Punjab News Network

ਈਟੀਟੀ ਅਧਿਆਪਕਾਂ ਨਾਲ ਵਾਅਦਾ ਖ਼ਿਲਾਫੀ ਦੇ ਮਾਮਲੇ ਵਿਚ ਅਕਾਲ ਤਖ਼ਤ ਦਖ਼ਲ ਦੇਣ
ਦਸਤਾਰਾਂ ਰੋਲਣ ਵਾਲੇ ਪੁਲਸ ਅਧਿਕਾਰੀ ਤੇ ਪ੍ਰਕਾਸ ਸਿੰਘ ਬਾਦਲ ਅਕਾਲ ਤਖ਼ਤ ਤੇ ਤਲਬ ਕੀਤੇ ਜਾਣ

ਫ਼ਤਿਹਗੜ੍ਹ ਸਾਹਿਬ, 7 ਸਤੰਬਰ (ਬਿਊਰੋ) : ਬੇਰੁਜ਼ਗਾਰ ਈ.ਟੀ.ਟੀ. ਅਧਿਆਪਕਾਂ ’ਤੇ ਡੰਡੇ ਵਰ੍ਹਾ ਕੇ ਉਨ੍ਹਾਂ ਦੀਆਂ ਦਸਤਾਰਾਂ ਪੈਰਾਂ ਵਿਚ ਰੋਲਣ ਵਾਲੀ ਬਾਦਲ ਸਰਕਾਰ ਦੂਜੇ ਪਾਸੇ ਅਧਿਆਪਕ ਦਿਵਸ ਮਨਾਉਣ ਦਾ ਢਕਵੰਜ ਆਖਰ ਕਿਉਂ ਰਚ ਰਹੀ ਸੀ। ਇਸ ਤਰ੍ਹਾਂ ਦਾ ਦਮਨ ਚੱਕਰ ਚਲਾ ਕੇ ਸਰਕਾਰ ਅਪਣੇ ਹੱਕ ਮੰਗਦੇ ਲੋਕਾਂ ਨੂੰ ਦਬਾ ਕੇ ਨਹੀਂ ਰੱਖ ਸਕਦੀ। ਇਹ ਪ੍ਰਤੀਕਰਮ ਪ੍ਰਗਟਾਉਂਦਿਆਂ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਇਹ ਅਧਿਆਪਕ, ਅਧਿਆਪਕ ਦਿਵਸ ਸਮਾਗਮਾਂ ’ਤੇ ਪਹੁੰਚੀ ਸਿੱਖਿਆ ਮੰਤਰੀ ਨੂੰ ਮਿਲਣਾ ਚਾਹੰਦੇ ਸਨ ਤੇ ਬਿਲਕੁਲ ਸਾਂਤਮਈ ਸਨ ਜਦੋਂ ਪੁਲਿਸ ਨੇ ਇਨ੍ਹਾਂ ’ਤੇ ਡੰਡਾ ਵਰ੍ਹਾਇਆ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀਆ ਪੱਗਾਂ ਉਤਰਨ ਵਾਲੇ ਪੁਲਿਸ ਅਧਿਕਾਰੀਆਂ, ਮੁਲਾਜ਼ਮਾਂ ਅਤੇ ਇਸ ਲਈ ਜਿੰਮੇਵਾਰ ਸਿੱਖਿਆ ਮੰਤਰੀ ਉਪਿੰਦਰਜੀਤ ਕੌਰ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤੇ ਮੁੱਖ ਸੰਸਦੀ ਸਕੱਤਰ ਮਹਿੰਦਰ ਕੌਰ ਜੋਸ਼ ਨੂੰ ਅਕਾਲ ਤਖ਼ਤ ਸਹਿਬ ’ਤੇ ਤੁਰੰਤ ਤਲਬ ਕੀਤਾ ਜਾਵੇ। ਇਸਦੇ ਨਾਲ ਹੀ ਇਨ੍ਹਾਂ ਅਧਿਆਪਕਾਂ ਨਾਲ ਮੰਗਾਂ ਮੰਨੇ ਜਾਣ ਦੀ ਵਾਅਦਾ ਖਿਲਾਫੀ ਕਰਨ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਤਲਬ ਕੀਤ ਜਾਵੇ ਕਿਉਂਕਿ ਉਨ੍ਹਾ ਵਲੋਂ ਕੀਤ ਵਾਅਦਾ ਖਿਲਾਫ ਕਾਰਨ ਹੀ ਸੜ੍ਹਕਾਂ ’ਤੇ ਉਤਰੇ ਇਨ੍ਹਾਂ ਅਧਿਅਪਕਾਂ ’ਤੇ ਪੁਲਿਸ ਬਾਦਲ ਸਰਕਾਰ ਦੇ ਇਸ਼ਾਰੇ ’ਤੇ ਡਾਂਗਾਂ ਵਰ੍ਹਾਉਣ ਦੇ ਨਾਲ ਨਾਲ ਦਸਤਾਰਾਂ ਦੀ ਵੀ ਬੇਅਦਬੀ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਅਕਾਲ ਤਖ਼ਤ ਤੋਂ ਬਾਦਲ ਸਰਕਾਰ ਨੂੰ ਇਨ੍ਹਾਂ ਅਧਿਆਪਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਹਿਦਾਇਤ ਕੀਤੀ ਜਾਵੇ। ਇਸ ਮੌਕੇ ਉਕਤ ਆਗੂਆਂ ਨਾਲ ਯੂਥ ਆਗੂ ਸੰਦੀਪ ਸਿੰਘ ਕੇਨੇਡੀਆਨ, ਸਰਪੰਚ ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਕੇਹਰ ਸਿੰਘ ਮਾਰਵਾ, ਮੇਹਰ ਸਿਘ ਬਸੀ ਤੇ ਭਗਵੰਤ ਸਿੰਘ ਮਹੱਦੀਆਂ ਆਦਿ ਆਗੂ ਵੀ ਹਾਜ਼ਰ ਸਨ।

ਗਿਆਨੀ ਦਿੱਤ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ ਸੱਦਾ
“ਗਿਅਨੀ ਦਿੱਤ ਸਿੰਘ ਨੇ ਆਰੀਆ ਸਮਾਜ ਦੇ ਦਿਯਾ ਨੰਦ ਨੂੰ ਤਿੰਨ ਵਾਰ ਵਿਚਾਰ ਚਰਚਾ ‘ਚ ਹਰਾਇਆ”

ਫ਼ਤਿਹਗੜ੍ਹ ਸਾਹਿਬ, 6 ਸਤੰਬਰ (ਪੰਜਾਬ ਨਿਊਜ ਨੈਟ.) : ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਦੀ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਨੰਦਪੁਰ ਕਲੌੜ ਵਿਖੇ ਮਨਾਈ ਗਈ। ਇਨਾਂ ਸਮਾਗਮਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਸਿੱਖ ਕੌਮ ਅੱਜ ਉਸੇ ਸਥਿਤੀ ’ਤੇ ਖੜ੍ਹੀ ਹੈ ਜਿੱਥੋਂ ਗਿਆਨੀ ਦਿੱਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਸਿੰਘ ਸਭਾ ਲਹਿਰ ਚਲਾ ਕੇ ਵੱਡੇ ਪੱਧਰ ’ਤੇ ਪ੍ਰਚਾਰ ਦਾ ਕੰਮ ਅਰੰਭਿਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਮੁਕਾਬਲੇ ਅੱਜ ਸੂਚਨਾ ਕ੍ਰਾਂਤੀ ਦੇ ਦੌਰ ਵਿਚ ਪ੍ਰਚਾਰ ਦਾ ਕੰਮ ਬਹੁਤ ਜ਼ਿਆਦਾ ਆਸਾਨ ਹੋ ਚੁੱਕਾ ਹੈ ਪਰ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਜ਼ਮਾਤ ਸਿੱਖੀ ਦਾ ਪ੍ਰਚਾਰ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਸ ਜ਼ਮਾਤ ਨੇ ਜਨਸੰਘੀਆਂ ਦੇ ਉਦੇਸ਼ਾਂ ਨੂੰ ਅਪਣਾ ਲਿਆ ਹੈ। ਇਹ ਜ਼ਮਾਤ ਉਨ੍ਹਾਂ ਲੋਕਾਂ ਦਾ ਪਾਣੀ ਭਰ ਰਹੀ ਹੈ ਜਿਨ੍ਹਾਂ ਦੇ ਕੁੜ ਪ੍ਰਚਾਰ ਦੇ ਜਵਾਬ ਵਿਚ ਗਿਆਨੀ ਦਿੱਤ ਸਿੰਘ ਨੇ ਅਪਣਾ ਮਿਸ਼ਨ ਸ਼ੁਰੂ ਕੀਤਾ ਸੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਚੀਮਾ ਨੇ ਕਿਹਾ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਗਿਆਨੀ ਜੀ ਨੇ ਆਰੀਆ ਸਮਾਜ ਦੇ ‘ਸਵਾਮੀ’ ਦਿਯਾ ਨੰਦ ਨੂੰ ਲਗਾਤਾਰ ਤਿੰਨ ਵਾਰ ਵਿਚਾਰ ਚਰਚਾ ਵਿੱਚ ਹਰਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਹਰ ਪਿੰਡ ਵਿਚੋਂ ਗਿਆਨੀ ਦਿੱਤ ਸਿੰਘ ਵਰਗੇ ਪ੍ਰਚਾਰਕ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਮੌਕੇ ਗੁਰਧਾਮਾਂ ਵਿਚ ਕਾਬਜ਼ ਜਨਸੰਘੀਆਂ ਦੇ ਏਜੰਟਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇ ਤਾਂ ਜੋ ਗਿਆਨੀ ਦਿੱਤ ਸਿੰਘ ਜੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਮਿਸ਼ਨ ਨੂੰ ਨਵੇਂ ਸਿਰੇ ਤੋਂ ਅਗੇ ਤੋਰਿਆ ਜਾ ਸਕੇ। ਇਸ ਤੋਂ ਪਹਿਲਾਂ ਬਰਸੀ ਸਮਾਗਮਾਂ ਦੇ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਭੋਗ ਪਾਏ ਗਏ ਤੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ। ਬਰਸੀ ਸਮਾਗਮ ਵਿਚ ਉਕਤ ਤੋਂ ਬਿਨਾਂ ਜਸਪਾਲ ਸਿੰਘ ਕਲੌੜ, ਸਰਪੰਚ ਗੁਰਮੁਖ ਸਿੰਘ ਡਡਹੇੜੀ, ਕੇਹਰ ਸਿੰਘ ਮਾਰਵਾ, ਮੇਹਰ ਸਿੰਘ ਬਸੀ, ਦਰਸ਼ਨ ਸਿੰਘ ਬੈਣੀ ਆਦਿ ਵੀ ਹਾਜ਼ਰ ਹੋਏ

ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਤਕਰੀਰ ਵਾਲੀ ਸੀ.ਡੀ ਜਾਰੀ ਕੀਤੀ
ਪਟਿਆਲਾ (06 ਸਤੰਬਰ, 2010): ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ, ਅੱਜ, ਮਨੁੱਖੀ ਹੱਕਾਂ ਦੇ ਮਹਾਨ ਸ਼ਹੀਦ ਸ੍ਰ. ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਪੰਜਾਬ ਵਿੱਚ ਹੋਏ ਮਨੁੱਖੀ ਹੱਕਾਂ ਦੇ ਘਾਣ ਬਾਰੇ ਇੱਕ ਸੀ.ਡੀ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜਿਨ੍ਹਾਂ ਸਿੱਖਾਂ ਨੂੰ ਪੁਲਿਸ ਅਤੇ ਭਾਰਤੀ ਫੌਜ ਵੱਲੋਂ ਘਰਾਂ ਵਿੱਚੋਂ ਚੁੱਕ ਕੇ ਲਾਪਤਾ ਕਰਨ ਤੋਂ ਬਾਅਦ ਗੈਰ-ਕਾਨੂੰਨੀ ਤਰੀਕੇ ਨਾਲ ਮਾਰ ਦਿੱਤਾ ਸੀ, ਉਨ੍ਹਾਂ ਬਾਰੇ ਸਬੂਤ ਸ੍ਰ. ਖਾਲੜਾ ਨੇ 1995 ਵਿਚ ਕੈਨੇਡਾ ਦੀ ਪਾਰਲੀਮੈਂਟ ਸਾਹਮਣੇ ਪੇਸ਼ ਕਰ ਦਿੱਤੇ ਸਨ। ਸ੍ਰ. ਖਾਲੜਾ ਨੇ ਪੰਜਾਬ ਪੁਲਿਸ ਨੇ ਸੰਸਾਰ ਸਾਹਮਣੇ ਇਹ ਤੱਥ ਪੇਸ਼ ਕੀਤੇ ਸਨ ਕਿ ਪੰਜਾਬ ਵਿੱਚ ਸਿੱਖਾਂ ਨੂੰ ਵਿਓਂਤਬੱਧ ਤਰੀਕੇ ਜ਼ਬਰੀ ਲਾਪਤਾ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਮਾਰੇ ਜਾਂਦੇ ਸਿੱਖਾਂ ਦੀਆਂ ਲਾਸ਼ਾਂ ਵੀ ਵਾਰਿਸਾਂ ਨੂੰ ਵਾਪਿਸ ਨਹੀਂ ਕੀਤੀਆਂ ਜਾਂਦੀਆਂ। ਇਸੇ ਕਾਰਨ 6 ਸਤੰਬਰ 1995 ਨੂੰ ਪੰਜਾਬ ਪੁਲਿਸ ਨੇ ਸ੍ਰ. ਖਾਲੜਾ ਨੂੰ ਘਰੋਂ ਚੁੱਕ ਕੇ ਲਾਪਤਾ ਕਰਨ ਤੋਂ ਬਾਅਦ ਸ਼ਹੀਦ ਕਰ ਦਿੱਤਾ ਗਿਆ ਸੀ। ਸ. ਜਸਵੰਤ ਸਿੰਘ ਖਾਲੜਾ ਨੇ ਲਾਵਾਰਿਸ ਲਾਸ਼ਾਂ ਦਾ ਜੋ ਮਸਲਾ ਸਾਹਮਣੇ ਲਿਆਂਦਾ ਸੀ, ਉਸ ਬਾਰੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਤਤਕਾਲੀ ਜੱਜ, ਜਸਟਿਸ ਕੁਲਦੀਪ ਸਿੰਘ, ਨੇ ਕਿਹਾ ਸੀ ਕਿ ਜੋ ਕੁਝ ਪੁਲਿਸ ਵੱਲੋਂ ਪੰਜਾਬ ਦੇ ਸਮਸ਼ਾਨਘਾਟਾਂ ਵਿੱਚ ਵਰਤਾਇਆ ਗਿਆ ਹੈ ਉਹ ‘ਨਸਲਕੁਸ਼ੀ ਤੋਂ ਵੀ ਭਿਆਨਕ’ ਹੈ।

ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਅਤੇ ਮੀਤ ਪ੍ਰਧਾਨ ਸ੍ਰ. ਮੱਖਣ ਸਿੰਘ ਗੰਢੂਆਂ ਨੇ ਦੱਸਿਆ ਕਿ ਅੱਜ ਜਾਰੀ ਕੀਤੀ ਗਈ ਸੀ.ਡੀ. ਵਿੱਚ ਸ੍ਰ. ਜਸਵੰਤ ਸਿੰਘ ਖਾਲੜਾ ਦੀ ਉਹ ਤਕਰੀਰ ਹੈ ਜਿਸ ਰਾਹੀਂ ਉਨ੍ਹਾਂ ਓਂਟਾਰੀਓ (ਕੈਨੇਡਾ) ਸਥਿੱਤ ਇੱਕ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਵਿੱਚ ਹੋਏ ਮਨੁੱਖੀ ਹੱਕਾਂ ਦੇ ਘਾਣ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਹ ਸੀ.ਡੀ. ਵਿਦਿਆਰਥੀਆਂ ਵਿੱਚ ਬਿਨਾ ਕਿਸੇ ਕੀਮਤ ਦੇ ਵੰਡੀ ਜਾਵੇਗੀ ਤਾਂ ਜੋ ਨੌਜਵਾਨਾਂ ਵਿੱਚ ਮਨੁੱਖੀ ਹੱਕਾਂ ਬਾਰੇ ਚੇਤਨਾ ਪੈਦਾ ਕੀਤੀ ਜਾ ਸਕੇ। ਸ. ਮੱਖਣ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਤਕਰੀਰ ਫੈਡਰੇਸ਼ਨ ਦੀ ਵੈਬਸਾਈਟ ‘ਸਿੱਖ ਸਟੂਡੈਂਟਸ ਫੈਡਰੇਸ਼ਨ ਡਾਟ ਕਾਮ’ ਤੋਂ ਵੀ ਹਾਸਿਲ ਕੀਤੀ ਜਾ ਸਕਦੀ ਹੈ।

ਮਨੁੱਖੀ ਹੱਕਾਂ ਦੇ ਮਹਾਨ ਸ਼ਹੀਦ ਸ੍ਰ. ਜਸਵੰਤ ਸਿੰਘ ਖਾਲੜਾ

ਪਟਿਆਲਾ (06 ਸਤੰਬਰ, 2010): ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ, ਅੱਜ, ਮਨੁੱਖੀ ਹੱਕਾਂ ਦੇ ਮਹਾਨ ਸ਼ਹੀਦ ਸ੍ਰ. ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਪੰਜਾਬ ਵਿੱਚ ਹੋਏ ਮਨੁੱਖੀ ਹੱਕਾਂ ਦੇ ਘਾਣ ਬਾਰੇ ਇੱਕ ਸੀ.ਡੀ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜਿਨ੍ਹਾਂ ਸਿੱਖਾਂ ਨੂੰ ਪੁਲਿਸ ਅਤੇ ਭਾਰਤੀ ਫੌਜ ਵੱਲੋਂ ਘਰਾਂ ਵਿੱਚੋਂ ਚੁੱਕ ਕੇ ਲਾਪਤਾ ਕਰਨ ਤੋਂ ਬਾਅਦ ਗੈਰ-ਕਾਨੂੰਨੀ ਤਰੀਕੇ ਨਾਲ ਮਾਰ ਦਿੱਤਾ ਸੀ, ਉਨ੍ਹਾਂ ਬਾਰੇ ਸਬੂਤ ਸ੍ਰ. ਖਾਲੜਾ ਨੇ 1995 ਵਿਚ ਕੈਨੇਡਾ ਦੀ ਪਾਰਲੀਮੈਂਟ ਸਾਹਮਣੇ ਪੇਸ਼ ਕਰ ਦਿੱਤੇ ਸਨ। ਸ੍ਰ. ਖਾਲੜਾ ਨੇ ਪੰਜਾਬ ਪੁਲਿਸ ਨੇ ਸੰਸਾਰ ਸਾਹਮਣੇ ਇਹ ਤੱਥ ਪੇਸ਼ ਕੀਤੇ ਸਨ ਕਿ ਪੰਜਾਬ ਵਿੱਚ ਸਿੱਖਾਂ ਨੂੰ ਵਿਓਂਤਬੱਧ ਤਰੀਕੇ ਜ਼ਬਰੀ ਲਾਪਤਾ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਮਾਰੇ ਜਾਂਦੇ ਸਿੱਖਾਂ ਦੀਆਂ ਲਾਸ਼ਾਂ ਵੀ ਵਾਰਿਸਾਂ ਨੂੰ ਵਾਪਿਸ ਨਹੀਂ ਕੀਤੀਆਂ ਜਾਂਦੀਆਂ। ਇਸੇ ਕਾਰਨ 6 ਸਤੰਬਰ 1995 ਨੂੰ ਪੰਜਾਬ ਪੁਲਿਸ ਨੇ ਸ੍ਰ. ਖਾਲੜਾ ਨੂੰ ਘਰੋਂ ਚੁੱਕ ਕੇ ਲਾਪਤਾ ਕਰਨ ਤੋਂ ਬਾਅਦ ਸ਼ਹੀਦ ਕਰ ਦਿੱਤਾ ਗਿਆ ਸੀ। ਸ. ਜਸਵੰਤ ਸਿੰਘ ਖਾਲੜਾ ਨੇ ਲਾਵਾਰਿਸ ਲਾਸ਼ਾਂ ਦਾ ਜੋ ਮਸਲਾ ਸਾਹਮਣੇ ਲਿਆਂਦਾ ਸੀ, ਉਸ ਬਾਰੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਤਤਕਾਲੀ ਜੱਜ, ਜਸਟਿਸ ਕੁਲਦੀਪ ਸਿੰਘ, ਨੇ ਕਿਹਾ ਸੀ ਕਿ ਜੋ ਕੁਝ ਪੁਲਿਸ ਵੱਲੋਂ ਪੰਜਾਬ ਦੇ ਸਮਸ਼ਾਨਘਾਟਾਂ ਵਿੱਚ ਵਰਤਾਇਆ ਗਿਆ ਹੈ ਉਹ ‘ਨਸਲਕੁਸ਼ੀ ਤੋਂ ਵੀ ਭਿਆਨਕ’ ਹੈ।

ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਅਤੇ ਮੀਤ ਪ੍ਰਧਾਨ ਸ੍ਰ. ਮੱਖਣ ਸਿੰਘ ਗੰਢੂਆਂ ਨੇ ਦੱਸਿਆ ਕਿ ਅੱਜ ਜਾਰੀ ਕੀਤੀ ਗਈ ਸੀ.ਡੀ. ਵਿੱਚ ਸ੍ਰ. ਜਸਵੰਤ ਸਿੰਘ ਖਾਲੜਾ ਦੀ ਉਹ ਤਕਰੀਰ ਹੈ ਜਿਸ ਰਾਹੀਂ ਉਨ੍ਹਾਂ ਓਂਟਾਰੀਓ (ਕੈਨੇਡਾ) ਸਥਿੱਤ ਇੱਕ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਵਿੱਚ ਹੋਏ ਮਨੁੱਖੀ ਹੱਕਾਂ ਦੇ ਘਾਣ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਹ ਸੀ.ਡੀ. ਵਿਦਿਆਰਥੀਆਂ ਵਿੱਚ ਬਿਨਾ ਕਿਸੇ ਕੀਮਤ ਦੇ ਵੰਡੀ ਜਾਵੇਗੀ ਤਾਂ ਜੋ ਨੌਜਵਾਨਾਂ ਵਿੱਚ ਮਨੁੱਖੀ ਹੱਕਾਂ ਬਾਰੇ ਚੇਤਨਾ ਪੈਦਾ ਕੀਤੀ ਜਾ ਸਕੇ। ਸ. ਮੱਖਣ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਤਕਰੀਰ ਫੈਡਰੇਸ਼ਨ ਦੀ ਵੈਬਸਾਈਟ ‘ਸਿੱਖ ਸਟੂਡੈਂਟਸ ਫੈਡਰੇਸ਼ਨ ਡਾਟ ਕਾਮ’ ਤੋਂ ਵੀ ਹਾਸਿਲ ਕੀਤੀ ਜਾ ਸਕਦੀ ਹੈ।

ਕੁਦਰਤੀ ਇਹ ਰਾਹ ਸਾਨੂੰ ਮਿਲ ਗਿਆ, ਜਿੱਥੇ… ਸਾਡੇ ਲਾਪਤਾ ਭਰਾਵਾਂ ਦਾ ਪੂਰਾ ਹਿਸਾਬ ਲਿਖਿਆ ਪਿਆ ਸੀ
ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਕੌਮ ਦੇ ਉਨ੍ਹਾਂ ਰਾਹਾਂ ਨੂੰ ਰੁਸ਼ਨਾਇਆ ਹੈ ਜਿਹੜੇ ਰਾਹ ਕਿਸੇ ਕੌਮ ਦੇ ਮਰਜੀਵੜਿਆਂ ਦੇ ਲੰਘ ਜਾਣ ਤੋਂ ਬਾਅਦ ਵਕਤ ਦੀਆਂ ਹਕੂਮਤਾਂ ਅਕਸਰ ਹੀ ਧੁੰਦਲੇ ਕਰਨ ਦਾ ਯਤਨ ਕਰਦੀਆਂ ਹਨ। ਜਿਸ ਸੂਰਮਗਤੀ ਤੇ ਦਲੇਰੀ ਨਾਲ ਉਹ ਤਲੀ ਉੱਤੇ ਦੀਵਾ ਬਾਲ ਕੇ ਹਨੇਰੀਆਂ ਰਾਤਾਂ ਨੂੰ ਪੰਜਾਬ ਦੇ ਸਿਵਿਆਂ ਵਿੱਚ ਹਕੂਮਤ ਵੱਲੋਂ ਅਣਪਛਾਤੀਆਂ ਕਹਿ ਕੇ ਸਾੜੀਆਂ ਬੇਦੋਸ਼ੇ ਸਿੱਖਾਂ ਦੀਆਂ ਲਾਸ਼ਾਂ ਦੇ ਕੇਸ ਤਿਆਰ ਕਰਕੇ ਇਸ ਨੂੰ ਅਦਾਲਤ ਦੇ ਨਾਲ-ਨਾਲ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕਰਨ ਲਈ ਬਿਖੜੇ ਰਾਹਾਂ ਉਪਰ ਤੁਰੇ ਸੀ, ਉਸ ਦੀ ਆਖਿਰੀ ਮੰਜਿਲ ਸ਼ਹਾਦਤ ਹੀ ਸੀ। ਉਨ੍ਹਾਂ ਵਲੋਂ ਕੈਨੇਡਾ ਵਿਚ ਦਿੱਤਾ ਗਿਆ ਭਾਸ਼ਣ ਇਸੇ ਗੱਲ ਦੀ ਗਵਾਹੀ ਹੈ ਕਿ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਦਾ ਪਹਿਲੋਂ ਅਹਿਸਾਸ ਹੋ ਗਿਆ ਸੀ। ਇਹ ਭਾਸ਼ਣ ਪਾਠਕਾਂ ਲਈ ਛਾਪ ਰਹੇ ਹਾਂ: ਸੰਪਾਦਕ

ਸਤਿਗੁਰੂ ਦੇ ਚਰਨਾਂ ਦੀ ਨਿੱਘ ਮਾਣਦੇ ਗੁਰੂ ਦੇ ਪਿਆਰਿਓ

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਹਿ॥

ਇੱਕ ਲਘੂ ਕਥਾ ਕਿ ਜਦ ਸੂਰਜ ਪਹਿਲੀ ਵਾਰ ਅਸਤਣ ਲੱਗਾ ਸੀ, ਤਾਂ ਜਿਉਂ ਜਿਉਂ ਉਹ ਆਪਣਾ ਪੰਧ ਮੁਕਾ ਰਿਹਾ ਸੀ ਚਾਨਣ ਘੱਟ ਰਿਹਾ ਸੀ, ਚਾਨਣ ਘੱਟ ਰਿਹਾ ਸੀ ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸੀ, ਤੇ ਕਹਿੰਦੇ ਆ ਲੋਕਾਂ ’ਚ ਹਾਹਾਕਾਰ ਮਚ ਰਹੀ ਸੀ ਕਿ ਸੂਰਜ ਛਿਪ ਜਾਊਗਾ, ਹਨ੍ਹੇਰਾ ਪਸਰ ਜਾਊਗਾ, ਕਿਸੇ ਨੂੰ ਕੁੱਛ ਦਿਸੂ ਨਾ ਤੇ ਸਾਡਾ ਕੀ ਬਣੂੰਗਾ? ਦੁਨੀਆਂ ਫਿਕਰਮੰਦ ਸੀ, ਪਰ ਸੂਰਜ ਅਸਤਿਆ, ਹਨੇਰੇ ਨੇ ਆਪਣਾ ਜੌਹਰ ਵਿਖਾਉਣ ਲਈ ਧਰਤੀ ਤੇ ਪੈਰ ਪਾਇਆ, ਪਰ ਕਹਿੰਦੇ ਆ ਦੂਰ ਕਿਸੇ ਝੌਂਪੜੀ ਚੋਂ ਇੱਕ ਦੀਪਕ ਨੇ ਸਿਰ ਚੁੱਕਿਆ, ਉਸ ਨੇ ਕਿਹਾ ਕਿ ਮੈਂ ਹਨੇਰੇ ਨੂੰ ਚੈਲੰਜ ਕਰਦਾ, ਹੋਰ ਕੁੱਛ ਨਹੀਂ ਤੇ ਆਪਣੇ ਆਲੇ-ਦੁਆਲੇ ਤਾਂ ਮੈਂ ਇਸ ਨੂੰ ਨਹੀਂ ਲਾਗੇ ਲੱਗਣ ਦਿਆਂਗਾ, ਆਪਣੇ ਆਲੇ-ਦੁਆਲੇ ਤਾਂ ਚਾਨਣ ਕਾਇਮ ਕਰਾਂਗਾ ਤਾਂ ਉਸ ਦੀਪਕ ਨੂੰ ਦੇਖ ਕੇ ਕਹਿੰਦੇ ਐ, ਹਰ ਝੁੱਗੀ-ਝੌਂਪੜੀ’ ’ਚ ਇੱਕ ਦੀਪਕ ਉੱਠਿਆ, ਤੇ ਦੁਨੀਆਂ ਹੈਰਾਨ ਰਹਿ ਗਈ ਕਿ ਇਨ੍ਹਾਂ ਦੀਪਕਾਂ ਨੇ ਹਨੇਰੇ ਨੂੰ ਪਸਰਨੋ ਰੋਕਿਆ ਤੇ ਲੋਕ ਦੇਖ ਸਕੇ। ਤੇ ਮੈਂ ਸਮਝਦਾ ਕਿ ਅੱਜ ਜਦੋਂ ਇੱਕ ਹਨੇਰਾ ਪੂਰੇ ਜੋਰ ਦੇ ਨਾਲ ਸੱਚ ਦੇ ਉੱਤੇ ਫਤਿਹ ਪਾਉਣ ਲਈ ਲਲਕਾਰ ਰਿਹਾ, ਤਾਂ ਹੋਰ ਕੁੱਛ ਨਹੀਂ ਤਾਂ ਮੈਂ ਕਹੂੰਗਾ ਅਣਖੀਲਾ ਪੰਜਾਬ ਇੱਕ ਦੀਪਕ ਦੀ ਨਿਆਈਂ ਇਸ ਨੂੰ ਚੈਲੰਜ ਕਰ ਰਿਹਾ, ਤੇ ਅਰਦਾਸ ਕਰਦਾਂ ਕਿ ਸਤਿਗੁਰੂ ਏਸ ਜੋਤ ਨੂੰ ਜਗਦੀ ਰੱਖੇ। (ਸੰਗਤ ਵੱਲੋਂ ਜੈਕਾਰਾ) ਮੈਂ ਕਿਉਂਕਿ ਇਕ ਖਾਸ ਮਿਸ਼ਨ ਤੇ ਏਸ ਦੇਸ਼ ’ਚ ਆਇਆ ਉਹ ਇਕ ਛੋਟਾ ਜਿਹਾ ਮਿਸ਼ਨ ਹੈ ਕਿਉਂਕਿ ਤੁਸੀਂ ਤਾਂ ਬਹੁਤ ਵੱਡੇ ਮਿਸ਼ਨ ਨੂੰ ਇੱਥੇ ਦਾ ਵਿਸ਼ਾ ਬਣਾਇਐ, ਉਹਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਮਨੁੱਖੀ ਅਧਿਕਾਰਾਂ ਦਾ ਐ ਤੇ ਮਨੁੱਖੀ ਅਧਿਕਾਰਾਂ ਚੋਂ ਵੀ ਇੱਕ ਛੋਟਾ ਜਿਹਾ ਹਿੱਸਾ ਮੈਨੂੰ ਦੇ ਦਿਓ ਤਾਂ ਮੈਂ ਗੱਲ ਕਰਦਾਂ, ਕਿ ਅੱਜ ਅਸੀਂ ਕੈਨੇਡਾ ’ਚ ਇੱਕ ਰਿਪੋਰਟ ਦੀ ਗੱਲ ਕਰਨ ਆਏ ਸਾਂ, ਉਹ ਰਿਪੋਰਟ ਜੋ ਪਿਛਲੇ ਦਸਾਂ ਸਾਲਾਂ ਦੀ ਜਬਰ ਦੀ ਇੱਕ ਕਹਾਣੀ ਨੂੰ ਬਿਆਨ ਕਰਦੀ ਐ, ਤੇ ਉਸ ਰਿਪੋਰਟ ਨੂੰ ਜਦ ਅਸੀਂ ਸ਼ੁਰੂ ਕਰਨ ਲੱਗੇ ਸਾਂ ਉਸ ਤੋਂ ਪਹਿਲਾਂ ਸਾਡੇ ਕੋਲ ਸੈਂਕੜੇ ਰਿਪੋਰਟਾਂ ਸੀਗੀਆ,

ਪਰ ਇੱਕ ਸਵਾਲ ਸੀ ਜਿਹੜਾ ਉਹਨਾਂ ਰਿਪੋਰਟਾਂ ਚੋਂ ਸਾਨੂੰ ਕੋਈ ਜਵਾਬ ਨਹੀਂ ਸੀ ਦੇ ਰਿਹਾ, ਉਹ ਸਵਾਲ ਇਹ ਸੀ ਕਿ ਹਜਾਰਾਂ ਮਾਂਵਾਂ ਆਪਣੇ ਪੁੱਤਾਂ ਨੂੰ ਉਡੀਕ ਰਹੀਆਂ ਨੇ, ਚਾਹੇ ਕਈਆਂ ਨੂੰ ਪਤਾ ਹੈ ਕਿ ਪੁੱਤ ਹੁਣ ਇਸ ਦੁਨੀਆਂ ਤੇ ਜਰਵਾਣਿਆਂ ਨਹੀਂ ਛੱਡਿਆ ਪਰ ਮਾਂ ਦਾ ਦਿਲ ਐਸਾ ਹੁੰਦਾ ਕਿ ਉਹ ਪੁੱਤ ਦੀ ਲਾਸ਼ ਦੇਖ ਕੇ ਵੀ ਯਕੀਨ ਨਹੀਂ ਕਰਦੀ ਕਿ ਉਹਦਾ ਪੁੱਤ ਉਹਨੂੰ ਛੱਡ ਗਿਆ, ਤੇ ਜਿਨ੍ਹਾਂ ਮਾਂਵਾਂ ਨੇ ਆਪਣੇ ਜਾਇਆ ਦੀਆਂ ਲਾਸ਼ਾਂ ਵੀ ਨਹੀਂ ਸੀ ਦੇਖੀਆ ਉਹ ਸਾਡੇ ਤੇ ਸਵਾਲ ਕਰ ਰਹੀਆਂ ਸੀ, ਕਿ ਇਨ੍ਹਾਂ ਦਾ ਪਤਾ ਕਰ ਦਿਓ ਕਿ ਸਾਡਾ ਪੁੱਤ ਹੈ ਵੀ ਕਿ ਨਹੀਂ, ਉਨ੍ਹਾਂ ਭੈਣਾਂ ਦੇ ਵੀਰ, ਉਨ੍ਹਾਂ ਭੈਣਾਂ ਦੇ ਹੱਥਾਂ ੱਚ ਫੜੀਆ ਰੱਖੜੀਆਂ ਵੀਰਾਂ ਨੂੰ ਉਡੀਕ ਰਹੀਆਂ ਸੀ, ਕਈ ਬੀਬੀਆਂ ਭੈਣਾਂ ਸਾਡੀਆਂ ਅਸੀਂ ਘਰੋਂ ਤੋਰਨ ਲਈ ਰੋਕੀ ਖੜੇ ਸਾਂ ਕਿਉਂਕਿ ਜਿਨ੍ਹਾਂ ਨਾਲ ਮੰਗੀਆਂ ਸੀ ਜਿਨ੍ਹਾਂ ਨਾਲ ਵਿਆਉਣੀਆਂ ਸੀ ਪੁਲੀਸ ਨੇ ਚੁੱਕਿਆ ਸਾਨੂੰ ਪਤਾ ਨਈਂ, ਸਾਡੀ ਰਵਾਇਤ ਹੈ ਕਿ ਸਾਡੀ ਧੀ ਉਹਦੀ ਹੈ ਲੇਕਿਨ ਪਤਾ ਨਈਂ ਕਿ ਉਹ ਆਊਗਾ ਕਿ ਨਈਂ? ਏਸ ਕਹਾਣੀ ਨੂੰ ਜਦੋਂ ਅਸੀਂ ਸ਼ੁਰੂ ਕੀਤਾ ਤਾਂ ਪਹਿਲਾਂ ਤਾਂ ਅਸੀਂ ਏਸ ਗੱਲ ਤੇ ਆਂਕੜੇ ਇੱਕਠੇ ਕੀਤੇ ਕਿ ਕਿੰਨੇ ਪੁੱਤ ਕਿੰਨੇ ਭਰਾ ਕਿੰਨੇ ਪਤੀ ਤੇ ਕਿੰਨੇ ਬੱਚੇ ਲਾਪਤਾ ਨੇ, ਪਰ ਜਦੋਂ ਅਸੀਂ ਏਸ ਵਿਸ਼ੇ ਤੇ ਗੱਲ ਸ਼ੁਰੂ ਕੀਤੀ ਤਾਂ ਅਨੇਕਾਂ ਮਾਂਵਾਂ ਅਨੇਕਾਂ ਭੈਣਾਂ ਇਹ ਗੱਲ ਕਹਿਣ ਲਈ ਤਿਆਰ ਨਹੀਂ ਸੀ।

ਉਹ ਕਹਿੰਦੀਆਂ ਸੀ ਪੁੱਤ ਜੇ ਗੱਲ ਤੁਸਾਂ ਅਗਾਂਹ ਕਰ ਦਿੱਤੀ ਸਾਡਾ ਪੁੱਤ ਜਿੰਦਾ ਏ ਅਜੇ, ਉਹ ਮਾਰ ਦੇਣਗੇ ਤੁਸੀਂ ਗੱਲ ਨਾ ਕਰਿਓ ਅਸੀਂ ਤੁਹਾਨੂੰ ਵੀ ਨਹੀਂ ਦੱਸਣਾ, ਤਾਂ ਅਸੀਂ ਇੱਕ ਰਫ਼ (ਮੋਟਾ) ਜਿਹਾ ਐਸਟੀਮੇਟ (ਅੰਦਾਜ਼ਾ) ਦੁਨੀਆਂ ਦੇ ਸਾਹਮਣੇ ਰੱਖਿਆ ਕਿ ’ਕੱਲੇ ਅੰਮ੍ਰਿਤਸਰ ਜਿਲ੍ਹੇ ੱਚ 2000 ਬੱਚੇ ਲਾਪਤਾ ਐ ਸਰਕਾਰ ਸਾਨੂੰ ਦੱਸੇ ਕਿ ਉਹ ਕਿੱਥੇ ਨੇ, ਸਰਕਾਰ ਚੁੱਪ ਸੀ ਅਸੀਂ ਫਿਰ ਕੁੱਝ ਪਰਿਵਾਰਾਂ ਵੱਲੋਂ ਹਾਈਕੋਰਟ ੱਚ ਪਟੀਸ਼ਨਾਂ ਕਰਾਈਆਂ ਕਿ ਦੱਸੋ ਇਹ ਬੱਚੇ ਕਿੱਥੇ ਨੇ? ਤਾਂ ਸਰਕਾਰ ਨੇ ਇਹ ਹਲਫ਼ੀਆ ਬਿਆਨ ਦਿੱਤੇ ਕਿ ਅਸੀਂ ਇਹਨਾਂ ਬੱਚਿਆਂ ਨੂੰ ਜਾਣਦੇ ਨਹੀਂ। ਜਦੋਂ ਗੱਲ ਹੋਰ ਅੱਗੇ ਵਧੀ ਤਾਂ ਜੁਲਮ ਦੇ ਇੰਚਾਰਜ਼ ਨੇ, ਕੇ ਪੀ ਐਸ ਗਿੱਲ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਇਹ ਮਨੁੱਖੀ ਅਧਿਕਾਰ ਵਿੰਗ ਵਾਲੇ ਮਨੁੱਖੀ ਅਧਿਕਾਰਾਂ ਬਾਰੇ ਕੁੱਛ ਨਹੀਂ ਕਰ ਰਹੇ, ਇਹਨਾਂ ਦਾ ਇੱਕ ਮੋਟਿਵ (ਨਿਸ਼ਾਨਾ) ਹੈ ਕਿ ਇਹ ਬੌਕਰ ਖੜੀ ਕਰੀ ਰੱਖਣਾ ਚਾਹੁੰਦੇ ਐ ਕਿ ਪੰਜਾਬ ’ਚ ਕਿਤੇ ਅਮਨ ਨਾ ਹੋ ਜਾਵੇ ਤੇ ਇਹ ਆਈ.ਐਸ.ਆਈ ਦੇ ਏਜੰਟ ਨੇ ਤੇ ਸਾਡੀ ਪੁਲੀਸ ਮਸ਼ੀਨਰੀ ਨੂੰ ਡਿਸਕਰਜ (ਬੇਦਿਲ) ਕਰ ਕੇ ਦੁਬਾਰਾ ਮਿਲੀਟੈਂਸੀ (ਖਾੜਕੂਵਾਦ) ਉਭਾਰਨ ਲਈ ਸਾਜਿਸ਼ਾਂ ਘੜ ਰਹੇ ਨੇ।

ਕੇ. ਪੀ. ਐਸ. ਗਿੱਲ ਨੇ ਇੱਥੋਂ ਤੱਕ ਕਿਹਾ ਕਿ ਮੈਂ ਦੱਸਦਾਂ ਉਹ ਬੱਚੇ ਕਿੱਥੇ ਐ, ਉਸ ਨੇ ਕਿਹਾ ਕਿ ਇਹ ਬੱਚੇ ਯੋਰਪ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਦਿਹਾੜੀਆਂ ਕਰ ਰਹੇ ਨੇ ਤੇ ਇਹ ਮਨੁੱਖੀ ਅਧਿਕਾਰ ਸੰਗਠਨ ਸਾਨੂੰ ਕਹਿ ਰਹੇ ਨੇ ਕਿ ਹਜਾਰਾਂ ਬੱਚੇ ਲਾਪਤਾ ਨੇ। ਇਹ ਇੱਕ ਚੈਲੰਜ (ਵੰਗਾਰ) ਸੀ ਗਾ ਸਾਨੂੰ ਇਹ ਇਕ ਚੈਲੰਜ ਸੀ ਉਸ ਹਕੀਕਤ ਨੂੰ ਜਿਹੜੀ ਅਸੀਂ ਸਾਹਮਣੇ ਲਿਆਉਣਾ ਚਾਹੁੰਦੇ ਸਾਂ।

