
ਇੱਕ ਲਘੂ ਕਥਾ ਕਿ ਜਦ ਸੂਰਜ ਪਹਿਲੀ ਵਾਰ ਅਸਤਣ ਲੱਗਾ ਸੀ, ਤਾਂ ਜਿਉਂ ਜਿਉਂ ਉਹ ਆਪਣਾ ਪੰਧ ਮੁਕਾ ਰਿਹਾ ਸੀ ਚਾਨਣ ਘੱਟ ਰਿਹਾ ਸੀ, ਚਾਨਣ ਘੱਟ ਰਿਹਾ ਸੀ ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸੀ, ਤੇ ਕਹਿੰਦੇ ਆ ਲੋਕਾਂ ’ਚ ਹਾਹਾਕਾਰ ਮਚ ਰਹੀ ਸੀ ਕਿ ਸੂਰਜ ਛਿਪ ਜਾਊਗਾ, ਹਨ੍ਹੇਰਾ ਪਸਰ ਜਾਊਗਾ, ਕਿਸੇ ਨੂੰ ਕੁੱਛ ਦਿਸੂ ਨਾ ਤੇ ਸਾਡਾ ਕੀ ਬਣੂੰਗਾ?
September 6, 2010 | ਇਹ ਸਮਗਰੀ
ਦੇਸ ਪੰਜਾਬ,
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਭਾਈ ਰੂੜ ਸਿੰਘ ਦਾ ਜਨਮ ਤਾਂ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਭੰਗੇਰੀਆਂ (ਨੇੜੇ ਮੋਗਾ) ਵਿਖੇ ਸ. ਸਮੁੰਦ ਸਿੰਘ ਦੇ ਘਰ ਹੋਇਆ ਸੀ ਪਰ ਅੰਗਰੇਜ਼ਾਂ ਦੇ ਸਰਕਾਰੀ ਰਿਕਾਰਡ ਵਿਚ ਉਨ੍ਹਾਂ ਨੂੰ ਸ.ਰੂੜ ਸਿੰਘ ਢੁੱਡੀਕੇ (ਤਲਵੰਡੀ ਦੁਸਾਂਝ) ਕਰਕੇ ਹੀ ਜਾਣਿਆ ਜਾਂਦਾ ਹੈ। ਸਰਕਾਰੀ ਰਿਕਾਰਡ ਵਿਚ ਇਨ੍ਹਾਂ ਗ਼ਦਰੀਆਂ ਨੂੰ ‘ਢੁੱਡੀਕੇ ਗੈਂਗ` ਕਰਕੇ ਦਰਜ ਕੀਤਾ ਗਿਆ ਹੈ। ਦਰਅਸਲ ਢੁੱਡੀਕੇ ਤਾਂ ਭਾਈ ਰੂੜ ਸਿੰਘ ਦੀ ਭੈਣ ਵਿਆਹੀ ਹੋਈ ਸੀ। ਪਰ ਕੁਦਰਤ ਦੀ ਕਰੋਪੀ ਕਾਰਨ ਪਹਿਲਾਂ ਤਾਂ ਉਨ੍ਹਾਂ ਦੀ ਭੈਣ ਛੋਟੇ ਛੋਟੇ ਨਿਆਣੇ ਛੱਡ ਕੇ ਚੱਲ ਵਸੀ ਤੇ ਬਾਅਦ ਵਿਚ ਉਨ੍ਹਾਂ ਦਾ ਭਣੋਈਆ ਵੀ ਉਸੇ ਰਾਹ ਹੀ ਤੁਰ ਗਿਆ।
September 3, 2010 | ਇਹ ਸਮਗਰੀ
ਤਸਵੀਰਾਂ,
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਜੇ ਸਿਧਾਂਤਾਂ ਦੀ ਰਾਖੀ ਦੇ ਇਤਿਹਾਸ ਦੀ ਗੱਲ ਕਰਨੀ ਹੋਵੇ ਤਾਂ ਭਾਈ ਦਿਲਾਵਰ ਸਿੰਘ ਸਾਡੇ ਪੁਰਾਤਨ ਤੇ ਨਵੀਨ ਸ਼ਹੀਦਾਂ ਦੀ ਕਤਾਰ ਵਿਚ ਬੜੀ ਸ਼ਾਨ ਨਾਲ ਖੜ੍ਹੇ ਨਜ਼ਰ ਆਉਂਦੇ ਹਨ ਅਤੇ ਉਹ ਕਈ ਪੱਖਾਂ ਤੋਂ ਵਿਲੱਖਣ, ਨਿਆਰੇ ਅਤੇ ਅਤਿ ਪਿਆਰੇ ਸ਼ਹੀਦ ਸਮਝੇ ਜਾਣਗੇ। ਵਿਲੱਖਣਤਾ ਤੇ ਨਿਆਰੇਪਣ ਦਾ ਅਹਿਸਾਸ ਕਰਨ ਲਈ ਸਾਨੂੰ ਰਤਾ ਕੁ ਆਪਣੀਆਂ ਯਾਦਾਂ ਨੂੰ ਉਸ ਦੌਰ ਵਿਚ ਲਿਜਾਣਾ ਪਵੇਗਾ ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਵਿਚ ਹਜ਼ਾਰਾਂ ਮਾਵਾਂ ਦੀ ਗੋਦ ਸੁੰਨੀ ਕਰ ਦਿੱਤੀ ਗਈ ਸੀ। ਸਿੱਖ ਇਤਿਹਾਸ ਨੂੰ ਥੋੜਾ ਬਹੁਤਾ ਵੀ ਜਾਨਣ ਵਾਲੇ ਲੋਕ ਹਿੱਕ ਠੋਕ ਕੇ ਕਹਿ ਸਕਦੇ ਹਨ ਕਿ ਮੀਰ ਮੰਨੂੰ ਦੀ ਹਕੂਮਤ ਵਿਚ ਵੀ ਇੰਨੀਆਂ ਜਵਾਨੀਆਂ ਦਾ ਘਾਣ ਨਹੀਂ ਸੀ ਹੋਇਆ, ਜਿੰਨਾ ਇਸ ਜ਼ਾਲਮ, ਬੇਰਹਿਮ, ਨਿਰਦਈ ਤੇ ਰੂਹ ਤੋਂ ਸੱਖਣੀ ਪੱਥਰਦਿਲ ਹਕੂਮਤ ਦੌਰਾਨ ਹੋਇਆ ਸੀ।
September 3, 2010 | ਇਹ ਸਮਗਰੀ
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਪਿਛਲੇ ਕੁਝ ਸਾਲਾਂ ਤੋਂ ਅਸੀਂ ਇਹ ਦੇਖ ਰਹੇ ਹਾਂ ਕਿ ਭਾਜਪਾ-ਆਰਐਸਐਸ ਜੋੜੀ ਨੇ ਦੇਸ਼ ਦੇ ਸਮਾਜਿਕ-ਰਾਜਸੀ ਏਜੰਡੇ ਨੂੰ ਇਕ ਨਵਾਂ ਅਤੇ ਤਿੱਖਾ ਮੋੜ ਦਿਤਾ ਹੈ। ਇਸ ਮੁਲਕ ਦੇ ਬਹੁਗਿਣਤੀ ਭਾਈਚਾਰੇ ਦੇ ਜਜ਼ਬਾਤ ਨੂੰ ਹਵਾ ਦੇ ਕੇ ਭਾਜਪਾ ਚੋਣ-ਰਾਜਨੀਤੀ ਉਤੇ ਆਪਣਾ ਪ੍ਰਭਾਵ ਜਮਾਉਣ ਵਿਚ ਕਾਮਯਾਬ ਹੋਈ ਹੈ ਅਤੇ ਕਿਵੇਂ ਨਾ ਕਿਵੇਂ ਰਾਜ ਸੱਤਾ ਉਤੇ ਵੀ ਹਾਵੀ ਹੋਈ ਹੈ।
August 30, 2010 | ਇਹ ਸਮਗਰੀ
ਤਸਵੀਰਾਂ,
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਆਮ ਤੌਰ `ਤੇ ਸਿੱਖ ਮਾਨਸਿਕਤਾ ਵਿਚ ਯੋਧੇ ਜਾਂਸੂਰਬੀਰ ਦਾ ਬਿੰਬ ਇਕ ਅਜਿਹੇ ਮਨੁੱਖ ਦਾ ਬਣਿਆ ਹੋਇਆ ਹੈ, ਜੋ ਜੰਗ ਦੇ ਮੈਦਾਨ ਵਿਚ ਤੇਗਾਂ ਮਾਰਦਾ ਹੋਇਆ ਜਾਂ ਤਾਂ ਸ਼ਹੀਦ ਹੋ ਜਾਂਦਾ ਹੈ ਜਾਂ ਫਿਰ ਗੁਰੂਸਾਹਿਬ ਵਲੋਂ ਬਖਸ਼ੀ ਹੋਈ ਜਿੰਮੇਵਾਰੀ ਨਿਭਾ ਕੇ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ।ਦਲੇਰ, ਸੂਰਬੀਰ ਜਾਂ ਯੋਧੇ ਵਰਗੇ ਸ਼ਬਦ ਪੰਜਾਬੀਸੱਭਿਆਚਾਰ ਅਤੇ ਸਿੱਖ ਮਾਨਸਿਕਤਾ ਵਿਚ ਜੰਗ ਦੇ ਮੈਦਾਨ ਵਿਚ ਲੜਨ ਵਾਲੇ ਮਨੁੱਖ ਲਈ ਹੀ ਰਾਖਵੇਂਰੱਖੇ ਹੋਏ ਹਨ।
August 29, 2010 | ਇਹ ਸਮਗਰੀ
ਤਸਵੀਰਾਂ,
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »
ਭਾਜੀ ਦਲਜੀਤ ਸਿੰਘ ਨਾਲ ਅਜਿਹਾ ਰਿਸ਼ਤਾ ਸੀ, ਬੱਸ ਸਾਰੇ ਭੈਣ ਭਰਾ, ਮਾਤਾ ਪਿਤਾ, ਬੱਚੇ ਸਭ- ਕਿਤੇ ਪਿੱਛੇ ਰਹਿ ਜਾਂਦੇ। ਇੰਝ ਲਗਦਾ ਵੀ ਬੱਸ ਇਹ ਇਹਨਾਂ ਲਈ ਬਣੇ ਹਨ। ਆਪ ਕਿਤੇ ਮਰਜ਼ੀ ਬੁਰੇ ਬਣ ਸਕਦੇ ਸੀ, ਪਰ ਭਾਜੀ ਨਾਲ ਮਾੜੀ ਜਿਹੀ ਵੀ ਊਚ ਨੀਚ ਬਰਦਾਸਤ ਨਹੀਂ ਸੀ।ਜਦੋਂ ਦਿਮਾਗ ਤੇ ਕਾਬੂ ਨਾ ਰਿਹਾ ਤਾਂ ਵੀ ਭਾਜੀ ਦੀ ਹਰ ਗੱਲ ਮੰਨ ਲੈਂਦੇ, ਉਹਨਾਂ ਦੇ ਕਿਹਾਂ ਦੁੱਧ ਪੀ ਲੈਂਦੇ।
August 27, 2010 | ਇਹ ਸਮਗਰੀ
ਤਸਵੀਰਾਂ,
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਹਿਟਲਰ ਦੇ ਪ੍ਰਚਾਰ ਮੰਤਰੀ ਗੋਬਲਸ ਦਾ ਸਿਧਾਂਤ ਸੀ ਕਿ ਝੂਠ ਵੱਡੇ ਤੋਂ ਵੱਡਾ ਬੋਲੋ ਅਤੇ ਵਾਰ-ਵਾਰ ਬੋਲੋ, ਦੁਨੀਆਂ ਸਹਿਜੇ ਸਹਿਜੇ ਇਸੇ ਨੂੰ ਸੱਚ ਮੰਨ ਲਵੇਗੀ।
August 25, 2010 | ਇਹ ਸਮਗਰੀ
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਕੀ ਲਾਲਾ ਲਾਜਪਤ ਰਾਏ ਦੀ ਮੌਤ 30 ਅਕਤੂਬਰ 1928 ਨੂੰ ਲਾਹੌਰ ਵਿਚਸਾਈਮਨ ਕਮਿਸ਼ਨ ਖਿਲਾਫ਼ ਰੋਸ ਪ੍ਰਦਰਸ਼ਨ ਸਮੇਂ ਅੰਗਰੇਜ਼ੀ ਹਕੂਮਤ ਦੀ ਪੁਲਿਸ ਵੱਲੋਂ ਵਰ੍ਹਾਈਆਂ ਲਾਠੀਆਂ ਨਾਲ ਜ਼ਖ਼ਮੀ ਹੋਣ ਕਾਰਨ ਹੋਈ ਸੀ ਜਾਂ ਉਨ੍ਹਾਂ ਨੂੰ ਦਿਲ ਦੀ ਬੀਮਾਰੀ ਕਾਰਨ ਹੋਈ ਸੀ?