ਫਿਰ ਭਰਾਓ ਅਸੀਂ ਏਸ ਹਕੀਕਤ ਨੂੰ ਸਬੂਤਾਂ ਸਹਿਤ ਦੁਨੀਆਂ ਦੇ ਸਾਹਮਣੇ ਪੇਸ਼ ਕਰਨ ਲਈ ਆਪਣੇ ਆਪ ਨੂੰ ਉਸ ਮੁਹਿੰਮ ’ਚ ਪਾਇਆ ਜਿੱਥੇ ਸਾਨੂੰ ਕਈਆਂ ਖ਼ਤਰਿਆਂ ਦਾ ਵੀ ਸਾਹਮਣਾ ਕਰਨਾ ਪਿਆ ਲੇਕਿਨ ਅਸੀਂ ਗਏ ਉੱਥੇ ਜਿੱਥੇ ਸਾਡੇ ਭਰਾ ਗਏ ਸੀ, ਅਸੀਂ ਮੜੀਆਂ ’ਚ ਗਏ ਅਸੀਂ ਜਾ ਕੇ ਉਥੇ ਡਿਉਟੀਆਂ ਦਿੰਦੇ ਮੁਲਾਜਮਾਂ ਨੂੰ ਪੁੱਛਿਆ ਕਿ ਉਹ ਸਾਨੂੰ ਇਨ੍ਹਾਂ ਦੀ ਦੱਸ ਦਿਉ ਕਿ ਏਸ ਸਮੇਂ ’ਚ ਪੁਲੀਸ ਨੇ ਤੁਹਾਨੂੰ ਕਿੰਨੀਆਂ ਕੁ ਲਾਸ਼ਾਂ ਦਿੱਤੀਆਂ ਸੀ ਤਾਂ ਕੋਈ ਕਵੇ ਅਸੀਂ 9-10 ਰੋਜ਼ ਦੀਆਂ ਸਾੜਦੇ ਸਾਂ ਕੋਈ ਕਵੇ ਕੋਈ ਹਿਸਾਬ ਈ ਨਹੀਂ ਕਦੀ ਟਰੱਕ ਪੂਰਾ ਆ ਜਾਂਦਾ ਸੀ ਤੇ ਕਦੀ 2-4 ਆਉਂਦੀਆਂ ਸੀ, ਜਦੋਂ ਅਸੀਂ ਕਿਹਾ ਕਿ ਸਾਨੂੰ ਤਾਂ ਹਿਸਾਬ ਚਾਹੀਦਾ ਤਾਂ ਉਨ੍ਹਾਂ ਸਾਨੂੰ ਕਿਹਾ ਕਿ ਇੱਕ ਥਾਂ ਤੋਂ ਹਿਸਾਬ ਮਿਲ ਸਕਦਾ, ਲਾਸ਼ਾਂ ਸਾਨੂੰ ਪੁਲੀਸ ਦਿੰਦੀ ਸੀ ਤੇ ਬਾਲਣ ਸਾਨੂੰ ਮਿਉਂਸਪਲ ਕਮੇਟੀ ਦਿੰਦੀ ਸੀ, ਕਿਉਂਕਿ ਮਿਊਂਸਪਲ ਕਮੇਟੀ ਦੇ ਨਿਯਮ ਨੇ ਇੱਥੇ ਵੀ ਹੋਣਗੇ ਕਿ ਸ਼ਹਿਰ ਦੇ ਵਿੱਚ ਲਵਾਰਿਸ਼ ਲਾਸ਼ ਕੋਈ ਵੀ ਮਿਲੇ ਤਾਂ ਉਹਨੂੰ ਸ਼ਹਿਰ ਦੀ ਮਿਊਂਸਪੈਲਟੀ ਆਪਣੇ ਖਰਚੇ ਤੇ ਸਸਕਾਰ ਕਰਦੀ ਐ।

ਫਿਰ ਗੁਰੂ ਦੇ ਪਿਆਰਿਉ ਕੋਈ ਕੁਦਰਤੀ ਇਹ ਰਾਹ ਸਾਨੂੰ ਮਿਲ ਗਿਆ ਜਿੱਥੇ ਜਾ ਕੇ ਅਸੀਂ ਵੇਖਿਆ ਕਿ ਸਾਡੇ ਲਾਪਤਾ ਭਰਾਵਾਂ ਦਾ ਪੂਰਾ ਹਿਸਾਬ ਲਿਖਿਆ ਪਿਆ ਸੀ ਜਦੋਂ ਅਸੀਂ ਉੱਥੇ ਜਾ ਦੇਖਿਆ ਤਾਂ ਉੱਥੇ ਰੋਜਾਨਾ ਕਿੰਨਾ ਬਾਲਣ, ਇਸ਼ੂ (ਮਿਲਦਾ) ਹੁੰਦਾ ਸੀ ਲਿਖਿਆ ਗਿਆ ਸੀ। ਉੱਥੇ ਇਹ ਲਿਖਿਆ ਪਿਆ ਸੀ ਕਿ ਕਿੰਨੀਆਂ ਲਾਸ਼ਾਂ ਕਿਹੜਾ ਪੁਲੀਸ ਅਫਸਰ ਦੇ ਕੇ ਗਿਆ ਤੇ ਜਦੋਂ ਅਸੀਂ ਉਸ ਤੋਂ ਵੀ ਅੱਗੇ ਗਏ ਤਾਂ ਉੱਥੇ ਇਹ ਵੀ ਲਿਖਿਆ ਪਿਆ ਸੀ ਕਿ ਕਿਹੜਾ ਠਾਣੇਦਾਰ ਕਿੰਨੀਆਂ ਲਾਸ਼ਾਂ ਲੈ ਕੇ ਆਇਆ, ਤੇ ਇਸ ਤੋਂ ਵੀ ਅੱਗੇ ਕਹਿੰਦੇ ਐ ਜਦੋਂ ਕੋਈ ਜਿਆਦਾ ਹੀ ਹੰਕਾਰ ’ਚ ਆ ਜਾਵੇ ਜਾਂ ਆਪਾਂ ਕਹਿ ਲੈਂਨੇ ਆਂ ਕਿ ਉਹਨੂੰ ਰੱਬ ਭੁੱਲ ਜਾਂਦਾ ਤੇ ਉਹ ਇਹੋ ਜਿਹੀਆਂ ਕਾਰਵਾਈਆਂ ਕਰਦਾ ਕਿ ਉਹਨੂੰ ਪਤਾ ਈ ਨਹੀਂ ਹੁੰਦਾ ਕਿ ਇਹ ਕਾਰਵਾਈਆਂ ਉਹਦੀ ਹਕੀਕਤ ਨੂੰ ਨੰਗਿਆ ਕਰ ਦੇਣਗੀਆਂ ਜਾਂ ਜਿਵੇਂ ਦੇਸੀ ਢੰਗ ਨਾਲ ਆਪਾਂ ਕਹਿਨੇ ਆ ਕੇ ਚੋਰ ਨਿਸ਼ਾਨ ਛੱਡ ਜਾਂਦਾ, ਤਾਂ ਇਨ੍ਹਾਂ ਚੋਰਾਂ ਨੇ ਇੰਨ੍ਹੇ ਨਿਸ਼ਾਨ ਛੱਡ ਦਿੱਤੇ ਸੀ ਕਿ ਅਸੀਂ ਹੈਰਾਨ ਰਹਿ ਗਏ ਕਿ ਅੰਮ੍ਰਿਤਸਰ ਜਿਲ੍ਹੇ ਦੇ ਤਿੰਨ੍ਹਾਂ ਸ਼ਹਿਰਾਂ ਦੀਆਂ ਮਿਊਂਸਪਲ ਕਮੇਟੀਆਂ ਦੇ ਸਮਸ਼ਾਨ ਘਾਟ ’ਚ 6017 ਲਾਸ਼ਾਂ ਅਜਿਹੀਆਂ ਸਨ ਜਿਹੜੀਆਂ ਸਾਫ ਲਿਖੀਆਂ ਸਨ ਕਿ ਇਹ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਨੇ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਦਰਮਿਆਨ ਆਂ ਤੇ ਉਹਨਾਂ ’ਚ ਸਿਰਫ ਉਹ ਭਰਾਵਾਂ ਦੀਆਂ ਨਹੀਂ ਉਹਦੇ ਵਿੱਚ ਲਿਖੀਆਂ ਸੀ ਕਿ ਬੀਬੀਆਂ ਦੀਆਂ ਲਾਸ਼ਾਂ ਵੀ ਨੇ ਤੇ ਅਸੀਂ ਹੈਰਾਨ ਹੋਏ ਕਿ ਉਹਦੇ ਵਿੱਚ ਲਿਖਿਆ ਸੀ ਕਿ ਇੱਥੇ ਬਜੁਰਗਾਂ ਦੀਆਂ ਲਾਸ਼ਾਂ ਵੀ ਨੇ ਚਾਹੇ ਉਹ ਕੁੱਛ ਪਰਸੈਂਟ ਸੀ, ਤੇ ਇਹ ਵੀ ਉੱਥੇ ਲਿਖਿਆ ਕਿ ਉੱਥੇ ਸਾਡੀਆਂ ਮਾਤਾਵਾਂ ਦੀਆਂ ਲਾਸ਼ਾਂ ਵੀ ਨੇ ।

ਉੱਥੇ ਮਾਤਾ ਗੁਰਮੇਜ ਕੌਰ ਜਿੰਨ੍ਹੇ ਬਾਬਾ ਮਾਨੋਚਾਹਲ ਜੰਮਿਆਂ ਸੀ ਉਹਦੀ ਲਾਸ਼ ਵੀ ਸਾਨੂੰ ਲੱਭੀ ਉੱਥੇ ਬੀਬੀ ਮਹਿੰਦਰ ਕੌਰ ਜਿੰਨੇ ਪਰਮਜੀਤ ਸਿੰਘ ਪੰਜਵੜ ਜੰਮਿਆਂ ਉਹਦੀ ਲਾਸ਼ ਵੀ ਸਾਨੂੰ ਲੱਭੀ ਤੇ ਉੱਥੇ ਹਰਮਿੰਦਰ ਸਿੰਘ ਸੁਲਤਾਨਵਿੰਡ ਦੇ ਚਾਚੇ ਬਾਬਾ ਪਿਆਰਾ ਸਿੰਘ ਦੀ ਲਾਸ਼ ਵੀ ਸਾਨੂੰ ਲੱਭੀ (ਸੰਗਤ ਵਲੋਂ ਜੈਕਾਰਾ) ਭਰਾਓ ਜਦੋਂ ਸਾਨੂੰ ਇਹ ਸਾਰੀ ਹਕੀਕਤ ਮਿਲੀ ਤਾਂ ਅਸੀਂ ਉਸ ਦੇਸ਼ ਦੀ ਉੱਚ ਅਦਾਲਤ ’ਚ ਗਏ ਅਸੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਜਰਵਾਣਿਉਂ ਘੱਟੋੱਘੱਟ ਸਾਨੂੰ ਇਹ ਡੀਟੇਲ (ਵੇਰਵਾ) ਤਾਂ ਦੇ ਦਿਉ ਕਿ ਕਿਹੜੀ ਲਾਸ਼ ਕੀਹਦੀ ਐ ਤਾਂ ਕਿ ਅਸੀਂ ਹਰੇਕ ਮਾਂ ਭੈਣ ਨੂੰ ਦੱਸ ਸਕੀਏ , ਹਰੇਕ ਬਾਪ ਨੂੰ ਦੱਸ ਸਕੀਏ ਕਿ ਉਹ ਆਪਣੇ ਦਿਲ ਦੇ ਵਿੱਚ ਜੋ ਧਾਰੀ ਅਰਦਾਸ ਹੈ ਉਹ ਸਤਿਗੁਰਾਂ ਪਾਸ ਕਰ ਸਕੇ ਕਿ ਸਤਿਗੁਰੂ ਮੇਰੇ ਪੁੱਤ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ੀਂ। ਇਹ ਆਪਣੀ ਰਵਾਇਤ ਐ ਅਸੀਂ ਪੁੱਤ ਮੰਗਦੇ ਆਂ ਸਤਿਗੁਰੂ ਪਾਸ ਅਰਦਾਸ ਕਰਕੇ ਅਸੀਂ ਆਪਣੇ ਘਰ ਦੇ ਜੀਆਂ ਨੂੰ ਤੋਰਦੇ ਆਂ ਸਤਿਗੁਰ ਪਾਸ ਅਰਦਾਸ ਕਰਦੇ ਆਂ ਕਿ ਚਰਨਾਂ ਨਾਲ ਲਾ ਲੈ । ਅਸੀਂ ਜਦ ਇਹ ਮੰਗ ਕੀਤੀ ਕਿ ਕੁੱਛ ਨੀਂ ਚਾਹੀਦਾ ਸਾਨੂੰ, ਸਾਨੂੰ ਘੱਟੋ ਘੱਟ ਇਹ ਦੱਸ ਦਿਉ ਕਿ ਕਿਹੜੇ ਘਰ ਦਾ ਹੀਰਾ ਕਿਹੜੀ ਸਮਸ਼ਾਨ ਘਾਟ ’ਚ ਤੁਸਾਂ ਕਦੋਂ ਸਾੜਿਆ ਸੀ ਕਿਉਂਕਿ ਕਾਨੂੰਨ ਕਹਿੰਦਾ ਲਾਵਾਰਿਸ ਲਾਸ਼ ਦੀਆਂ ਫੋਟੋਆਂ ਰੱਖੀਆਂ ਜਾਂਦੀਆਂ ਕਾਨੂੰਨ ਕਹਿੰਦਾ ਲਾਵਾਰਿਸ ਲਾਸ਼ ਦੇ ਕੱਪੜੇ ਉਦੋਂ ਤੱਕ ਸਾਂਭ ਕੇ ਰੱਖੇ ਜਾਂਦੇ ਆ ਜਦ ਤੱਕ ਉਹਨਾਂ ਦਾ ਵਾਰਸ ਕਲੇਮ (ਦਾਅਵਾ) ਨਾ ਕਰੇ ਪਰ ਉਹ ਦੇਸ਼ ਜੋ ਸਭ ਤੋਂ ਵੱਡੀ ਜਮਹੂਰੀਅਤ ਤੇ ਨਿਆਂ ਪਸੰਦ ਕਹਾਉਂਦਾ ਏ ਉਸ ਦੇਸ਼ ਦੀ ਹਾਈਕੋਰਟ ਨੇ ਸਾਨੂੰ ਕਿਹਾ ਕਿ ਇੰਝ ਕਰੋ, ਇਹ ਪਬਲਿਕ ਇੰਟਰੈਸਟ (ਲੋਕਹਿੱਤ) ਤਾਂ ਬਣਦੀ ਨਹੀਂ ਇਹਦੇ ਨਾਲ ਬਹੁਤ ਵੱਡਾ ਮਸਲਾ ਖੜ੍ਹਾ ਹੁੰਦੇ ਏ ਤੁਸੀਂ ਹਰੇਕ ਪਰਿਵਾਰ ਨੂੰ ਜਿਨ੍ਹਾਂ ਦੀ ਲਾਸ਼ ਹੈ ਭੇਜ ਦਿਉ ਅਸੀਂ ਉਹਨਾਂ ਨੂੰ ਜਾਣਕਾਰੀ ਦਿਆਂਗੇ। ਕਾਨੂੰਨ ਨਾਲ ਮਾਖੌਲ ਕੀਤਾ ਗਿਆ ਇੱਕ ਕੌਮ ਨਾਲ ਮਾਖੌਲ ਕੀਤਾ ਗਿਆ, ਤੇ ਉਹਨਾਂ ਲੋਕਾਂ ਨਾਲ ਮਾਖੌਲ ਕੀਤਾ ਗਿਆ ਜਿਹੜੇ ਹੋਰ ਕੁੱਛ ਨਹੀਂ ਮੰਗਦੇ ਸਿਰਫ਼ ਡੈੱਥ ਸਰਟੀਫਿਕੇਟ (ਮੌਤ ਦਾ ਪ੍ਰਮਾਣ ਪੱਤਰ) ਹੀ ਮੰਗਦੇ ਸੀ ਕਿਉਂਕਿ ਅਸੀਂ ਹਾਈਕੋਰਟ ਤੋਂ ਮੰਗਿਆ ਕਿ ਸਾਨੂੰ ਸਾਡੇ ਨਾਲ ਸੰਬੰਧਿਤ ਵੀਰ ਭਰਾ ਦੀ ਲਾਸ਼ ਦੀ ਜਾਣਕਾਰੀ ਚਾਹੀਦੀ ਐ ਉਹ ਸਾਨੂੰ ਕਹਿ ਰਹੇ ਆ ਕਿ ਜਿਹਦੀ ਜਾਣਕਾਰੀ ਤੁਹਾਨੂੰ ਹੈਗੀ ਆ ਉਹਦੇ ਬਾਰੇ ਆ ਜਾਓ ਇਹ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਨੂੰ ਜਵਾਬ ਦਿੱਤਾ।

ਚਾਹੇ ਅਸੀਂ ਹੁਣ ਸੁਪਰੀਮ ਕੋਰਟ ’ਚ ਜਾਵਾਂਗੇ ਚਾਹੇ ਅਸੀਂ ਹਰ ਕਾਨੂੰਨੀ ਕਾਰਵਾਈ ਕਰਾਂਗੇ, ਪਰ ਸਭ ਤੋਂ ਵੱਡੀ ਕਚਹਿਰੀ ਲੋਕਾਂ ਦੀ ਕਚਹਿਰੀ ਹੁੰਦੀ ਐ ਤੇ ਅਸੀਂ ਲੋਕਾਂ ਦੀ ਕਚਹਿਰੀ ’ਚ ਦੁਨੀਆਂ ਪੱਧਰ ਤੇ ਜਾਣਾ ਚਾਹੁਣੇ ਆਂ, ਕਿ ਐ ਦੁਨੀਆਂ ਵਾਲਿਓ ਤੁਸਾਂ ਸਾਨੂੰ ਅੱਤਵਾਦੀ ਆਖਿਆ, ਤੁਸਾਂ ਸਾਨੂੰ ਫਿਰਕਾਪ੍ਰਸਤ ਆਖਿਆ ਏ ਪਰ ਜਿਨ੍ਹਾਂ ਨੂੰ ਤੁਸਾਂ ਅਮਨ ਦੇ ਮਸੀਹੇ ਆਖਿਆ ਸੀ ਜਿਨ੍ਹਾਂ ਨੂੰ ਤੁਸਾਂ ਜਮਹੂਰੀਅਤ ਦੇ ਪੈਗੰਬਰ ਕਿਹਾ ਸੀ ਉਨ੍ਹਾਂ ਦੀ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਆਖਰ ਅੱਤਵਾਦੀ ਕੌਣ ਐ ਤੇ ਸੱਤਵਾਦੀ ਕੌਣ ਐ? ਏਸ ਅਧਾਰ ੱਤੇ ਮਹਾਰਾਜ ਨੇ ਕੋਈ ਮੌਕਾ ਬਖਸ਼ਿਆ। ਦਾਦੇ ਮੇਰੇ ਨੂੰ ਤਾਂ ਏਸ ਮੁਲਕ ਨੇ ਨਈਂ ਸੀ ਵੜਨ ਦਿੱਤਾ ਪਰ ਕੋਈ ਭਾਣਾ ਅਚਾਨਕ ਮੈਨੂੰ ਕਿਹਾ ਗਿਆ ਕਿ ਮਿਸਿਜ਼ ਕੁਲੀਨ ਏਥੇ ਕੋਈ ਸੈਮੀਨਾਰ ਕਰ ਰਹੀ ਐ 24ਆਂ ਘੰਟਿਆਂ ੱਚ ਈ ਪਤਾ ਨਹੀਂ ਕਿਹੜੇ ਢੰਗ ਦੇ ਨਾਲ ਸਤਿਗੁਰੂ ਨੇ ਇਹ ਸਾਰੀ ਬਿਧ ਬਣਾਈ। ਮੈਂ ਕੈਨੇਡਾ ਆਇਆ, ਇੱਥੇ ਕੈਨੇਡਾ ਦੀ ਸਰਕਾਰ ਨੂੰ, ਪਾਰਲੀਮੈਂਟ ਨੂੰ ਸਭ ਕੁੱਛ ਕਿਹਾ ਲੇਕਿਨ ਮੈਂ ਸਮਝਦਾ ਕਿ ਬਗਾਨਿਆਂ ਨੂੰ ਕਹਿਣ ਦੇ ਨਾਲ ਨਾਲ ਆਪਣਿਆਂ ਨੂੰ ਵੀ ਕਹਿ ਲਵਾਂ ਕੁੱਛ, ਕਿਉਂਕਿ ਅਸੀਂ ਇਹ ਬਹੁਤ ਕਹਿ ਸਕਦੇ ਹਾਂ ਕਿ ਸਾਡੇ ਤੇ ਜੁਲਮ ਬਹੁਤ ਹੋਇਆ ਲੇਕਿਨ ਜੁਲਮ ਦਾ ਪੂਰਾ ਹਿਸਾਬ ਰੱਖਣ ਦਾ ਹਾਲੇ ਸਾਨੂੰ ਅਭਿਆਸ ਨਹੀਂ ਹੋਇਆ, ਅਸੀਂ ਅਬਾਊਟ ਫਿਫਟੀ ਥਾਊਜੰਡ (50,000) ਅਬਾਊਟ ਵੰਨ ਮਿਲੀਅਨ ਇਹ ਸਾਰਾ ਕੁੱਛ ਕਹਿ ਦੇਨੇ ਆਂ ਦੁਨੀਆਂ ਦੇ ਪੜ੍ਹੇ ਲਿਖੇ ਲੋਕ ਇਤਬਾਰ ਨਹੀਂ ਕਰਦੇ ਐਗਜੈਕਟ ਫਿਗਰਾਂ (ਸਹੀ ਅੰਕੜੇ) ਮੰਗਦੇ ਨੇ ਤਾਂ ਉਹਦੇ ਵਾਸਤੇ ਅਸੀਂ ਇਹ ਵੀ ਕਹਿਨੇ ਆਂ ਕਿ ਆਉ ਤੁਸੀਂ ਸਾਰੇ ਈ ਏਸ ਮਸਲੇ ਦੇ ਉੱਤੇ ਕਿਉਂਕਿ ਇਹ ਮਸਲਾ ਉਨ੍ਹਾਂ ਪਰਿਵਾਰਾਂ ਦਾ ਮਸਲਾ ਨਹੀਂ ਇੱਕ ਕੌਮ ਦਾ ਮਸਲਾ ਏ, ਇਹ ਦੁਨੀਆਂ ਦੀ ਮਾਨਵਤਾ ਦਾ ਮਸਲਾ ਐ ਤੁਸੀਂ ਸਾਰੇ ਏਸ ਮਸਲੇ ਨੂੰ ਜਿੱਥੇ ਵੀ ਹੈ ਜਿਸ ਵੀ ਢੰਗ ਨਾਲ ਹੈ ਉਸ ਢੰਗ ਨਾਲ ਪੇਸ਼ ਕਰੋ ਤੇ ਉਸ ਹਕੂਮਤ ਨੂੰ ਉਸ ਮਸ਼ੀਨਰੀ ਨੂੰ ਉਸ ਨਿਆਂ ਪ੍ਰਣਾਲੀ ਨੂੰ ਲਾਹਨਤਾ ਪਾਉ ਤੇ ਲੋਕਾਂ ਨੂੰ ਅਸਲੀਅਤ ਦੱਸੋ ਤਾਂ ਤੁਸੀਂ ਸਾਡੀ ਇਸ ਕੰਮ ’ਚ ਜਰੂਰ ਮਦਦ ਕਰਿਓ। ਇਸ ਦੇ ਨਾਲ ਹੀ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਚਾਹੁੰਨਾਂ।

ਮਨੁੱਖੀ ਅਧਿਕਾਰ ਪੰਜਾਬ ’ਚ ਰਹਿੰਦੇ ਲੋਕਾਂ ਦੇ ਹੀ ਕੁੱਚਲੇ ਨਹੀਂ ਜਾਂਦੇ, ਮਨੁੱਖੀ ਅਧਿਕਾਰ ਸਿਰਫ ਉੱਥੇ ਰਹਿਣ ਵਾਲੇ ਸਿੱਖਾਂ ਦੇ ਈ ਕੁੱਚਲੇ ਨਹੀਂ ਜਾਂਦੇ, ਹਰੇਕ ਸਿੱਖ ਜਦ ਭਾਰਤੀ ਰਾਜ ਦੇ ਨਾਲ ਆਪਣੇ ਸੰਬੰਧਾਂ ਦੇ ਲੈਣ ਦੇਣ ਕਰਦਾ ਤਾਂ ਉਸ ਦੇ ਮਨੁੱਖੀ ਅਧਿਕਾਰਾਂ ਤੇ ਵਾਰ ਹੁੰਦਾ । ਕਈਆਂ ਨੂੰ ਅਹਿਸਾਸ ਹੁੰਦਾ ਐ ਕਈਆਂ ਨੂੰ ਨਹੀਂ ਹੁੰਦਾ, ਮੈਂ ਕਹਿਨਾ ਕਿ ਤੁਹਾਡੇ ਹਰ ਇੱਕ ਦੇ ਨਾਲ ਭਾਰਤੀ ਰਾਜ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਧੱਕਾ ਕਰਦਾ ਐ ਤੇ ਤੁਸੀਂ ਸਿਰਫ ਇਹ ਹੀ ਨਾ ਸੋਚਿਓ ਕੇ ਸਾਡੇ ਨਾਲ ਮਨੁੱਖੀ ਅਧਿਕਾਰਾਂ ਦਾ ਧੱਕਾ ਹੋ ਰਿਹੈ ਤੇ ਤੁਸਾਂ ਸਾਡੀ ਗੱਲ ਕਰਨੀ ਐ, ਧੱਕਾ ਕਿਵੇਂ ਹੁੰਦਾ। ਤੁਸੀਂ ਚਾਹੇ ਕੈਨੇਡਾ ਦੇ ਸਿਟੀਜਨ ਬਣ ਗਏ ਜੇ ਪਰ ਇੱਕ ਗੱਲ ਯਾਦ ਰੱਖੋ ਦੁਨੀਆਂ ’ਚ ਸਭ ਤੋਂ ਵੱਡਾ ਬੁਨਿਆਦੀ ਅਧਿਕਾਰ ਐ ਬੰਦੇ ਦੇ ਪੂਜਾ ਪਾਠ ਕਰਨ ਦਾ, ਉਸ ਦੇ ਧਰਮ ਨੂੰ ਮੰਨਣ ਦਾ ਅਧਿਕਾਰ ਤੇ ਤੁਸੀਂ ਰੋਜ਼ ਦੋ ਟਾਇਮ ਦੇ ਉੱਤੇ ਅਰਦਾਸ ਕਰਦੇ ਜੇ ‘ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ’, ਦੀ ਕਿਹੜਾ ਸਿੱਖ ਐ ਜਿਹੜਾ ਬਾਂਹ ਖੜ੍ਹੀ ਕਰ ਕੇ ਕਹਿ ਸਕਦਾ ਕਿ ਮੈਨੂੰ ਏਸ ਮੁਢੱਲੇ ਬੁਨਿਆਦੀ ਮਨੁੱਖੀ ਅਧਿਕਾਰ ਦੀ ਪ੍ਰਾਪਤੀ ਐ, ਦੁਨੀਆਂ ਦਾ ਕੋਈ ਧਰਮ ਅਜਿਹਾ ਨਹੀਂ ਜਿੰਨੂੰ ਆਪਣੇ ਮੱਕੇ ’ਚ ਜਾਣ ਦੀ, ਜਿੰਨੂੰ ਆਪਣੇ ਪੋਪ ਦੇ ਕੋਲ ਜਾਣ ਦੀ ਕੋਈ ਪਾਬੰਦੀ ਹੋਵੇ। ਦੁਨੀਆਂ ਦੇ ਵਿੱਚ ਸਿਰਫ ਇੱਕ ਧਰਮ ਐ ਉਹ ਸਿੱਖ ਧਰਮ ਐ ਜਿਸ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜਿਸਨੂੰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ’ਤੇ ਪਾਬੰਦੀ ਆ (ਸੰਗਤ ਦਾ ਜੈਕਾਰਾ) ਤੇ ਭਰਾਓ ਇਹ ਅਧਿਕਾਰ ਤੁਹਾਡਾ ਸਾਰਿਆਂ ਦਾ ਖੁੱਸਾ ਤੁਸੀਂ ਚੁੱਪ ਜੇ? ਤੁਸੀਂ ਖਾਲਿਸਤਾਨ ਨਾ ਮੰਗੋ ਤੁਸੀਂ ਕੁੱਛ ਹੋਰ ਨਾ ਮੰਗੋ ਤੁਸੀ ਇੰਨਾ ਕੁ ਅਧਿਕਾਰ ਤਾਂ ਮੰਗੋ ਕਿ ਅਸੀਂ ਅਜਾਦੀ ਨਾਲ ਸ਼੍ਰੀ ਦਰਬਾਰ ਸਾਹਿਬ  ਜਾਣਾ ਚਾਹੁੰਨੇ ਆਂ ਕੀ ਤੁਸੀਂ ਇਹ ਅਧਿਕਾਰ ਪ੍ਰਾਪਤ ਕਰਨ ਲਈ ਕੁੱਛ ਕਰ ਸਕਦੇ ਜੇ? ਮੈਂ ਤੁਹਾਡੇ ਤੇ ਇਹ ਸਵਾਲ ਕਰਦਾਂ।

ਦੂਸਰਾ ਅਧਿਕਾਰ ਹੁੰਦਾ ਹਰ ਬੰਦੇ ਦਾ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ। ਇੱਥੇ ਰਹਿੰਦਿਆਂ ਉਥੋਂ ਦੀਆਂ ਪਾਬੰਦੀਆਂ ਸਾਡਾ ਪਿੱਛਾ ਕਰਦੀਆਂ ਨੇ। ਦੱਸਿਆ ਗਿਆ ਕਿ ਡਾ. ਅਮਰਜੀਤ ਸਿੰਘ ਦੇ ਬੋਲਣ ਬਾਰੇ ਉਥੋਂ ਦੀ ਸਰਕਾਰ ਜਾਂ ਉਥੋਂ ਦੀ ਸਰਕਾਰ ਦੇ ਬੰਦਿਆਂ ਦੀਆਂ ਹਦਾਇਤਾਂ ਤੇ ਇੱਥੇ ਕਿਹਾ ਗਿਆ ਏ ਕੇ ਉਹ ਇੱਥੇ ਬੋਲਣ ਜਾਂ ਨਾ ਬੋਲਣ ਇਹਦੇ ਬਾਰੇ ਦੱਸਿਆ ਜਾਵੇ। ਇਹ ਵਿਚਾਰ ਪ੍ਰਗਟ ਕਰਨ ਦਾ ਸਾਡਾ ਅਧਿਕਾਰ ਐ ਜਿਨੂੰ ਇੱਕ ਖਾਸ ਥਾਂ ਤੋਂ ਲੋਕ ਕੁਚਲਣ ਲਈ ਦੁਨੀਆਂ ਪੱਧਰ ਤੇ ਕੋਸ਼ਿਸ਼ਾਂ ਕਰਦੇ ਨੇ ਕੀ ਤੁਸੀਂ ਏਸ ਵਿਚਾਰ ਦੀ ਰਾਖੀ ਲਈ ਏਸ ਅਣਖੀਲੇ ਪੰਜਾਬ ਦੀ ਰਾਖੀ ਲਈ ਕੁੱਛ ਕਰ ਸਕਦੇ ਜੇ, ਇਹ ਤੁਸੀਂ ਜਰੂਰ ਵਿਚਾਰਿਓ। ਤੁਸੀਂ ਆਪਣੇ ਪੁੱਤਰ ਧੀਆਂ ਦੀ ਸ਼ਾਦੀ ਕਰਨ ਲਈ ਪੰਜਾਬ ’ਚ ਜਾਂਦੇ ਜੇ। ਤੁਸੀਂ ਉੱਥੋਂ ਜਦੋਂ ਆਪਣੇ ਬੱਚਿਆਂ ਦੇ ਵਿਆਹ ਦਾ ਸਰਟੀਫਿਕੇਟ ਲਿਆਉਂਦੇ ਜੇ ਤੁਹਾਨੂੰ ਜਰੂਰੀ ਹੁੰਦਾ ਤਾਂ ਕਚਹਿਰੀ ੱਚ ਖਲੋ ਕੇ ਕੀ ਕਹਿੰਦੇ ਜੇ, ਕਦੀ ਸੋਚਿਆ? ਤੁਸੀਂ ਹਿੰਦੂ ਮੈਰਿਜ ਐਕਟ ਦੇ ਮੁਤਾਬਿਕ ਸਾਰੇ ਸਰਟੀਫਿਕੇਟ ਕੱਛ ’ਚ ਮਾਰ ਕੇ ਲਿਆਉਂਦੇ ਜੇ ਕੀ ਤੁਹਾਨੂੰ ਕਿਸੇ ਕਨੇਡੀਅਨ ਇੰਮੀਗੇ੍ਰਸ਼ਨ ਅਧਿਕਾਰੀ ਨੇ ਨੀ ਪੁੱਛਿਆ ਕਿ ਇੱਥੇ ਤਾਂ ਕਹਿੰਦੇ ਜੇ ਅਸੀਂ ਸਿੱਖ ਆਂ ਤੇ ਸਰਟੀਫਿਕੇਟ ਤਾਂ ਦੂਜਾ ਲੈ ਆਂਦਾ ਜੇ? ਕਿ ਹਿੰਦੂ ਮੈਰਿਜ ਐਕਟ ਮੁਤਾਬਕ ਮੈਂ ਆਪਣੇ ਬੱਚੇ ਦੀ ਸ਼ਾਦੀ ਕਰਕੇ ਆਇਆ। ਕੀ ਤੁਸੀਂ ਸੋਚਿਆ ਹੈ ਇਹ ਅਧਿਕਾਰ ਤੁਹਾਡੇ ਵਾਸਤੇ ਕਿਹੋ ਜਿਹਾ ਸਰਟੀਫਿਕੇਟ ਹੈ? ਤੁਸੀਂ ਸਾਰੇ ਉੱਥੇ ਦੋ-ਦੋ, ਚਾਰ-ਚਾਰ ਕਿੱਲੇ ਛੱਡ ਕੇ ਆਏ ਜੇ। ਪਹਿਲਾਂ ਕਿਹਾ ਕਿ ਭਰਾ ਵਾਹ ਲੈਣ ਹੁਣ ਚਾਹੁੰਦੇ ਜੇ ਕਿ ਵੇਚ ਕੇ ਪੈਸਾ ਲੈ ਆਈਏ। ਜਾ ਕੇ ਤੁਸੀਂ ਕਚਹਿਰੀਆਂ ’ਚ ਕੇਸ ਕਰਦੇ ਜੇ ਤਾਂ ਕਿਹੜੇ ਕਾਨੂੰਨ ਮੁਤਾਬਕ ਵਕੀਲ ਕਰਦੇ ਜੇ ਕਿ ਹਿੰਦੂ ਵਿਰਾਸਤ ਐਕਟ ਦੇ ਮੁਤਾਬਕ ਮੇਰੇ ਪਿਉ ਦੀ ਜ਼ਮੀਨ ਦਾ ਇੰਨਾ ਕੁ ਹਿੱਸਾ ਮੇਰਾ ਬਣਦਾ?

ਕਦੀ ਤੁਸਾਂ ਸੋਚਿਆਂ ਕਿ ਸਭ ਕੁੱਛ ਦੇ ਹੁੰਦਿਆਂ ਵੀ ਉਸ ਅਦਾਲਤ ’ਚ ਜਾ ਕੇ 2-4 ਕਿੱਲਿਆਂ ਬਦਲੇ ਫਿਰ ਆਪਣੇ ਆਪ ਨੂੰ ਹਿੰਦੂ ਡੈਕਲੇਅਰ ਕਰਨਾ ਪੈਂਦਾ। ਸੋ ਇਹ ਤੁਹਾਡੇ ਨਾਲ ਸੰਬੰਧਿਤ ਗੱਲਾਂ ਨੇ ਉੱਥੇ ਅਨੇਕਾਂ ਸਾਡੇ ਨਾਲ ਸੰਬੰਧਿਤ ਗੱਲਾਂ ਨੇ। ਮੈਂ ਕਹਿਨਾ ਇਨ੍ਹਾਂ ਸਾਰਿਆਂ ਦੇ ਬਦਲੇ ਆਪਾਂ ਦੁਨੀਆਂ ੱਚ ਕਿਤੇ ਵੀ ਵਸਦੇ ਹੋਈਏ ਰਾਜਨੀਤੀ ਕਿਸੇ ਨੂੰ ਵੀ ਮੰਨਦੇ ਹੋਈਏ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਤੇ ਦੁਨੀਆਂ ਨੂੰ ਦੱਸਣਾ ਚਾਹੀਦਾ ਕਿ ਸਾਡੇ ਤਾਂ ਪਰਿਵਾਰ ਵੀ ਗਵਰਨ ਹੁੰਦੇ ਆ ਹਿੰਦੂ ਐਕਟ ਮੁਤਾਬਕ ਤੇ ਸਾਡੇ ਧਾਰਮਿਕ ਅਦਾਰੇ ਵੀ ਗਵਰਨ ਹੁੰਦੇ ਆ ਹਿੰਦੂ ਐਕਟ ਮੁਤਾਬਕ ਤਾਂ ਮਨੁੱਖੀ ਅਧਿਕਾਰ ਮੰਗ ਮਨੁੱਖੀ ਅਧਿਕਾਰਾਂ ਦਾ ਵਿਸ਼ਾ ਅੱਜ ਇਹ ਮੰਗ ਕਰਦਾ ਹੈ ਹਰੇਕ ਬੰਦਾ ਜਿੱਥੇ ਵੀ ਐ ਉਹ ਘੱਟੋ-ਘੱਟ ਸਤਿਗੁਰੂ ਤੋਂ ਅਸੀਸਾਂ ਮੰਗਦਾ ਜੇ ਤੁਸੀਂ ਇੱਥੇ ਆ ਕੇ ਦੁੱਧ ਮੰਗਦੇ ਜੇ, ਪੁੱਤ ਮੰਗਦੇ ਜੇ, ਖੁਸ਼ੀਆਂ ਮੰਗਦੇ ਜੇ, ਸਤਿਗੁਰ ਤੁਹਾਨੂੰ ਸਭ ਕੁੱਛ ਦਿੰਦਾ ਪਰ ਸਤਿਗੁਰ ਤੁਹਾਡੇ ਤੋਂ ਇੱਕ ਗੱਲ ਤਾਂ ਮੰਗਦਾ ਕਿ ‘ਅਖਵਾਓ ਤਾਂ ਗੁਰੂ ਦੇ ਸਿੱਖ’ ਉਹ ਏਸ ਅਧਿਕਾਰ ਦੇ ਵਾਸਤੇ ਤੁਸੀਂ ਕੀ ਕਰਦੇ ਜੇ ਇਹ ਮੈਂ ਤੁਹਾਡੇ ਤੋਂ ਸਵਾਲ ਪੁੱਛਦਾ।

ਗੁਰੂ ਦੇ ਪਿਆਰਿਓ ਰਾਜ ਬਣਦੇ ਰਹੇ ਰਾਜ ਟੁੱਟਦੇ ਰਹੇ ਲੇਕਿਨ ਦੁਨੀਆਂ ਦੇ ਉੱਤੇ ਜੋ ਧਰਮ ਆਇਆ ਜੇ ਉਹ ਧਰਮ ਸਤਿਗੁਰਾਂ ਦੇ ਵਖਾਏ ਰਸਤੇ ਤੇ ਚੱਲਿਆ ਨਾ ਕੋਈ ਟੁੱਟਿਆ ਨਾ ਉਹਦੀ ਕਿਸੇ ਨੇ ਥਾਂ ਲਈ ਹੈ। ਸਿੱਖ ਧਰਮ ਅੱਜ ਦੁਨੀਆਂ ਦੇ ਸਾਹਮਣੇ ਮਨੁੱਖੀ ਅਧਿਕਾਰਾਂ ਦਾ ਵੀ ਇੱਕ ਨਮੂਨਾ ਪੇਸ਼ ਕਰੇਗਾ । ਮੈਨੂੰ ਕੁੱਛ ਵੀਰਾਂ ਨੇ ਕਿਹਾ ਕਿ ਸਾਡੇ ਤੇ ਸਵਾਲ ਹੁੰਦੇ ਐ ਕਿ ਤੁਸੀਂ ਰਾਜਨੀਤਕ ਮੰਗਾਂ ਧਰਮ ਦੇ ਆਧਾਰ ’ਤੇ ਖੜ੍ਹ ਕੇ ਕਰਦੇ ਜੇ, ਇਸ ਦੇ ਨਾਲ ਜਮਹੂਰੀਅਤ ਤੇ ਅੱਜ ਦਾ ਸਮਾਜ ਨਹੀਂ ਸਿਰਜਿਆ ਜਾਂਦਾ। ਮੈਂ ਏਸ ਗੁਰੂ ਘਰ ਦੇ ਵਿੱਚੋਂ ਇਕੱਲੇ ਸਿੱਖਾਂ ਨੂੰ ਨਹੀਂ ਦੁਨੀਆਂ ਭਰ ਦੇ ਰਾਜਨੀਤਕ ਫਿਲਾਸਫਰਾਂ ਨੂੰ ਦੱਸਦਾਂ ਕਿ ਠੀਕ ਉਸ ਸਮੇਂ ਜਦੋਂ ਇੰਡਸਟਰੀਅਲ (ਮਸ਼ੀਨੀ) ਤਕਨੀਕ ਨੇ ਦੁਨੀਆਂ ਦੇ ਵਿੱਚ ਨਵੇਂ ਰਾਜਨੀਤਕ ਮਾਡਲ ਪੈਦਾ ਕੀਤੇ ਜਿਨੂੰ ਤੁਸੀਂ ਜਮਹੂਰੀਅਤ ਕਹਿੰਦੇ ਜੇ, ਜਿਹਦੇ ਵਿੱਚ ਵੋਟਾਂ ਨਾਲ ਰਾਜ ਚੁਣੇ ਜਾਂਦੇ ਸੀ, ਠੀਕ ਉਸ ਸਮੇਂ ‘ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ’ ਨੇ ਇੱਕ ਸਮਾਜ ਸਿਰਜਣ ਲਈ, ਇੱਕ ਚੰਗਾ ਰਾਜ ਸਿਰਜਣ ਲਈ ਇਕ ਸਿਧਾਂਤ ਦਿੱਤਾ, ਜਮਹੂਰੀਅਤ ਵੀ ਦਿੱਤੀ ਪਰ ਉੱਤੇ ਧਰਮ ਦਾ ਕੁੰਡਾ ਦਿੱਤਾ।

ਦੁਨੀਆਂ ਦੇ ਵਿੱਚ ਠੀਕ ਐ ਕਿ ਦਸ਼ਮੇਸ਼ ਪਿਤਾ ਦੇ ਪੈਰੋਕਾਰ ਆਪਣੇ ਫਲਸਫੇ ਨੂੰ ਦੁਨੀਆਂ ਦੀ ਸਟੇਜ ਤੇ ਚਾਹੇ ਏਨੇ ਜੋਰ ਨਾਲ ਨਹੀਂ ਰੱਖ ਸਕੇ ਪਰ ਉਸੇ ਟਾਇਮ ਤੇ ਦੋ ਫਲਸਫੇ ਪੈਦਾ ਹੋਏ ਦੁਨੀਆਂ ’ਚ ਜਿਹੜੇ ਇਨ੍ਹਾਂ ਤਿੰਨ ਸਦੀਆਂ ’ਚ ਚੱਲੇ ਐ ਉਹ ਫਲਸਫੇ ਜਮਹੂਰੀਅਤ ਨਾਲ ਸੰਬੰਧਤ ਜਰੂਰ ਨੇ ਪਰ ਉਨ੍ਹਾਂ ਦੇ ਦੋ ਢੰਗ ਤਰੀਕੇ ਸੀ ਇੱਕ ਢੰਗ ਤਰੀਕਾ ਜਿਸਨੂੰ ਮਾਰਕਸੀ ਢੰਗ ਤਰੀਕਾ ਕਹਿੰਦੇ ਆ ਜਿਹੜਾ ਪਦਾਰਥਵਾਦ ਤੇ ਖਲੋ  ਕੇ ਤੇ ਜਮਾਤ ਰਹਿਤ ਜਾਂ ਹੋਰ ਕਿਸੇ ਢੰਗ ਦੇ ਸਮਾਜ ਦੀ ਗੱਲ ਕਰਦਾ ਸੀ। ਇੱਕ ਫਲਸਫਾ ਉਹ ਸੀ ਜਿਹੜਾ ਦੁਨੀਆਂ ਦੇ ਵਿਚ ਪਦਾਰਥਕ ਖੁਸ਼ਹਾਲੀ ਦੇ ਵਾਸਤੇ ਖੁੱਲ੍ਹੀ ਮਾਰਕਿਟ ਦੇ ਵਾਸਤੇ ਇੱਥੋਂ ਦੀ ਪਦਾਰਥਕ ਉੱਨਤੀ ਦੇ ਵਾਸਤੇ ਇੱਕ ਰਾਜ ਸਿਰਜਣ ਦੀ ਗੱਲ ਕਰਦਾ ਸੀ ਤੇ ਦੋਵੇਂ ਫਲਸਫੇ ਕਹਿੰਦੇ ਸੀ ਕਿ ਧਰਮ ਤੇ ਰਾਜਨੀਤੀ ਅਲਹਿਦਾ ਹੋਣੀ ਚਾਹੀਦੀ ਹੈ ਉਹ ਦੋਵੇਂ ਫਲਸਫੇ ਦੁਨੀਆਂ ’ਚ ਤਿੰਨ ਸਦੀਆਂ ਚੱਲੇ ਐ ਚਾਹੇ ਉਨ੍ਹਾਂ ਚੋਂ ਇੱਕ ਫਲਸਫੇ ਨੂੰ ਪੰਜਾਹ ਸਾਲ ਹੀ ਚੱਲਣ ਦਾ ਮੌਕਾ ਮਿਲਿਆ ਹੋਊਗਾ ਲੇਕਿਨ ਪ੍ਰਚਲਤ ਰਹੇ ਨੇ। ਉਹ ਦੋਵੇਂ ਫਲਸਫੇ ਦੁਨੀਆਂ ਦੇ ਵਿੱਚ ਫੇਲ ਹੋਏ ਨੇ, ਮਾਰਕਸਵਾਦ ਬੁਰੀ ਤਰ੍ਹਾਂ ਫੇਲ ਹੋਇਆ ਤੇ ਉਸ ਦੇ ਮੁਕਾਬਲੇ ਦੇ ਉੱਤੇ ਖੁੱਲੀ ਮੰਡੀ ਵਾਲਾ ਧਰਮ ਰਹਿਤ ਕੈਪੀਟੇਲਿਜਮ (ਪੂੰਜੀਵਾਦ) ਅੱਜ ਦੁਨੀਆਂ ਦੀਆਂ ਸਾਰੀਆਂ ਬੀਮਾਰੀਆਂ ਦੀ ਜੜ੍ਹ ਬਣ ਕੇ ਸਾਰੇ ਪੱਛਮੀ ਸਮਾਜ ਨੂੰ ਚੰਬੜ ਗਿਆ। ਏਸ ਫਲਸਫੇ ਨੇ ਧਰਮ ਰਹਿਤ ਰਾਜ ਤੇ ਧਰਮ ਰਹਿਤ ਸਮਾਜ ਦੇ ਫਲਸਫੇ ਨੇ ਅੱਜ ਮਨੁੱਖੀ ਸਮਾਜ ਦੀ ਬੁਨਿਆਦੀ ਇਕਾਈ ਪਰਿਵਾਰ ਨੂੰ ਵੀ ਖਿੰਡਾ ਕੇ ਰੱਖ ਦਿੱਤਾ ਐ ।