August 24, 2010 | ਇਹ ਸਮਗਰੀ
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਖੰਡੇ ਦਾ ਧਾਰ ਤੋਂ ਸਿਰਜੀ ਗਈ ਸਿੱਖ ਕੌਮ ਦੀ ਕਹਾਣੀ ਸ਼ਾਨਦਾਰ ਯੁਧਾਂ ਦੀ ਇੱਕ ਲੰਮੀ ਦਾਸਤਾਂ ਹੈ। ਅਪਣੇ ਜਨਮ ਤੋਂ ਲੈ ਕੇ ਮੌਜੂਦਾ ਸਮਿਆਂ ਤੱਕ ਸਿੱਖਾਂ ਨੂੰ ਲਗਾਤਾਰ ਬਾਹਰੀ ਦੁਸ਼ਮਣਾਂ ਨਾਲ ਲੜ੍ਹਣਾ ਪੈ ਰਿਹਾ ਹੈ।
August 23, 2010 | ਇਹ ਸਮਗਰੀ
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »

ਇਹੋ ਮਹੀਨਾ ਸੀ ਅਤੇ ਦਿਨ ਵੀ ਕਰੀਬ ਕਰੀਬ ਇਹੋ ਸਨ, ਪਰ ਗੱਲ ਤਕਰੀਬਨ 20 ਸਾਲ ਤੋਂ ਵੀ ਪਹਿਲਾਂ ਦੀ ਹੈ ਜਦੋਂ ਸਿੱਖ ਸੰਘਰਸ਼ ਦੇ ਰੂਹੇ-ਰਵਾਂ ਭਾਈ ਦਲਜੀਤ ਸਿੰਘ ਬਿੱਟੂ ਨੂੰ ਮਿਲਣ ਲਈ ਪਟਿਆਲਾ ਸ਼ਹਿਰ ਦੇ ਇਤਿਹਾਸਕ ਗੁਰਦੁਆਰੇ ਦੁੱਖ ਨਿਵਾਰਨ ਸਾਹਿਬ ਵਿਚ ਸ਼ਾਮ ਦਾ ਸਮਾਂ ਮਿਥਿਆ ਗਿਆ ਸੀ। ਉਨ੍ਹਾਂ ਦਿਨਾਂ ਵਿਚ ਜੁਝਾਰੂ ਲਹਿਰ ਆਪਣੇ ਭਰ ਜੋਬਨ ਵਿਚ ਸੀ ਅਤੇ ਅੰਡਰ-ਗਰਾਊਂਡ ਲੀਡਰਾਂ ਨੂੰ ਮਿਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ।
August 22, 2010 | ਇਹ ਸਮਗਰੀ
ਲੇਖ ਸ਼੍ਰੇਣੀ ਵਿੱਚ ਰੱਖੀ ਗਈ ਹੈ |
ਪੂਰਾ ਪੜ੍ਹੋ »