ਅੱਜ ਦੁਨੀਆਂ ਦੇ ਵਿੱਚ ਸਮਾਜਿਕ ਸੰਬੰਧਾਂ ਨੂੰ ਤੋੜ ਕੇ ਰੱਖ ਦਿੱਤਾ ਐ ਤੇ ਪੱਛਮੀ ਸਮਾਜ ਦੇ ਉਹ ਸਾਰੇ ਵਿਚਾਰਕ ਉਹ ਸਾਰੇ ਰਾਜਨੀਤੀਵਾਨ ਜੋ ਭਵਿੱਖ ਦੇ ਵਿੱਚ ਇੱਕੀਵੀਂ ਸਦੀ ਸਿਰਜਣ ਦੀ ਗੱਲ ਕਰਦੇ ਐ। ਉਹ ਏਸ ਗੱਲ ਤੇ ਆ ਗਏ ਆ ਕਿ ਇਹ ਪ੍ਰਣਾਲੀ ਵੀ ਠੀਕ ਨਹੀਂ ਚੱਲ ਰਹੀ। ਇਹ ਪ੍ਰਣਾਲੀ ਉਹ ਕਹਿੰਦੇ ਏਸ ਕਰਕੇ ਠੀਕ ਨਹੀਂ ਚੱਲ ਰਹੀ ਕਿਉਂਕਿ ਰਾਜਨੀਤੀ ੱਚ ਨੈਤਿਕਤਾ ਨਹੀਂ ਰਹੀ। ਖੁੱਲੇ ਮੁਕਾਬਲੇ ’ਚ ਸਮਾਜ ਦੇ ਪ੍ਰਤੀ ਕੋਈ ਜਿੰਮੇਵਾਰੀ ਨਹੀਂ ਰਹੀ। ਸਮਾਜਿਕ ਜਿੰਦਗੀ ਦੇ ਵਿੱਚ ਆਪਸੀ ਪ੍ਰੇਮ ਭਾਵ ਨਹੀਂ ਰਿਹਾ।

ਅੱਜ ਭਰਾਓ ਦੁਨੀਆਂ ਦੇ ਏਜੰਡੇ ਤੇ ਐ ਕਿ ਇੱਕਵੀਂ ਸਦੀ ਸਿਰਜਣ ਵਾਲੇ ਫਿਲਾਸਫਰ ਇਹੋ ਜਿਹੀਆਂ ਥਿਊਰੀਆਂ (ਵਿਊਤਾਂ) ਲਿਆ ਰਹੇ ਨੇ ਜਿੰਨੂ ਹਾਲੇ ਉਹ ਨੈਤਿਕਤਾ ਬੇਸਡ (ਆਧਾਰਤ) ਰਾਜਨੀਤੀ ਕਹਿੰਦੇ ਨੇ ਲੇਕਿਨ ਹੈ ਉਹ ਸਾਡੇ ਸਤਿਗੁਰ ਦੀ ਬਖਸ਼ੀ ਧਰਮ ਆਧਾਰਿਤ ਰਾਜਨੀਤੀ ਐ ਤੇ ਉਹ ਧਰਮ ਆਧਾਰਤ ਰਾਜਨੀਤੀ ਅਸੀਂ ਪੇਸ਼ ਕਰਦੇ ਆਂ ਸਾਡੇ ਸਿਧਾਂਤ ਕਹਿੰਦੇ ਨੇ ਕਿ ਜਦ ਰਾਜਾ ਧਰਮ ਤੋਂ ਦੂਰ ਹੋ ਜਾਂਦਾ ਏ ਤਾਂ ਉਹ ਸ਼ੀਹ ਬਣ ਜਾਂਦਾ ਉਹ ਸਿਸਟਮ (ਪ੍ਰਬੰਧ) ਕੁੱਤੇ ਬਣ ਜਾਂਦੇ ਐ ਤੇ ਜੇ ਚੰਗਾ ਰਾਜ ਤੇ ਚੰਗਾ ਸਮਾਜ ਸਿਰਜਣਾ ਚਾਹੁੰਦੇ ਜੇ ਤਾਂ ਧਰਮ ਦਾ ਕੁੰਡਾ ਰਾਜ ਦੇ ਉੱਪਰ ਹੋਣਾ ਚਾਹੀਦਾ ਏ। ਇਹ ਫਲਸਫਾ ਸਿਰਫ ਸਿੱਖਾਂ ਨੂੰ ਨਹੀਂ ਸੀ ਦਿੱਤਾ, ਦੁਨੀਆਂ ਦੇ ਵਿੱਚ ਸਮੁੱਚੀ ਮਾਨਵਤਾ ਨੂੰ ਸਾਡੇ ਸਤਿਗੁਰਾਂ ਨੇ ਦਿੱਤਾ ਸੀ ਆਉ ਪੂਰੇ ਕਨਫੀਡੈਂਸ (ਯਕੀਨ) ਦੇ ਨਾਲ ਇਸ ਫਲਸਫੇ ਨੂੰ ਰੱਖੀਏ ਕਿ ਦੁਨੀਆਂ ਵਾਲਿਓ ਜੇ ਪਰਿਵਾਰਕ ਬੀਮਾਰੀਆਂ ਸਮਾਜਿਕ ਬੀਮਾਰੀਆਂ ਰਾਜਨੀਤਕ ਬੀਮਾਰੀਆਂ ਤੋਂ ਛੁਟਕਾਰਾ ਪਾਉਣਾ ਜੇ ਤਾਂ ਧਰਮ ਆਧਾਰਿਤ ਰਾਜਨੀਤੀ ਜਿਸ ਦਾ ਸਿਧਾਂਤ ‘ਮੀਰੀ-ਪੀਰੀ’ ਦੇ ਮਾਲਕ ਨੇ ਦਿੱਤਾ ਐ ਦਸ਼ਮ ਪਿਤਾ ਨੇ ਦਿੱਤਾ ਐ ਸਾਰੇ ਉਸ ਤੇ ਰਾਜ ਸਿਰਜੋ ਤੇ ਇਹ ਰਾਜ ਇਹਨਾਂ ਸਾਰੀਆਂ ਬੀਮਾਰੀਆਂ ਦਾ ਹੱਲ ਹੋਵੇਗਾ ਦੁਨੀਆਂ ਦੇ ਵਿੱਚ ਮਾਡਰਨ (ਨਵੀਆਂ) ਲਹਿਰਾਂ ਨੇ ਕਿ ਪ੍ਰਕਿਰਤੀ ਨੂੰ ਬਚਾਓ ਦੁਨੀਆਂ ਦੇ ੱਚ ਮਾਡਰਨ ਲਹਿਰਾਂ ਨੇ ਕੀ ਮਨੁੱਖੀ ਅਧਿਕਾਰਾਂ ਨੂੰ ਬਚਾਓ ਦੁਨੀਆਂ ’ਚ ਮਾਡਰਨ ਲਹਿਰਾਂ ਨੇ ਕਿ ਪਰਿਆਵਰਣ ਨੂੰ ਬਚਾਉ ਇਨ੍ਹਾਂ ਸਾਰਿਆਂ ਦਾ ਇੱਕੋ ਇੱਕ ਹੱਲ ਹੈ ਕਿ ਆਪਣੇ ਸਮਾਜ ਨੂੰ ਕਿ ਆਪਣੇ ਰਾਜ ਨੂੰ ਧਰਮ ਦੇ ਆਧਾਰ ਤੇ ਆਰਗੇਨਾਈਜ (ਜਥੇਬੰਦ) ਕਰੋ ਮਨੁੱਖਤਾ ਦਾ ਭਲਾ ਏਸ ਗੱਲ ’ਚ ਹੈ ਕਿ ਜਦੋਂ ਅਸੀਂ ਇਹ ਮੰਗ ਕਰਦੇ ਐ ਤਾਂ ਅਸੀਂ ਫਿਰਕਾਪ੍ਰਸਤ ਨਹੀਂ ਹੁੰਦੇ ਮੈਨੂੰ ਹੋਰ ਕਿਸੇ ਦਾ ਤਾਂ ਪਤਾ ਨਹੀਂ ਪਰ ਮੇਰੇ ਅੰਦਰ ਇਹ ਗੱਲ ਜਰੂਰ ਆਉਂਦੀ ਐ ਕਿ ਦਿੱਲੀ ਦੇ ਹਾਕਮ ਜਿਹੜੇ ਸਦੀਆਂ ਤੋਂ ਗੁਲਾਮੀ ਦੀ ਜਿੰਦਗੀ ਬਤੀਤ ਕਰਦੇ ਰਹੇ ਜਲੀਲ ਹੁੰਦੇ ਰਹੇ ਤੇ ਉਹਨਾਂ ਦੀ ਸੋਚ ਅੱਜ ਇਸ ਤਰ੍ਹਾਂ ਦੀ ਹੋ ਗਈ ਐ ਕਿ ਉਹਨੂੰ ਬੰਦ ਬੰਦਾ ਨਹੀਂ ਦਿੱਸ ਰਿਹਾ ਉਹਨਾਂ ਦਾ ਹੱਲ ਵੀ ਇਹੋ ਹੈ ਕਿ ਉਹ ਇੱਕ ਚੰਗਾ ਰਾਜਨੀਤਕ ਮਾਡਲ ਅਪਣਾਉਣ ਮੈਂ ਜਿੱਥੇ ਆਪਣੀ ਕੌਮ ਵਾਸਤੇ ਘਰ ਮੰਗਦਾ ਉੱਥੇ ਮੈਂ ਕਹਿਨਾ ਕਿ ਉਹਨਾਂ ਲੋਕਾਂ ਨੂੰ ਵੀ ਜਿਹੜੇ ਆਨੇ ਬਹਾਨੇ ਕਦੀ ਭਾਰਤੀ ਕਰਣ ਦੇ ਨਾਹਰੇ ਮਾਰਦੇ ਨੇ ਕਦੀ ਮਰਾਠਾ ਰਾਜ ਦੇ ਨਾਹਰ ਮਾਰਦੇ ਨੇ ਸਾਨੂੰ ਉਹਨਾਂ ਨੂੰ ਵੀ ਕਹਿ ਦੇਣਾ ਚਾਹੀਦਾ ਕਿ ਤੁਹਾਨੂੰ ਤੁਹਾਡਾ ਘਰ ਮੁਬਾਰਕ ਤੁਸੀਂ ਤੇਤੀ (33) ਕਰੋੜ ਦੇਵੀ ਦੇਵਤਿਆਂ ਦਾ ਆਪਣਾ ਰਾਜ ਸਿਰਜ ਲਉ ਪਰ ਅਸੀਂ ਆਪਣੇ ਫਲਸਫੇ ਦੇ ਆਧਾਰ ਤੇ ਸਮਾਜ ਸਿਰਜ ਕੇ ਤੁਹਾਨੂੰ ਦਿਖਾਈਏ ਤੁਸੀਂ ਆਪਣੇ ਤੇ ਦੁਨੀਆਂ ਦੇਖੇਗੀ ਕਿਹੜਾ ਧਰਮ ਕਿਹੜਾ ਫਲਸਫਾ ਠੀਕ ਹੈ ਉਹ ਫਿਰ ਅਡਵਾਂਸ ਕਰੇਗਾ।

ਮੈਂ ਜਿਆਦੀਆਂ ਗੱਲਾਂ ਨਾ ਕਹਿੰਦਾ ਹੋਇਆ ਤੁਹਾਡਾ ਜਿਆਦਾ ਟਾਈਮ ਨਾ ਲਾਵਾਂ ਅਖੀਰ ਦੇ ਵਿੱਚ ਅਣਖੀਲਾ ਪੰਜਾਬ ਪ੍ਰੋਗਰਾਮ ਨੂੰ ਵਧਾਈ ਦੇਨਾਂ । ਇੱਕ ਗੱਲ ਮੈਂ ਹੰਸਰਾ ਜੀ ਨਾਲ ਆਪਣੇ ਦਿਲ ਦੀ ਸਾਂਝੀ ਕਰਦਾਂ। ਇੱਥੇ ਬੈਠਿਆਂ ਮੇਰੇ ਦਿਮਾਗ ’ਚ ਆਈ ਸੀ ਮੈਂ ਸੋਚਿਆ ‘ਅਣਖੀਲਾ ਪੰਜਾਬ’, ਪੰਜਾਬ ਵੀ ਤਾਂ ਅਣਖੀਲਾ ਹੁੰਦਾ ਹਰ ਅਣਖੀਲਾ ਪੰਜਾਬੀ ਹੁੰਦਾ ਪਰ ਇੱਥੇ ਬੱਚੇ ਲੱਗੇ ਸੀਗੇ ਵਾਰ ਗਾਉਣ। ਬੈਠਿਆਂ-ਬੈਠਿਆਂ ਮੈਂ ਜਦੋਂ ਇਹ ਸਵਾਲ ਨਾਲ ਘੁਲ ਰਿਹਾ ਸੀ ਤਾਂ ਮੈਨੂੰ ਜਵਾਬ ਮਿਲਦਾ ਸੀ ਉੱਥੋਂ ਪੰਜਾਬ ਤਿੰਨ ਨੇ। ਇੱਕ ਉਹ ਪੰਜਾਬ ਦਾ ਹਿੱਸਾ ਜਿਸ ਨੇ ਸ਼ੁਰੂ ਤੋਂ ਵੈਦਿਕ ਸਭਿਆਚਾਰ ਨੂੰ ਅਲਵਿਦਾ ਕਹਿ ਕੇ ਹਿੰਦੂਕੁਸ਼ ਪਰਬਤ ਦੇ ਪਾਰੋਂ ਆਏ ਵਿਚਾਰਾਂ ਨੂੰ, ਪਾਰੋਂ ਆਏ ਰਾਜਿਆਂ ਨੂੰ ਅਪਣਾ ਕੇ ਇੱਕ ਹਿੱਸਾ ਅੱਡ ਕਰ ਲਿਆ। ਇੱਕ ਪੰਜਾਬ ਦਾ ਉਹ ਹਿੱਸਾ ਐ ਜਿਹੜਾ ਦਿੱਲੀ ਤੋਂ ਸ਼ੁਰੂ ਹੋ ਜਾਂਦਾ ਐ। ਉਹ ਵੀ ਪੰਜਾਬ ਐ ਜਿਹੜਾ ਉਹਨਾਂ ਰਵਾਇਤਾਂ ਨੂੰ ਨਹੀਂ ਭੁੱਲਿਆ ਜਿਨ੍ਹਾਂ ਰਵਾਇਤਾਂ ਕਰਕੇ ਹਰ ਦੂਜੇ-ਤੀਜੇ ਮਹੀਨੇ ਮੁਹੰਮਦ ਗਜਨਵੀ ਆ ਚੜ੍ਹਦਾ ਸੀ ਤੇ ਅਗਲੇ ਬੰਨਿਓਂ ਝੋਲੀਆਂ ਵਿਛਾ ਕੇ ਜੋ ਮੰਗਦਾ ਸੀ ਉਹਨੂੰ ਦੇ ਦਿੰਦੇ ਸੀ ਉਹ ਵੀ ਇੱਕ ਕਲਚਰ (ਸੱਭਿਆਚਾਰ) ਐ ਤੇ ਪੰਜਾਬ ਦਾ ਇੱਕ ਉਹ ਵੀ ਹਿੱਸਾ ਜਿੰਨ੍ਹੇ ਉਸ ਹਿੱਸੇ ਨੂੰ ਅਡਾਪਟ (ਪ੍ਰਵਾਨ) ਕੀਤਾ ਐ ਇਤਿਹਾਸ ਦੇ ਵਿੱਚ ਇੱਕ ਨਿੱਕੀ ਜਿਹੀ ਘਟਨਾ ਆਉਂਦੀ ਹੈ । ਨਾਦਰ ਸ਼ਾਹ ਨੇ ਜਦ ਦਿੱਲੀ ’ਤੇ ਹਮਲਾ ਕੀਤਾ ਉਹਨੇਂ ਐਨਾ ਜੁਲਮ ਕੀਤਾ, ਐਨਾ ਜਬਰ ਕੀਤਾ ਕਿ ਉਹਦੀ ਆਪਣੀ ਆਤਮਾ ਵੀ ਕੰਬਣ ਲੱਗੀ ਤਾਂ ਸ਼ਾਮ ਨੂੰ ਉਹ ਕਹਿਣ ਲੱਗਾ ਆਪਣੇ ਸੈਨਾਪਤੀਆਂ ਨੂੰ ਕਿ ਆਪਾਂ ਛੇਤੀ ਵਾਪਸ ਚਲੇ ਜਾਈਏ ਜਿੰਨ੍ਹਾਂ ਜੁਲਮ ਕੀਤਾ ਐ ਉਹਦੇ ਤੋਂ ਇਹਨਾਂ ਲੋਕਾਂ ਦੀ ਜਮੀਰ ਜਾਗ ਸਕਦੀ ਹੈ ਤੇ ਕੱਲ੍ਹ ਨੂੰ ਸਮੱਸਿਆ ਖੜ੍ਹੀ ਹੋ ਸਕਦੀ ਹੈ।

ਇਤਿਹਾਸ ’ਚ ਦਰਜ ਹੈ ਉਸ ਮੌਕੇ  ਦੇ ਇਕ ਵਿਦਵਾਨ ਨੇ ਲਿਖਿਆ ਕਿ ਇਕ ਤਜਰਬੇਕਾਰ ਵਜੀਰ ਜਿਹੜਾ ਕਿ ਉਦੋਂ ਤਾਂ ਵਜੀਰ ਨਹੀਂ ਸੀ ਪਰ ਪਹਿਲਾਂ ਦਿੱਲੀ ਦਰਬਾਰ ਦੀ ਸ਼ਾਨ ਸੀ, ਉਹਨੇ ਕਿਹਾ, ਨਾਦਰ ਸ਼ਾਹ! ਇਹ ਗੱਲ ਤੇਰੀ ਗਲਤ ਹੈ, ਇਸ ਦਿੱਲੀ ਦੇ ਲੋਕਾਂ ’ਤੇ ਇਤਿਹਾਸ ’ਚ ਜੀਹਨੇ ਜਿਨਾਂ ਵੱਧ ਜਬਰ ਕੀਤਾ ਐ, ਉਨ੍ਹਾਂ ਵੱਧ ਨਜ਼ਰਾਨੇ ਭੇਟ ਕੀਤੇ ਨੇ ਤੇ ਤੂੰ ਦੇਖੇਗਾ ਕੱਲ ਨੂੰ ਕੀ ਹੋਊਗਾ ਤੇ ਭਰਾਓ ਮੈਂ ਫਿਰਕਾਪ੍ਰਸਤੀ ਦੇ ਆਧਾਰ ਤੇ ਨਹੀਂ ਕਹਿ ਰਿਹਾ ਇਹ ਹਿਸਟੋਰੀਕਲ (ਇਤਿਹਾਸਕ) ਸਚਾਈ ਹੈ ਕਿ ਅਗਲੇ ਦਿਨ ਨਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਨਾਲੇ ਬਹੂ-ਬੇਟੀਆਂ ਨੂੰ ਨਚਾਇਆ ਗਿਆ, ਨਾਲੇ ਨਜ਼ਰਾਨੇ ਭੇਟ ਕੀਤੇ ਗਏ, ਨਾਲੇ ਸ਼ੁਕਰਾਨੇ ਭੇਟ ਕੀਤੇ ਗਏ ਇਕ ਉਹ ਵੀ ਪੰਜਾਬ ਐ। ਤਿੰਨ੍ਹਾਂ ਪੰਜਾਬਾਂ ਦੇ ਹਿੱਸੇ ਨੇ ਤਿੰਨ ਤਰ੍ਹਾਂ ਦੇ ਪੰਜਾਬੀ ਨੇ । ਇੱਕ ਉਹ ਵੀ ਪੰਜਾਬ ਐ ਜਿਨ੍ਹੇ ਦਸਮ ਪਿਤਾ ਦੇ ਇਸ਼ਾਰੇ ਤੇ ਆਪਣੇ ਸਿਰ ਭੇਟ ਕਰ ਦਿੱਤੇ ਇੱਕ ਉਹ ਵੀ ਪੰਜਾਬੀ ਐ ਜਿੰਨ੍ਹੇ ਆਪਣੀ ਅਣਖ ਦੀ ਖਾਤਰ ਤਾਂ ਕੀ ਜਿਨ੍ਹੇ ਦੁਨੀਆਂ ਦੀ ਇੱਜਤ ਬਚਾਉਣ ਲਈ, ਜਿਨ੍ਹੇ ਦਿੱਲੀ ਦੀ ਇੱਜਤ ਬਚਾਉਣ ਲਈ ਆਪਣੇ ਆਪ ਨੂੰ ਵਾਰ ਦਿੱਤਾ, ਉਹ ਵੀ ਇੱਕ ਪੰਜਾਬ ਐ। ਜਿਹੜੀ ਇਹ ਗਲਤਫਹਿਮੀ ਕਿ ਹਰ ਕੋਈ ਪੰਜਾਬੀ ਏ ਤੇ ਹਰ ਪੰਜਾਬੀ ਅਣਖ ਵਾਲੇ ਏ ਮੈਂ ਕਹਿਨਾ ਇਹ ਇੱਕ ਗਲਤ ਧਾਰਨਾ ਐ। ਜਿਹੜਾ ਪੰਜਾਬ ’ਚ ਵੱਸਦਾ ਅਣਖ ਵਾਲਾ ਪੰਜਾਬੀ ਐ। ਉਹ ਪੰਜਾਬੀ ਤਾਂ ਰਿਹਾ ਨਹੀਂ ਕਿਉਂਕਿ ਜਦੋਂ ਪੰਜਾਬੀਆਂ ਦੀ ਡਵੀਜ਼ਨ ਹੋਈ ਤਾਂ ਉਹ ਤਾਂ ‘ਖਾਲਸਾੱ ਸਜ ਗਿਆ। ਅਣਖੀਲਾ ਪੰਜਾਬ ਉਹ ਐ ਜਿਹੜਾ ਗੁਰੂ ਦਾ ਖਾਲਸਾ ਐ। ਅਣਖੀਲਾ ਪੰਜਾਬ ਉਹ ਹੈ ਜਿਹੜਾ ਸੱਚੀਓਂ ਅਣਖ ਦੀ ਜਿੰਦਗੀ ਜਿਊਣ ਦੇ ਵਾਸਤੇ ਤੜਪਦਾ ਐ (ਸੰਗਤ ਵੱਲੋਂ ਜੈਕਾਰਾ) ਸੋ ਮੇਰੇ ਭਰਾਓ ਗੁਰੂ ਪਾਸ ਅਰਦਾਸ ਕਰੋ ਕਿ ਸੱਚੀਓਂ ਅਸੀਂ ਅਣਖੀਲੇ ਬਣੇ ਰਹੀਏ। ਜਿਸ ਕੰਮ ਲਈ ਸਾਨੂੰ ਸਾਜਿਆ ਗਿਆ ਸੀ ਉਹਦੇ ਤੇ ਪਹਿਰਾ ਦੇ ਸਕੀਏ।

ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਗੁਰੂ ਤੋਂ ਸਭ ਕੁਝ ਮੰਗਦੇ ਆਂ ਗੁਰੂ ਤੋਂ ਇੱਕ ਦਾਤ ਅਸੀਂ ਮੰਗਦੇ ਨਹੀਂ ਡਰਦੇ ਗੁਰੂ ਕੋਲ ਬੜੀਆਂ ਦਾਤਾਂ ਨੇ ਪਰ ਸਭ ਤੋਂ ਵੱਡੀ ਦਾਤ ਸਤਿਗੁਰਾਂ ਕੋਲ ਕਿਹੜੀ ਐ ਸਭ ਤੋਂ ਵੱਡੀ ਦਾਤ ਦੁੱਧ ਦੀ ਨਹੀਂਗੀ, ਪੁੱਤ ਦੀ ਨਹੀਂਗੀ ਤੇ ਗੁਰੂ ਹੁਣ ਗੱਦੀ ਵੀ ਕਿਸੇ ਨੂੰ ਨਹੀਂ ਦਿੰਦੇ। ਕਿਸੇ ਸਾਧ ਨੂੰ ਹੁਣ ਉਹ ਗੁਰੂ ਨਹੀਂ ਬਣਾ ਸਕਦੇ। ਗੁਰੂ ਨੇ ਜਦ ਗੁਰਗੱਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਸੀ ਤਾਂ ਉਹਦੇ ਕੋਲ ਇਕ ਵਿਸ਼ੇਸ਼ ਦਾਤ ਸੀ ਜਿਹੜੀ ਜਿਹੜਾ ਮਰਜੀ ਸਿੱਖ ਲੈ ਸਕਦਾ ਐ ਤੇ ਉਸ ਵਿਸ਼ੇਸ਼ ਦਾਤ ਨੂੰ ਗੁਰਾਂ ਦੇ ਤੋਂ ਬਾਅਦ ਸਿੱਖਾਂ ਨੇ ਇੰਨਾ ਸਤਿਕਾਰ ਕੀਤਾ ਤੇ ਉਹ ਵਿਸ਼ੇਸ਼ ਦਾਤ ਐ ਗੁਰੂ ਦੇ ਕੋਲ ਐ ਉਹ ਹੈ ‘ਸ਼ਹਾਦਤ’ ਦੀ ਦਾਤ। ਜਿਨ੍ਹਾਂ ਨੂੰ ਇਹ ਦਾਤ ਮਿਲਦੀ ਏ ਉਹ ਗੁਰੂ ਤਾਂ ਨਹੀਂ ਬਣਦੇ ਲੇਕਿਨ ਗੁਰੂ ਤੋਂ ਬਾਅਦ ਸਾਡੀ ਕੌਮ ਦੇ ਸਭ ਤੋਂ ਵੱਧ ਸਤਿਕਾਰਤ ਲੋਕ ਬਣਦੇ ਨੇ।

ਸੋ ਜੇ ਸਾਡੀ ਕਿਸਮਤ ’ਚ ਇਹ ਦਾਤ ਨਹੀਂ ਜੇ ਸਤਿਗੁਰ ਨੇ ਅਜੇ ਸਾਨੂੰ ਇੰਨੀ ਮੱਤ ਬੁੱਧ ਤਾਕਤ ਨਹੀਂ ਦਿੱਤੀ ਤਾਂ ਘੱਟੋ ਘੱਟ ਉਸ ਦਾਤ ਨੂੰ ਪ੍ਰਾਪਤ ਕਰਨ ਵਾਲਿਆਂ ਦੇ ਅੱਗੇ ਆਪਣਾ ਸਿਰ ਝੁਕਾਇਆ ਕਰੋ ਉਸ ਦਾਤ ਨੂੰ ਪ੍ਰਾਪਤ ਕਰਨ ਦੀ ਤਮੰਨਾ ਜਰੂਰ ਕਰਿਆ ਕਰੋ ਸਤਿਗੁਰ ਮਿਹਰ ਕਰੇ ਜੇ ਅਸੀਂ ਇਹ ਮੰਗ ਕਰਾਂਗੇ ਤਾਂ ਉਹ ਬਾਕੀ ਸਾਰੀਆਂ ਦਾਤਾਂ ਇਹਦੇ ਵਿੱਚ ਈ ਦੇ ਦੇਊਗਾ। ਮੈਂ ਇਹ ਆਸ ਕਰਦਾਂ ਐ ਮੈਂ ਕੋਈ ਸਿਆਸੀ ਲੀਡਰ ਤਾਂ ਹੈ ਨਹੀਂ ਕਿ ਕੋਈ ਸਿਆਸੀ ਲਾਈਨ ਜਾਂ ਸਿਆਸੀ ਪੈਂਤੜਾ ਕਰ ਸਕਾਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਮੈਂ ਤੁਹਾਨੂੰ ਜਰੂਰ ਕਹੂੰਗਾ ਖਾਲਸਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਦੁਨੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਸਾਜਿਆ ਗਿਆ ਸੀ ਤੇ ਜੇ ‘ਆਪਣੇ ਮਨੁੱਖੀ ਅਧਿਕਾਰ ਹੀ ਨਾ ਬਚਾ ਸਕਿਓੱ ਤਾਂ ਦੁਨੀਆਂ ’ਚ ਤੁਸੀਂ ਖਾਲਸੇ ਦੀ ਡੈਫੀਨੇਸ਼ਨ (ਪਰਿਭਾਸ਼ਾ) ਕੁੱਛ ਵੀ ਨਹੀਂ ਦੇ ਸਕੋਗੇ, ਸੋ ਅੱਜ ਖਾਲਸੇ ਦੀ ਵਿਆਖਿਆ ਕਰਨ ਲਈ ਹੀ ਆਪਣੇ ਫਰਜ ਨੂੰ ਪਛਾਣੋ ਸਤਿਗੁਰ ਪਾਸ ਅਰਦਾਸ ਕਰਿਆ ਕਰੋ, ਦੁਨੀਆਂ ਦੇ ਵਿੱਚ ਮਾੜੇ ਲੋਕਾਂ ਨਾਲ ਰਹਿ ਕੇ ਮਾੜੇ ਸਮਾਜ ਦੇ ਨਾਲ ਖਹਿ ਕੇ ਮਾੜੀਆਂ ਬਿਰਤੀਆਂ ਆਈਆਂ ਨੇ, ਕਮਜੋਰੀਆਂ ਆਈਆਂ ਨੇ, ਘਰਾਂ ਵੱਲ ਨੂੰ ਭੱਜਦੇ ਐ। ਪੰਥ ਦੇ ਕਾਜ ਦੀ ਥਾਂ ਤੇ ਲਾਲਚ ਵੱਸ ਕਈ ਕੁਝ ਕਰਦੇ ਐ। ਸਤਿਗੁਰ ਪਾਸ ਅਰਦਾਸ ਕਰਿਆ ਕਰੋ ਇਨ੍ਹਾਂ ਮਾੜੀਆਂ ਬਿਰਤੀਆਂ ਤੋਂ ਖਹਿੜਾ ਛੁੱਟੇ ਤੇ ਸਤਿਗੁਰ ਆਪਣੇ ਗੱਡੀ ਰਾਹ ਤੇ ਚੱਲਣ ਦੀ ਸਮਰਥਾ ਬਖਸ਼ੇ। ਮੈਂ ਅੱਜ ਏਸ ਮੌਕੇ ਦੇ ਉੱਤੇ ਜਿੱਥੇ ਅਣਖੀਲਾ ਪੰਜਾਬ ਤੇ ਏਸ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਨਾ ਕਿ ਉਹਨਾਂ ਨੇ ਆਪਣਾ ਅਗਲਾ ਸਾਲ ਸ਼ੁਰੂ ਕਰਨਾ ਐ ਉੱਥੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਤਿਗੁਰ ਤੋਂ ਲੈਣਾ ਈ ਨਾ ਸਿੱਖੋ ਸਤਿਗੁਰ ਤੋਂ ਕੁੱਛ ਜੋ ਤੁਹਾਨੂੰ ਹਦਾਇਤ ਹੋਈ ਐ ਉਹ ਵੀ ਪੂਰੀ ਕਰਨੀ ਸਿੱਖੋ। ਸਾਰਾ ਕੁੱਛ ਇਹਦੇ ਵਿੱਚ ਆ ਜਾਊਗਾ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਇੰਨ੍ਹਾਂ ਹੀ ਕਹਿੰਦਾ ਹੋਇਆ ਆਉ ਫਤਿਹ ਸਾਂਝੀ ਕਰੀਏ…

ਵਾਹਿਗੁਰੂ ਜੀ ਕਾ ਖਾਲਸਾ॥

ਵਾਹਿਗੁਰੂ ਜੀ ਕੀ ਫਤਿਹ॥

(ਉਕਤ ਤਕਰੀਰ ਨੂੰ ਲਿਖਤੀ ਰੂਪ ਦੇਣ ਲਈ ਅਸ਼ੀਂ ਸ੍ਰ. ਹਰਿੰਦਰਪ੍ਰੀਤ ਸਿੰਘ ਦੇ ਧੰਨਵਾਦੀ ਹਾਂ।)

ਮਨੁੱਖੀ ਅਧਿਕਾਰਾਂ ਦਾ ਮਸੀਹਾ: ਸ. ਜਸਵੰਤ ਸਿੰਘ ਖਾਲੜਾ
ਸਿੱਖੀ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਮੂਲਮੰਤਰ ਦਾ ਉਚਾਰਣ ਕਰਕੇ ਗਿਆਨ ਦੇ ਪੱਖੋਂ ਕੁੱਜੇ ਵਿਚ ਸਮੁੰਦਰ ਬੰਦ ਕਰ ਦਿੱਤਾ। ਹਰ ਸਿੱਖ ਨੂੰ ਉਪਦੇਸ਼ ਕੀਤਾ ਕਿ ਉਹ ਇਸ ਮੂਲਮੰਤਰ ਅਤੇ ਉਸ ਦੀ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਮੁੱਚੀ ਗੁਰਬਾਣੀ ਵਿਚ ਕੀਤੀ ਗਈ ਵਿਆਖਿਆ ਦਾ ਸਿਮਰਨ ਕਰਕੇ ਹਰ ਸਮੇਂ ਉਸ ਸੰਦਰਭ ਵਿਚ ਆਪਣੀ ਨਿਮਾਣੀ ਹੋਂਦ ਨੂੰ ਚੇਤੇ ਰੱਖੇ। ਉਹ ਚੇਤੇ ਰੱਖੇ ਕਿ ਉਹ ਜੰਮਿਆ ਸੀ, ਉਸ ਨੇ ਮਰਨਾ ਵੀ ਹੈ। ਇਸ ਸਫਰ ਵਿਚ ਉਸਨੇ ਕਿਰਤ ਵੀ ਕਰਨੀ ਹੈ ਅਤੇ ਕਿਰਤ ਕਰਕੇ ਜੋ ਕੁਝ ਪ੍ਰਾਪਤ ਹੁੰਦਾ ਹੈ ਉਸ ਨੂੰ ਵੰਡ ਛਕਣਾ ਹੈ। ਸਮਾਜ ਦਾ ਕੇਵਲ ਅੰਗ ਹੀ ਬਣ ਕੇ ਨਹੀਂ ਰਹਿਣਾ ਸਗੋਂ ਉਸ ਨੂੰ ਬਣਾਉਣ, ਸੰਵਾਰਨ ਲਈ ਸਦਾ ਤੱਤਪਰ ਵੀ ਰਹਿਣਾ ਹੈ। ਸਰਬੱਤ ਦਾ ਭਲਾ ਜਾਂ ‘ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ’ ਦੇ ਮਾਰਗ ‘ਤੇ ਚੱਲਦਾ ਹੋਇਆ ਵਿਅਕਤੀ ਸਿਰਦਾਰ ਕਪੂਰ ਸਿੰਘ ਦੇ ਕਥਨ ਅਨੁਸਾਰ ਆਪਣੇ ਨਿੱਜ ਨੂੰ ਛੱਡ ਕੇ ਕੇਵਲ ਤੇ ਕੇਵਲ ਸੱਚ ਨੂੰ ਸਮਰਪਿਤ ਹੋ ਜਾਵੇ ਤਾਂ ਉਹ ਖਾਲਸਾ ਹੋ ਨਿਬੜਦਾ ਹੈ।

ਉਹ ਭਾਗਾਂ ਵਾਲੇ ਮਨੁੱਖ ਕਹੇ ਜਾ ਸਕਦੇ ਹਨ, ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਰਾਹੀਂ ਆਪਣੀ ਚੇਤਨਾ ਸੋਝੀ ਅਧੀਨ ਸਿੱਖੀ ਦਾ ਮਾਰਗ ਚੁਣਨ ਦਾ ਅਵਸਰ ਮਿਲਿਆ। ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਬਚਪਨ ਵਿੱਚ ਹੀ ਅਜਿਹਾ ਲੋਕ ਸੇਵਾ ਦਾ ਮਾਰਗ ਚੁਣਨ ਲਈ ‘ਗੁਰਪ੍ਰਸਾਦਿ’ ਦਾ ਸੁਭਾਗ ਪ੍ਰਾਪਤ ਹੋਇਆ। ਆਪਣੀ ਚੜ੍ਹਦੀ ਜਵਾਨੀ ਦੀ ਉਮਰੇ ਉਸ ਨੂੰ ‘ਮਾਰਕਸਵਾਦ’ ਨੇ ਖਿਚਿਆ, ਹੱਥ ਵਿੱਚ ਥੈਲਾ ਫੜ ਧੂੜ ਭਰੇ ਰਾਹਾਂ ਤੇ ਪਿੰਡਾਂ ਦੇ ਚੱਕਰ ਕੱਢੇ। ਗ਼ੀਰਬਾਂ ਦੇ ਹੌਕਿਆਂ ਵਿਚ ਸਾਹ ਮਿਲਾਇਆ, ਕਿਧਰੇ-ਕਿਧਰੇ ਦੁੱਖ ਤਕਲੀਫਾਂ ਸਾਂਝੀਆਂ ਕੀਤੀਆਂ। ਪਰ ਮਾਰਕਸਵਾਦ ਦੇ ਠੇਕੇਦਾਰਾਂ ਨੇ ਉਸ ਦੇ ਭਟਕਣ ਨੂੰ ਕਿਸੇ ਉਸਾਰੂ ਰੂਪ ਵਿਚ ਵਿਚਰਨ ਨਾ ਦਿੱਤਾ। ਕੌਮਾਂਤਰੀ ਪੱਧਰ ਤੇ 1917 ਵਿਚ ਹੋਏ ਰੂਸੀ ਇਨਕਲਾਬ ਪਿਛੋਂ ਬਣੇ ਰਾਜਪ੍ਰਬੰਧ ਨੂੰ ਖੋਰਾ ਲੱਗਾ। ਕੱਚੇ ਵਿਸ਼ਵਾਸ ਤਿੜਕੇ ਅਤੇ ਸ.ਖਾਲੜਾ ਨਕਸਲਬਾੜੀ ਲਹਿਰ ਦਾ ਸਮਰਥਕ ਬਣਿਆ ਅੱਗੇ ਚੱਲ ਕੇ ਉਸ ਲਹਿਰ ਦੇ ਵੀ ਕਈ ਟੋਟੇ ਹੋਏ। 1978 ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਵਰਤਾਰਾ ਇਕ ਤੇਜ਼ ਝੱਖੜ ਵਾਂਗੇ ਪੰਜਾਬ ਤੇ ਸਿੱਖ ਭਾਈਚਾਰੇ ਉੱਪਰ ਛਾ ਗਿਆ।

ਸ.ਖਾਲੜਾ ਨੇ ਵੀ ਆਪਣੇ ਇਕ ਸਾਥੀ ਨਾਲ ਪੰਜਾਬ ਦੇ ਪਿੰਡਾਂ ਦੇ ਚੱਕਰ ਕੱਢਣੇ ਆਰੰਭ ਕੀਤੇ, ਵਿਚਾਰਾਂ ਦੀ ਭਟਕਣ ਤੇ ਜੀਵਨ ਨੂੰ ਸਥਿਰ ਰੱਖਣ ਲਈ ਉਹ ਖਾਲੜੇ ਤੋਂ ਅੰਮ੍ਰਿਤਸਰ, ਚੰਡੀਗ਼ੜ੍ਹ, ਦਿੱਲੀ ਅਤੇ ਹੋਰ ਅਨੇਕਾਂ ਥਾਈਂ ਜਾਂਦੇ, ਮਿੱਤਰਾਂ ਨਾਲ ਵਿਚਾਰ ਸਾਂਝੇ ਕਰਦੇ। ਪੁਰਾਣਿਆਂ ਨਾਲੋਂ ਸੰਬੰਧ ਤੋੜੇ ਤੇ ਨਵੇਂ ਸੰਬੰਧ ਜੋੜੇ। ਇਹ ਸਭ ਕੁਝ ਕਿਉਂ ਵਾਪਰਿਆ? ਗੁਰਪ੍ਰਸਾਦਿ ਸਦਕਾ ਇਕ ਟਿਟਿਮਾਉਂਦੀ ਰੋਸ਼ਨੀ ਉਨ੍ਹਾਂ ਨੂੰ ਖਿੱਚ ਪਾਉਂਦੀ ਸੀ ਅਤੇ ਉਸ ਰੌਸ਼ਨੀ ਦੀ ਭਾਲ ਉਨ੍ਹਾਂ ਕਰ ਲਈ। ਉਹ ਗਰੁਬਾਣੀ ਦੇ ਲੜ ਲੱਗ ਕੇ ਅੰਮ੍ਰਿਤਧਾਰੀ ਬਣ ਗਏ। ਹੁਣ ਮਜ਼ਦੂਰਾਂ, ਕਿਸਾਨਾਂ ਤੇ ਦੁਖੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਗੁਰਬਾਣੀ ਵਿਚੋਂ ਦਿਸਣ ਲੱਗਿਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਉਨ੍ਹਾਂ ਦੀ ਰੂਹ ਨੂੰ ਤ੍ਰਿਪਤ ਕਰਨ ਵਾਲੇ ਬਣ ਗਏ। ਗੁਰਬਾਣੀ ਵਿਚ ਅਟੁੱਟ ਸ਼ਰਧਾ ਪੂਰਨ ਦਲੀਲ ਦੇ ਆਧਾਰ ਤੇ ਉਨ੍ਹਾਂ ਨੂੰ ਰੌਸ਼ਨੀ ਦੇਣ ਲੱਗ ਪਈ। ਇਹ ਉਹ ਸਮਾਂ ਜਦ ਇਕ ਦੁਸ਼ਟ ਨੇ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ।

ਉਸ ਵੇਲੇ ਦਿੱਲੀ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਬਰਬਾਦੀ ਦੇ ਨਾਲ ਅਨੇਕਾਂ ਹੋਰ ਗੁਰਧਾਮਾਂ ਨੂੰ ਪਲੀਤ ਕਰ ਮਾਰਿਆ। ਵੱਡੀ ਪੱਧਰ ੱਤੇ ਸਿੱਖਾਂ ਦੀ ਨਸਲਕੁਸ਼ੀ ਆਰੰਭ ਹੋ ਗਈ। ਤਸੀਹਾ ਕੇਂਦਰ ਥਾਂ-ਥਾਂ ਹੋਂਦ ਵਿਚ ਆ ਗਏ। ਸਿੱਖਾਂ ਦੀ ਅਣਖ ਰੋਲਣ ਲਈ ਅਤੇ ਉਨ੍ਹਾਂ ਨੂੰ ਹੀਣ-ਭਾਨਵਾ ਵਿਚ ਪ੍ਰਵੇਸ਼ ਕਰਵਾਉਣ ਲਈ ਪੰਜਾਬ ਪੁਲੀਸ ਦੇ ਬੁੱਚੜ ਮੁਖੀ ਕੇ ਪੀ ਐੱਸ ਗਿੱਲ ਨੇ ਡਿਊਟੀ ਸੰਭਾਲ ਲਈ। ਸ਼ਰਾਬੀ ਕਬਾਬੀ ਤੇ ਅਯਾਸ਼ ਲੋਕ ਇਹੋ ਜਿਹੇ ਸਮਿਆਂ ਵਿਚ ਸਰਕਾਰਾਂ ਦੇ ਬਹੁਤ ਕੰਮ ਆਉਂਦੇ ਹਨ। ਮੱਸਾ ਰੰਘੜ ਹੋਵੇ ਜਾਂ ਫਿਰ ਕੋਈ ਹੋਰ। ਇਹ ਇਕ ਅਜਿਹੀ ਪ੍ਰੰਪਰਾ ਹੈ, ਜਿਥੇ ਮਨੁੱਖੀ ਜਾਮੇ ਵਿਚ ਵਿਅਕਤੀ ਵਹਿਸ਼ੀ ਹੋ ਨਿਬੜਦਾ ਹੈ। ਇਜ਼ਹਾਰ ਆਲਮ, ਗੋਬਿੰਦ ਰਾਮ, ਜਸਮਿੰਦਰ ਸਿੰਘ, ਹਰਿੰਦਰ ਸਿੰਘ ਚਾਹਲ, ਨਰਿੰਦਰ ਸਿੰਘ, ਸਧ ਸੈਣੀ, ਸ਼ਿਵ ਕੁਮਾਰ ਜਾਂ ਰਾਜਨੀਤਕ ਖੇਤਰ ਵਿਚਲੇ ਐੱਚ ਕੇ ਐੱਲ ਭਗਤ, ਸੁਰਿੰਦਰਨਾਥ, ਜਗਦੀਸ਼ ਟਾਈਟਲਰ, ਸੱਜਣ ਕੁਮਾਰ ਜਾਂ ਰਾਜੀਵ ਗਾਂਧੀ ਇਹ ਸਾਰੇ ਇਸੇ ਹੀ ਤਾਂਡਵ ਨਾਚ ਦੇ ਖਲਨਾਇਕ ਹਨ। ਸ. ਖਾਲੜਾ ਇਨ੍ਹਾਂ ਦੇ ਤਾਂਡਵ ਨਾਚ ਨੂੰ ਦੇਖਦਾ ਵੀ ਸੀ, ਪਛਾਣਦਾ ਵੀ ਸੀ ਅਤੇ ਅੰਤ ਵਿਚ ਆਪ ਵੀ ਉਸ ਨੇ ਇਹ ਹੰਢਾਇਆ।

ਕੁਝ ਇਸ ਕਿਸਮ ਦੀ ਪਿੱਠ ਭੂਮੀ ਵਿਚ ਜਦ ਖਾਲੜਾ ਜੀ ਦੇ ਇਕ ਮਿੱਤਰ, ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ, ਗੁੰਮ ਹੋ ਗਏ ਤਾਂ ਸਾਧਾਰਨ ਢੰਗ ਨਾਲ ਉਸ ਦੀ ਭਾਲ ਕਰਨ ਤੋਂ ਬਾਅਦ ਉਸ ਦੇ ਪੁਲਿਸ ਮੁਕਾਬਲੇ ਦੀ ਗੱਲ ਕੰਨੀਂ ਪਈ। ਅੰਮ੍ਰਿਤਸਰ ਸ਼ਮਸ਼ਾਨਘਾਟ ਤੋਂ ਪਤਾ ਕਰਨ ੱਤੇ ਇਹ ਦੁੱਖਦਾਈ ਕਹਾਣੀ ਸੱਚੀ ਸਾਬਤ ਹੋਈ। ਅੱਗੇ ਜਾ ਕੇ ਉਸ ਮ੍ਰਿਤਕ ਮਨੁੱਖ ਦੇ ਇਕ ਹੋਰ ਸਾਥੀ ਦੀ ਮੌਤ ਦੀ ਜਾਣਕਾਰੀ ਵੀ ਮਿਲੀ। ਇਸੇ ਲੜੀ ਵਿਚ ਅਨੇਕਾਂ ਹੋਰ ‘ਅਣਪਛਾਤੀਆਂ ਲਾਸ਼ਾਂੱ ਦੇ ਸਸਕਾਰ ਦੀ ਗੱਲ ਧਿਆਨ ਵਿਚ ਆਈ। ਮਿਉਂਸਪਲ ਕਮੇਟੀ ੱਚੋਂ ਕਿੰਨੀਆਂ ਲੱਕੜਾਂ ਆਈਆਂ, ਕਲਰਕਾਂ ਨੇ ਉਨ੍ਹਾਂ ਵਿੱਚੋਂ ਕਿੰਨੀ ਰਿਸ਼ਵਤ ਖਾਧੀ ਤੇ ਫਿਰ ਤਰਨਤਾਰਨ ਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿਚ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਤੇ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਹੋਏ, ਕਿੰਨੇ ਅੱਧਸੜੇ ਮਨੁੱਖੀ ਅੰਗ ਕੁੱਤੇ ਵੀ ਖਾਂਦੇ ਰਹੇ, ਇਨ੍ਹਾਂ ਨਾਲ ਜੁੜੀਆਂ ਹੋਰ ਅਨੇਕ ਘਟਨਾਵਾਂ ਖਾਲੜਾ ਜੀ ਆਪਣੀ ਡਾਇਰੀ ਵਿਚ ਕਲਮਬੰਦ ਕਰਦੇ ਗਏ। ਸ਼ਮਸ਼ਾਨਘਾਟ ਦੇ ਰਜਿਸਟਰਾਂ ਦੀਆਂ ਨਕਲਾਂ ਅਤੇ ਟਾਵੇਂ-ਟਾਵੇਂ ਮ੍ਰਿਤਕਾਂ ਦੇ ਨਾਂ ਪਤੇ ਵੀ ਉਨ੍ਹਾਂ ਦੇ ਹੱਥ ਆ ਗਏ।

ਸਮਾਂ ਬਹੁਤ ਕਲਯੁੱਗੀ ਸੀ। ਕੇ ਪੀ ਐੱਸ ਗਿੱਲ ਦੇ ਜ਼ੁਲਮ ਵੀ ਕਿਸੇ ਮੀਰ ਮਨੂੰ ਨਾਲੋਂ ਘੱਟ ਨਹੀਂ ਸਨ। ਬੇਅੰਤ ਸਿੰਘ ਦੇ ਜ਼ੁਲਮੀ ਰਾਜ ਵਿਚ ਉਸ ਨੇ ਪੁਲਸੀ ਦਰਿੰਦਿਆਂ ਦੀ ਅਗਵਾਈ ਕੀਤੀ। ਜਿਹੜੇ ਗ੍ਰੋਹ ਇਸ ਲਈ ਸਿਰਜੇ ਹੋਏ ਸਨ, ਉਨ੍ਹਾਂ ਵਿਚੋਂ ਇਕ ਦੀ ਅਗਵਾਈ ਅਜੀਤ ਸਿੰਘ ਸੰਧੂ ਦੇ ਹੱਥ ਸੀ। 6 ਨਵੰਬਰ ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇਕ ਧਾੜ ਆਈ ਤੇ ਪਲੋ ਪਲੀ ਦਿਨ ਵੇਲੇ ਸ.ਖਾਲੜਾ ਦੇ ਅੰਮ੍ਰਿਤਸਰ ਸ਼ਹਿਰ ਸਥਿੱਤ ਕਬੀਰ ਪਾਰਕ ਵਾਲੇ ਘਰ ਵਿਚੋਂ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ। ਕਾਰਣ? ਖਾਲ਼ੜਾ ਜੀ ਨੇ ‘ਅਣਪਛਾਤੀਆਂ ਲਾਸ਼ਾਂ” ਦੀ ਕਹਾਣੀ ਜੱਗ ਜ਼ਾਹਰ ਕਰਦਿਆਂ ਅਮਰੀਕਾ, ਕਨੇਡਾ ਤੇ ਬਰਤਾਨੀਆ ਦੀਆਂ ਪਾਰਲੀਮੈਂਟਾਂ ਅਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਵਿਚ ਸੈਂਕੜੇ ਦੀ ਗਿਣਤੀ ਵਿਚ ਸਿੱਖਾਂ ਮ੍ਰਿਤਕਾਂ ਦੀ ਲਿਸਟਾਂ ਉਨ੍ਹਾਂ ਨੂੰ ਦੇ ਦਿੱਤੀਆਂ ਸਨ। ਥੋੜ੍ਹੀ ਜਹੀ ਰਾਜਨੀਤੀ ਵਰਤਦਿਆਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਨੁੱਖੀ ਅਧਿਕਾਰ ਸੰਸਥਾ ਦਾ ਜਨਰਲ ਸਕੱਤਰ ਬਣਾਈ ਰੱਖਿਆ।

ਸਮਾਜੀ ਜੀਵਨ ਵਿਚ ਕਈ ਅਵਸਰ ਅਜਿਹੇ ਆਉਂਦੇ ਹਨ ਜਦੋਂ ਦੁਸ਼ਟ ਤੋਂ ਦੁਸ਼ਟ ਵਿਅਕਤੀ ਆਪਣੇ ਆਪ ਨੂੰ ਖਤਰੇ ਵਿਚ ਘਿਰਿਆ ਦੇਖ ਕੇ ਲੋਕ ਲਾਜ ਨੂੰ ਮੁੱਖ ਰੱਖ ਕੇ ਆਪਣੀ ਰਾਖੀ ਦਾ ਉਪਰਾਲਾ ਕਰਦੇ ਹਨ। ਗਿੱਲ ਤੇ ਸੰਧੂ, ਸ. ਖਾਲੜੇ ਪਾਸੋਂ ਅਜਿਹੀ ਗੱਲ ਅਖਵਾਉਣਾ ਚਾਹੁੰਦੇ ਸਨ, ਜਿਸ ਨਾਲ ‘ਅਣਪਛਾਤੀਆਂ ਲਾਸ਼ਾਂ’ ਦੀ ਕਹਾਣੀ ਤੇ ਪਰਦਾ ਪਾਇਆ ਜਾ ਸਕੇ। ਸ. ਖਾਲੜੇ ਦੀ ਇਸ ਪੈਂਤੜੇ ਤੇ ਆ ਕੇ ਪਰਖ ਦੀ ਘੜੀ ਆ ਗਈ। ਕਾਮਰੇਡੀ ਜੀਵਨ ਆਰੰਭ ਕਰਕੇ ਸਿੱਖੀ ਦਾ ਰਸਤਾ ਫੜਦਿਆਂ ਹੀ ਉਹ ਖਾਲਸਾ ਤੋਂ ਸ਼ਹੀਦ ਹੋ ਨਿਬੜਿਆ। ਇਹ ਪਰਖ ਦੀ ਘੜੀ ਉਦੋਂ ਆਈ ਜਦੋਂ ਥਾਣਾ ਝਬਾਲ ਦੇ ਇਕ ਸੈੱਲ ਵਿਚ ਉਸ ਨੂੰ ਤਸੀਹੇ ਦਿੱਤੇ ਗਏ। ਗੱਲ ਸਿਰਫ ਏਨੀ ਸੀ ਕਿ ਸ. ਖਾਲੜਾ ਨੇ ‘ਅਣਪਛਾਤੀਆਂ ਲਾਸ਼ਾਂੱ ਅਤੇ ਝੂਠੇ ਪੁਲਿਸ ਮੁਕਾਬਲਿਆਂ ਸੰਬੰਧੀ ਜੋ ਕਿਹਾ ਹੈ, ਉਹ ਉਸ ਨੂੰ ਵਾਪਸ ਲੈ ਲਵੇ। ਭੰਨੀ ਹੋਈ ਦੇਹ ਰੂਪੀ ਖਾਲੜੇ ਨੂੰ ਅਜੀਤ ਸਿੰਘ ਸੰਧੂ ਨੇ ਆਪਣੇ ਘਰ ਮਾਨਾਂਵਾਲੇ (ਅੰਮ੍ਰਿਤਸਰ) ਵਿਖੇ ਕੇ ਪੀ ਐੱਸ ਗਿੱਲ ਦੇ ਪੇਸ਼ ਕੀਤਾ ਸ. ਖਾਲੜਾ ਸਿੱਖੀ ਦੇ ਰਾਹ ਉੱਤੇ ਚੱਲਦਾ ਹੋਇਆ ਖਾਲਸਾ ਸੋਝੀ ਤਾਈਂ ਪਹੁੰਚ ਚੁੱਕਾ ਸੀ। ਵਕਤ ਅੱਗੇ ਕੇਵਲ ਤੇ ਕੇਵਲ ਸ਼ਹਾਦਤ ਦਾ ਸੀ। ਇਹ ਉਹ ਮਾਰਗ ਸੀ ਜੋ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਛੋਟੇ ਸਾਹਿਬਜ਼ਦਿਆਂ, ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਅਤੇ ਅਨੇਕ ਹੋਰ ਸਿੱਖ ਸ਼ਹੀਦਾਂ ਨੇ ਪਹਿਲਾਂ ਹੀ ਸਿੱਖ ਇਤਿਹਾਸ ਵਿਚ ਸਿਰਜਿਆ ਹੈ।

ਸ. ਖਾਲੜਾ ਨੂੰ ਵਾਪਸ ਥਾਣਾ ਝਬਾਲ ਦੇ ਸੈੱਲ ਵਿੱਚ ਲਿਆਂਦਾ ਗਿਆ। ਇਕ ਗੋਲੀ ਦੀ ਆਵਾਜ਼ ਸੁਣਾਈ ਦਿੱਤੀ, ਲਾਸ਼ ਲਹੂ ਨਾਲ ਭਿੱਜ ਗਈ। ਦਰਿੰਦਿਆਂ ਨੇ ਲਾਸ਼ ਜਿਪਸੀ ਵਿਚ ਸੁੱਟੀ ਤੇ ਹਰੀ ਕੇ ਪੱਤਣ ਰਾਜਸਥਾਨ ਨਹਿਰ ਵਿਚ ਰੋੜ੍ਹ ਦਿੱਤੀ। ਆਪਣੀ ਆਤਮਾ ਦਾ ਕਸ਼ਟ ਦੂਰ ਕਰਨ ਲਈ ਹਰੀ ਕੇ ਪੱਤਣ ਦੇ ਰੈੱਸਟ ਹਾਊਸ ਵਿਚ ਰੱਜ ਕੇ ਸ਼ਰਾਬ ਪੀਤੀ ਅਤੇ ਸਮਝਿਆ ਇਹ ਗਿਆ ਕਿ ਕਹਾਣੀ ਮੁੱਕ ਗਈ ਹੈ। ਮੂਰਖਾਂ ਨੂੰ ਇਹ ਪਤਾ ਨਹੀਂ ਸੀ ਕਿ ਅਸਲੀ ਕਹਾਣੀ ਸ਼ਹੀਦ ਦੀ ਸ਼ਹੀਦੀ ਪਿੱਛੋਂ ਆਰੰਭ ਹੁੰਦੀ ਹੈ, ਜੋ ਮੁੱਕਦੀ ਨਹੀਂ, ਲੰਮੇ ਸਮੇਂ ਤੱਕ ਲੋਕਾਈ ਵਿਚ ਕੂਕਦੀ ਰਹਿੰਦੀ ਹੈ। ਉਸੇ ਕੂਕ ਵੱਸ ਅਜੀਤ ਸਿੰਘ ਸੰਧੂ ਨੇ ਰੇਲ ਗੱਡੀ ਹੇਠ ਸਿਰ ਦਿਤਾ ਤੇ ਦੋ ਟੋਟੇ ਹੋ ਗਏ। ਇਸ ਨੇ ਕਦੀ ਇਕ ਸੰਤ ਬਾਬੇ ਨੂੰ ਦੋ ਜੀਪਾਂ ਨਾਲ ਇਕ-ਇਕ ਲੱਤ ਬੰਨ੍ਹ ਕੇ ਇਕ ਦੂਜੀ ਦੇ ਉਲਟ ਚਲਾ ਕੇ ਦੋਫਾੜ ਕੀਤਾ ਸੀ… ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ।।

(ਧੰਨਵਾਦ ਸਹਿਤ ਹਫਤਾਵਾਰੀ “ਅੰਮ੍ਰਿਤਸਰ ਟਾਈਮਜ਼” ਵਿੱਚੋਂ….।)

ਕਿਸ਼ਤ ਨੰ. 2: ਕਿਵੇਂ ਵਿਸਾਰੇ ਗਏ ਢੁੱਡੀਕਿਆਂ ਦੇ ਗ਼ਦਰੀ ਬਾਬੇ (ਸ਼ਹੀਦ ਰੂੜ ਸਿੰਘ ਢੁੱਡੀਕੇ ਬਾਰੇ)
ਲੜੀ ਜੋੜਨ ਲਈ ਪਿਛਲਾ ਲੇਖ ਪੜ੍ਹੋ….

- ਰਾਜਿੰਦਰ ਸਿੰਘ ਰਾਹੀ

ਭਾਈ ਰੂੜ ਸਿੰਘ ਦਾ ਜਨਮ ਤਾਂ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਭੰਗੇਰੀਆਂ (ਨੇੜੇ ਮੋਗਾ) ਵਿਖੇ ਸ. ਸਮੁੰਦ ਸਿੰਘ ਦੇ ਘਰ ਹੋਇਆ ਸੀ ਪਰ ਅੰਗਰੇਜ਼ਾਂ ਦੇ ਸਰਕਾਰੀ ਰਿਕਾਰਡ ਵਿਚ ਉਨ੍ਹਾਂ ਨੂੰ ਸ.ਰੂੜ ਸਿੰਘ ਢੁੱਡੀਕੇ (ਤਲਵੰਡੀ ਦੁਸਾਂਝ) ਕਰਕੇ ਹੀ ਜਾਣਿਆ ਜਾਂਦਾ ਹੈ। ਸਰਕਾਰੀ ਰਿਕਾਰਡ ਵਿਚ ਇਨ੍ਹਾਂ ਗ਼ਦਰੀਆਂ ਨੂੰ ‘ਢੁੱਡੀਕੇ ਗੈਂਗ` ਕਰਕੇ ਦਰਜ ਕੀਤਾ ਗਿਆ ਹੈ। ਦਰਅਸਲ ਢੁੱਡੀਕੇ ਤਾਂ ਭਾਈ ਰੂੜ ਸਿੰਘ ਦੀ ਭੈਣ ਵਿਆਹੀ ਹੋਈ ਸੀ। ਪਰ ਕੁਦਰਤ ਦੀ ਕਰੋਪੀ ਕਾਰਨ ਪਹਿਲਾਂ ਤਾਂ ਉਨ੍ਹਾਂ ਦੀ ਭੈਣ ਛੋਟੇ ਛੋਟੇ ਨਿਆਣੇ ਛੱਡ ਕੇ ਚੱਲ ਵਸੀ ਤੇ ਬਾਅਦ ਵਿਚ ਉਨ੍ਹਾਂ ਦਾ ਭਣੋਈਆ ਵੀ ਉਸੇ ਰਾਹ ਹੀ ਤੁਰ ਗਿਆ। ਜਦ ਛੋਟੇ ਛੋਟੇ ਨਿਆਣਿਆਂ ਨੂੰ ਪਾਲਣ ਦਾ ਸਵਾਲ ਆਇਆ ਤਾਂ ਭਾਈ ਰੂੜ ਸਿੰਘ ਆਪਣਾ ਪਿੰਡ ਛੱਡ ਕੇ ਢੁੱਡੀਕੇ ਆ ਕੇ ਹੀ ਰਹਿਣ ਲੱਗ ਪਿਆ ਤੇ ਆਪਣੇ ਭਾਣਜੇ ਭਾਣਜੀਆਂ ਦੀ ਪਾਲਣਾ ਪੋਸ਼ਣ ਵਿਚ ਜੁਟ ਗਿਆ। ਹੌਲੀ ਹੌਲੀ ਉਹ ਢੁੱਡੀਕਿਆਂ ਦੇ ਵਾਸ਼ਿੰਦੇ ਵਜੋਂ ਹੀ ਜਾਣਿਆ ਜਾਣ ਲੱਗਿਆ ਤੇ ਢੁੱਡੀਕਿਆਂ ਦੇ ਸਿਆਸੀ ਮਾਹੌਲ ਕਾਰਨ ਹੀ ਭਾਈ ਰੂੜ ਸਿੰਘ ਨੂੰ ਸਿਆਸੀ ਜਾਗ ਲੱਗੀ ਸੀ।

ਜਦ ਕੈਨੇਡਾ-ਅਮਰੀਕਾ ਦੇ ਗ਼ਦਰੀ ਬਾਬੇ ਗਦਰ ਕਰਨ ਲਈ ਆਪਣੇ ਦੇਸ਼ ਵਾਪਸ ਆਏ ਤਾਂ ਪਿੰਡ ਢੁੱਡੀਕਿਆਂ ਦੇ ਭਾਈ ਈਸ਼ਰ ਸਿੰਘ ਤੇ ਭਾਈ ਪਾਖਰ ਸਿੰਘ ਵੀ ਕੈਨੇਡਾ ਤੋਂ ਆਪਣੇ ਪਿੰਡ ਪਰਤ ਆਏ। ਉਨ੍ਹਾਂ ਦੇ ਆਉਣ ਨਾਲ ਪਿੰਡ ਦੇ ਮਾਹੌਲ ਨੇ ਸਿਆਸੀ ਰੰਗਤ ਫੜਨੀ ਸ਼ੁਰੂ ਕਰ ਦਿੱਤੀ। ਇਸ ਸਿਆਸੀ ਰੰਗਤ ਵਿਚ ਇਕੱਲਾ ਪਿੰਡ ਢੁੱਡੀਕੇ ਹੀ ਨਹੀਂ ਰੰਗਿਆ ਗਿਆ, ਇਸ ਦੇ ਆਲੇ ਦੁਆਲੇ ਦੇ ਅਨੇਕਾਂ ਪਿੰਡ ਵੀ ਸਿਆਸੀ ਰੰਗ ਵਿਚ ਰੰਗੇ ਗਏ। ਭਾਈ ਈਸ਼ਰ ਸਿੰਘ ਤੇ ਭਾਈ ਪਾਖਰ ਸਿੰਘ ਵੱਲੋਂ ਪਿੰਡ ਵਿਚ ਗ਼ਦਰ ਪਾਰਟੀ ਦਾ ਯੂਨਿਟ ਕਾਇਮ ਕਰਨ ਨਾਲ, ਇਥੇ ਮੀਟਿੰਗਾਂ ਹੋਣ ਲੱਗ ਪਈਆਂ ਤੇ ਆਲੇ ਦੁਆਲੇ ਦੇ ਗ਼ਦਰੀ ਵੀ ਇਥੇ ਇਕੱਠੇ ਹੋਣ ਲੱਗ ਪਏ। ਧਾਰਮਿਕ ਖਿਆਲਾਂ ਅਤੇ ਸਿੱਖੀ ਦੇ ਰੰਗ ਵਿਚ ਰੰਗੇ ਹੋਣ ਕਾਰਨ ਭਾਈ ਰੂੜ ਸਿੰਘ ਦੀ ਭਾਈ ਈਸ਼ਰ ਸਿੰਘ ਤੇ ਭਾਈ ਪਾਖਰ ਸਿੰਘ ਨਾਲ ਵੀ ਨੇੜਤਾ ਹੋ ਗਈ। ਵੈਸੇ ਉਸ ਦੀ ਨੇੜਤਾ ਪਹਿਲਾਂ ਹੀ ਜਥੇਦਾਰ ਪਾਲਾ ਸਿੰਘ, ਬਾਬਾ ਪਾਲਾ ਸਿੰਘ (ਵੱਡਾ), ਭਾਈ ਮਹਿੰਦਰ ਸਿੰਘ, ਭਾਈ ਸ਼ਾਮ ਸਿੰਘ, ਮਾਸਟਰ ਫੇਰਾ ਸਿੰਘ, ਬਾਬਾ ਅਤਰ ਸਿੰਘ, ਬਾਬਾ ਸੁੰਦਰ ਸਿੰਘ ਵਰਗੀਆਂ ਧਾਰਮਿਕ ਤੇ ਸਮਾਜਿਕ ਕੰਮਾਂ ਦੀਆਂ ਮੋਹਰੀ ਸ਼ਖਸੀਅਤਾਂ ਨਾਲ ਸੀ।

ਪੰਜਾਬ ਵਿਚ ਗ਼ਦਰ ਕਰਨ ਬਾਰੇ ਰਾਤਾਂ ਨੂੰ ਮੀਟਿੰਗਾਂ ਭਾਈ ਪਾਖਰ ਸਿੰਘ ਦੇ ਖੂਹ `ਤੇ ਹੋਣ ਲੱਗੀਆਂ ਜਿਨ੍ਹਾਂ ਵਿਚ ਢੁੱਡੀਕਿਆਂ ਦੇ ਗ਼ਦਰੀਆਂ ਤੋਂ ਇਲਾਵਾ ਬਾਹਰੋਂ ਡਾ. ਅਰੂੜ ਸਿੰਘ, ਭਾਈ ਜਵੰਦ ਸਿੰਘ ਨੰਗਲ, ਭਾਈ ਉਤਮ ਸਿੰਘ ਹਾਂਸ, ਭਾਈ ਪ੍ਰੇਮ ਸਿੰਘ ਸੁਰਸਿੰਘ, ਭਾਈ ਬੰਤਾ ਸਿੰਘ ਸੰਘਵਾਲ, ਭਾਈ ਬੂਟਾ ਸਿੰਘ ਅਕਾਲਗੜ੍ਹ ਵਗੈਰਾ ਸ਼ਾਮਲ ਹੁੰਦੇ ਸਨ। ਇਨ੍ਹਾਂ ਮੀਟਿੰਗਾਂ ਵਿਚ ਗ਼ਦਰ ਕਰਕੇ ਅੰਗਰੇਜ਼ਾਂ ਨੂੰ ਦੇਸੋਂ ਬਾਹਰ ਕੱਢਣ ਦੀਆਂ ਸਕੀਮਾਂ ਬਣਾਈਆਂ ਜਾਂਦੀਆਂ। ਭਾਈ ਰੂੜ ਸਿੰਘ ਇਨ੍ਹਾਂ ਮੀਟਿੰਗਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਉਸ ਨੇ ਤਨੋ ਮਨੋ ਗ਼ਦਰੀਆਂ ਦੇ ਨਾਲ ਤੁਰਨ ਦਾ ਫੈਸਲਾ ਕਰ ਲਿਆ ਸੀ। ਜਦ ਉਨ੍ਹਾਂ ਨੂੰ ਸ੍ਰੀ ਕਰਤਾਰ ਸਿੰਘ ਸਰਾਭੇ ਰਾਹੀਂ ਸੁਨੇਹਾ ਮਿਲਿਆ ਕਿ 21 ਫਰਵਰੀ 1915 ਦਾ ਦਿਨ ਗ਼ਦਰ ਕਰਨ ਲਈ ਨਿਸ਼ਚਿਤ ਕੀਤਾ ਗਿਆ ਹੈ ਤਾਂ ਭਾਈ ਰੂੜ ਸਿੰਘ ਵੀ ਆਪਣੇ ਦੂਜੇ ਸਾਥੀਆਂ ਭਾਈ ਈਸ਼ਰ ਸਿੰਘ, ਭਾਈ ਪਾਖਰ ਸਿੰਘ, ਜਥੇਦਾਰ ਪਾਲਾ ਸਿੰਘ, ਭਾਈ ਪਾਲਾ ਸਿੰਘ ਵੱਡਾ ਆਦਿ ਨਾਲ ਨਾਰੰਗਵਾਲ (ਲੁਧਿਆਣਾ) ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਕੋਲ ਚਲਿਆ ਗਿਆ। ਭਾਈ ਸਾਹਿਬ ਦੇ ਪਿੰਡ ਤੋਂ ਇਕ ਕੋਹ ਦੱਖਣ ਵੱਲ ਵਸੇ ਪਿੰਡ ਗੁੱਜਰਵਾਲ ਵਿਖੇ 14 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਭੋਗ ਪਾਏ ਗਏ। ਜਿਥੇ ਮਾਲਵੇ ਵਿਚੋਂ ਹੋਰ ਵੀ ਸੱਠ ਦੇ ਕਰੀਬ ਗ਼ਦਰੀ ਆਏ ਹੋਏ ਸਨ। ਇਸ ਅਖੰਡ ਪਾਠ `ਤੇ ਸ.ਕਰਤਾਰ ਸਿੰਘ ਸਰਾਭਾ ਵੀ ਪਹੁੰਚਿਆ ਹੋਇਆ ਸੀ। ਇਸ ਮੌਕੇ `ਤੇ ਪਹੁੰਚੇ ਹੋਏ ਆਗੂਆਂ ਨੇ ਅਰਦਾਸ ਕਰਨ ਉਪਰੰਤ ਇਕੱਠੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਗ਼ਦਰੀਆਂ ਦੀ ਮਦਦ ਕੀਤੀ ਜਾਵੇ ਤੇ ਅੰਗਰੇਜ਼ਾਂ ਨੂੰ ਬਾਹਰ ਕੱਢਿਆ ਜਾਵੇ। ਸ.ਕਰਤਾਰ ਸਿੰਘ ਸਰਾਭਾ, ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਨਾਲ 21 ਫਰਵਰੀ ਨੂੰ ਫਿਰੋਜ਼ਪੁਰ ਜਥੇ ਸਮੇਤ ਪਹੁੰਚਣ ਦਾ ਪ੍ਰੋਗਰਾਮ ਬਣਾ ਕੇ ਸ਼ਾਮ ਨੂੰ ਸੱਜਣ ਸਿੰਘ ਨੂੰ ਨਾਲ ਲੈ ਕੇ ਚੱਲਿਆ ਗਿਆ। ਪਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ 21 ਫਰਵਰੀ ਤੋਂ ਪਹਿਲਾਂ ਹੀ ਸੁਨੇਹਾ ਮਿਲ ਗਿਆ ਕਿ ਗ਼ਦਰ ਦੀ ਤਾਰੀਕ ਦੋ ਦਿਨ ਪਹਿਲਾਂ 19 ਫਰਵਰੀ ਦੀ ਕਰ ਦਿੱਤੀ ਗਈ ਹੈ, ਇਸ ਕਰਕੇ 19 ਫਰਵਰੀ ਸ਼ਾਮ ਨੂੰ ਫਿਰੋਜ਼ਪੁਰ ਪਹੁੰਚਿਆ ਜਾਵੇ। ਗ਼ਦਰ ਦੀ ਨਵੀਂ ਤਾਰੀਕ ਮਿਲਣ ਉਪਰੰਤ ਭਾਈ ਸਾਹਿਬ ਭਾਈ ਰਣਧੀਰ ਸਿੰਘ ਵੱਲੋਂ 17 ਫਰਵਰੀ ਨੂੰ ਫਿਰ ਢੰਡਾਰੀ ਕਲਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਾਰੇ ਗ਼ਦਰੀਆਂ ਨੂੰ 19 ਫਰਵਰੀ ਨੂੰ ਫਿਰੋਜ਼ਪੁਰ ਪਹੁੰਚਣ ਦਾ ਪ੍ਰੋਗਰਾਮ ਦੱਸਿਆ ਗਿਆ। ਇਸ ਮੌਕੇ ਵੀ ਭਾਈ ਰੂੜ ਸਿੰਘ ਆਪਣੇ ਬਾਕੀ ਸਾਥੀਆਂ ਭਾਈ ਈਸ਼ਰ ਸਿੰਘ, ਭਾਈ ਪਾਖਰ ਸਿੰਘ, ਜਥੇਦਾਰ ਪਾਲਾ ਸਿੰਘ, ਭਾਈ ਈਸ਼ਰ ਸਿੰਘ ਆਦਿ ਨਾਲ ਸੀ; ਸ੍ਰੀ ਅਖੰਡ ਪਾਠ ਦੀ ਅਰਦਾਸ ਉਪਰੰਤ ਸ਼ਹੀਦੀ ਗਾਨੇ ਬੰਨ੍ਹ ਕੇ ਭਾਈ ਸਾਹਿਬ ਦੇ ਘਰ ਆ ਕੇ ਪੰਜਾਂ ਪਿਆਰਿਆਂ ਕੋਲੋਂ ਪਿਛਲੀਆਂ ਭੁੱਲਾਂ ਬਖ਼ਸ਼ਾਈਆਂ ਗਈਆਂ। ਕਿਉਂਕਿ ਸਾਰੇ ਜਥੇ ਨੂੰ ਪਤਾ ਸੀ ਕਿ ਉਹ ਜੋ ਕੰਮ ਕਰਨ ਜਾ ਰਹੇ ਹਨ, ਇਸ ਵਿਚ ਸ਼ਹੀਦੀ ਦਾ ਇਨਾਮ ਅਵੱਸ਼ ਮਿਲੇਗਾ। ਪਿਛਲੀਆਂ ਭੁੱਲਾਂ ਬਖਸ਼ਾਉਣ ਦਾ ਉਨ੍ਹਾਂ ਦਾ ਮਤਲਬ ਸੀ ਕਿ ਬਿਲਕੁਲ ਪਵਿੱਤਰ ਗੁਰਸਿੱਖਾਂ ਵਾਂਗ ਸ਼ਹੀਦੀ ਪਾਈ ਜਾਵੇ। ਪਿਛਲਾ ਕੋਈ ਪਾਪ ਜਾਂ ਮੰਦਾ ਕਰਮ ਉਨ੍ਹਾਂ ਦੇ ਨਾਲੋਂ ਪੂਰੀ ਤਰ੍ਹਾਂ ਧੋਤਾ ਜਾਵੇ। ਭਾਈ ਸਾਹਿਬ ਕੋਲੋਂ ਸ਼ਹੀਦੀ ਗਾਨੇ ਬੰਨ੍ਹ ਕੇ ਬਹੁਤ ਸਾਰੇ ਗ਼ਦਰੀ ਆਪੋ ਆਪਣੇ ਪਿੰਡਾਂ ਨੂੰ ਚਲੇ ਗਏ। ਭਾਈ ਰੂੜ ਸਿੰਘ ਵੀ ਆਪਣੇ ਸਾਥੀਆਂ ਨਾਲ ਪਿੰਡ ਢੁੱਡੀਕੇ ਆ ਗਏ। ਪਰ ਭਾਈ ਈਸ਼ਰ ਸਿੰਘ ਭਗੌੜਾ ਹੋਣ ਕਾਰਨ ਪਿੰਡ ਨਹੀਂ ਆ ਸਕਿਆ। ਇਸ ਜਥੇ ਵੱਲੋਂ 19 ਫਰਵਰੀ ਨੂੰ ਗੱਡੀ ਵਿਚ ਫਿਰੋਜ਼ਪੁਰ ਜਾਣ ਦਾ ਪ੍ਰੋਗਰਾਮ ਸੀ, ਜਿਸ ਗੱਡੀ ਵਿਚ ਲੁਧਿਆਣੇ ਤੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਜਥਾ ਆਉਣਾ ਸੀ। ਉਸ ਦਿਨ ਇਸ ਗੱਡੀ ਵਿਚ ਮੁੱਲਾਂਪੁਰ ਤੋਂ ਭਾਈ ਉਤਮ ਸਿੰਘ ਹਾਂਸ ਤੇ ਭਾਈ ਈਸ਼ਰ ਸਿੰਘ ਢੁੱਡੀਕੇ, ਜਗਰਾਉਂ ਤੋਂ ਭਾਈ ਅਰਜਣ ਸਿੰਘ ਆਦਿ ਤੇ ਅਜਿੱਤਵਾਲ ਤੋਂ ਭਾਈ ਰੂੜ ਸਿੰਘ ਦਾ ਜਥਾ ਸਵਾਰ ਹੋਇਆ। ਗੱਡੀ ਦੇ ਇਕ ਡੱਬੇ ਵਿਚ ਇਹ ਸਾਰਾ ਜਥਾ ਇਕੱਠਾ ਹੋ ਗਿਆ। ਕਿਉਂਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਸਾਰਾ ਜਥਾ ਢੋਲਕੀਆਂ ਛੈਣਿਆਂ ਨਾਲ ਕੀਰਤਨ ਕਰਦਾ ਆ ਰਿਹਾ ਸੀ ਤਾਂ ਉਸ ਡੱਬੇ ਦੀ ਪਛਾਣ ਕੋਈ ਮੁਸ਼ਕਲ ਨਹੀਂ ਸੀ। ਭਾਈ ਰੂੜ ਸਿੰਘ ਹੋਰੀਂ ਵੀ ਜਥੇ ਵਿਚ ਸ਼ਾਮਲ ਹੋ ਕੇ ਕੀਰਤਨ ਕਰਨ ਵਿਚ ਮਸਤ ਹੋ ਗਏ।

ਕੀਰਤਨ ਕਰਦਾ ਹੋਇਆ ਇਹ ਜਥਾ ਫਿਰੋਜ਼ਪੁਰ ਸਟੇਸ਼ਨ `ਤੇ ਪਹੁੰਚਿਆ। ਅੱਗੇ ਸਟੇਸ਼ਨ ਨੂੰ ਪੁਲਿਸ ਨੇ ਘੇਰਿਆ ਹੋਇਆ ਸੀ। ਇਹ ਜਥਾ ਪੁਲਿਸ ਨੂੰ ਚਕਮਾ ਦੇ ਕੇ ਲੰਘ ਗਿਆ ਕਿ ਅਸੀਂ ਤਾਂ ਕੀਰਤਨੀ ਜਥਾ ਹਾਂ, ਕਿਸੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਜਾ ਰਹੇ ਹਾਂ। ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਜਥੇ ਨੂੰ ਸ. ਕਰਤਾਰ ਸਿੰਘ ਸਰਾਭਾ ਮਿਲ ਗਿਆ, ਜਿਸ ਨੇ ਮੰਦਭਾਗੀ ਖ਼ਬਰ ਸੁਣਾ ਕੇ ਜਥੇ ਦੇ ਸ਼ਹੀਦੀ ਚਾਓ `ਤੇ ਪਾਣੀ ਫੇਰ ਦਿੱਤਾ ਕਿ ਗ਼ਦਰ ਦੀ ਇਹ ਸਕੀਮ ਵੀ ਫੇਲ੍ਹ ਹੋ ਗਈ ਹੈ ਤੇ ਛਾਉਣੀਆਂ ਦੇ ਫੌਜੀ ਤਾਂ ਬੇਹਥਿਆਰੇ ਕਰਕੇ, ਬਦਲ ਦਿੱਤੇ ਗਏ ਹਨ। ਸਿੱਖੀ ਸੰਗਤ ਤੇ ਸ਼ਬਦ ਕੀਰਤਨ ਵਿਚ ਮਸਤ ਜਥੇ ਅੰਦਰ ਖਾਲਸਈ ਜੋਸ਼ ਠਾਠਾਂ ਮਾਰ ਰਿਹਾ ਸੀ ਕਿ ਕਦੋਂ ਜਾ ਕੇ ਛਾਉਣੀ ਵਿਚੋਂ ਹਥਿਆਰ ਮਿਲਣ ਤੇ ਕਦੋਂ ਜੰਗ ਦਾ ਬਿਗਲ ਵਜਾ ਕੇ ਅੰਗਰੇਜ਼ਾਂ ਨੂੰ ਮਾਰੀਏ ਤੇ ਸ਼ਹੀਦੀਆਂ ਪਾਈਏ। ਪਰ ਇਹ ਸਧਰ ਦਿਲ ਵਿਚ ਹੀ ਰਹਿ ਗਈ। ਸ. ਕਰਤਾਰ ਸਿੰਘ ਸਰਾਭਾ ਜਥੇ ਨੂੰ ਚਾਂਦਮਾਰੀ ਵਾਲੇ ਮੈਦਾਨ ਵਿਚ ਲੈ ਗਿਆ ਤੇ ਉਥੇ ਹੋਰ ਗ਼ਦਰੀ ਵੀ ਇਕੱਠੇ ਹੋ ਗਏ। ਇਥੋਂ ਨਿਰਾਸ਼ ਹੋ ਕੇ ਭਾਵੇਂ ਗ਼ਦਰੀ ਆਪੋ ਆਪਣੇ ਟਿਕਾਣਿਆਂ ਨੂੰ ਚਲੇ ਗਏ, ਪਰ ਇਸ ਨਿਰਾਸ਼ਾ ਦਾ ਭਾਈ ਰੂੜ ਸਿੰਘ, ਭਾਈ ਈਸ਼ਰ ਸਿੰਘ, ਭਾਈ ਪਾਖਰ ਸਿੰਘ, ਭਾਈ ਉਤਮ ਸਿੰਘ ਹਾਂਸ, ਜਥੇਦਾਰ ਪਾਲਾ ਸਿੰਘ, ਬਾਬਾ ਪਾਲਾ ਸਿੰਘ ਵੱਡਾ ਆਦਿ `ਤੇ ਕੋਈ ਮਾਰੂ ਅਸਰ ਨਾ ਹੋਇਆ।

ਭਾਵੇਂ 19 ਫਰਵਰੀ ਦੇ ਗ਼ਦਰ ਦੀ ਸਕੀਮ ਵੀ ਫੇਲ੍ਹ ਹੋ ਗਈ ਸੀ, ਸ. ਕਰਤਾਰ ਸਿੰਘ ਸਰਾਭਾ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਸੀ ਪਰ ਢੁੱਡੀਕਿਆਂ ਦੇ ਗ਼ਦਰੀਆਂ ਨੇ ਹਿੰਮਤ ਨਾ ਹਾਰੀ। ਉਹ ਸਮਝਦੇ ਸਨ ਕਿ ਜੇਕਰ ਉਨ੍ਹਾਂ ਕੋਲ ਚੰਗੇ ਹਥਿਆਰ ਆ ਜਾਣ, ਇਕ ਤਾਂ ਉਹ ਜੇਲ੍ਹਾਂ ਵਿਚ ਬੰਦ ਆਪਣੇ ਸਾਥੀਆਂ ਨੂੰ ਛੁਡਾ ਸਕਦੇ ਹਨ, ਦੂਜਾ ਅੰਗਰੇਜ਼ਾਂ ਦੇ ਝੋਲੀ ਚੁੱਕਾਂ ਨੂੰ ਸੋਧ ਸਕਦੇ ਹਨ। ਇਸ ਮਕਸਦ ਲਈ ਭਾਈ ਜਵੰਦ ਸਿੰਘ ਨੰਗਲ ਵੱਲੋਂ ਆਪਣੇ ਹੀ ਪਿੰਡ ਦੇ ਜ਼ੈਲਦਾਰ ਚੰਦਾ ਸਿੰਘ ਨੂੰ ਸੋਧਣ ਦਾ ਪ੍ਰੋਗਰਾਮ ਬਣਾਇਆ ਗਿਆ ਜਿਸ ਨੇ 12 ਅਪ੍ਰੈਲ 1915 ਨੂੰ ਕੈਨੇਡਾ ਤੋਂ ਆਏ ਗ਼ਦਰੀ ਭਾਈ ਪਿਆਰਾ ਸਿੰਘ ਲੰਗੇਰੀ ਨੂੰ ਪੁਲਿਸ ਕੋਲ ਫੜਾ ਦਿੱਤਾ ਸੀ। ਭਾਈ ਜਵੰਧ ਸਿੰਘ ਨੰਗਲ 25 ਅਪ੍ਰੈਲ 1915 ਨੂੰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸ਼ਾਮ ਨੂੰ ਜ਼ੈਲਦਾਰ ਚੰਦਾ ਸਿੰਘ ਦੇ ਘਰ ਪਹੁੰਚ ਗਏ ਤੇ ਉਸ ਨੂੰ ਸੋਧ ਦਿੱਤਾ। ਇਸ ਮੌਕੇ ਉਸ ਨਾਲ ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਰੂੜ ਸਿੰਘ ਢੁੱਡੀਕੇ ਤੇ ਭਾਈ ਉਤਮ ਸਿੰਘ ਹਾਂਸ ਆਦਿ ਸਨ।

ਨੰਗਲ ਕਲਾਂ ਦੇ ਇਸ ਐਕਸ਼ਨ ਤੋਂ ਬਾਅਦ ਗ਼ਦਰੀਆਂ ਵੱਲੋਂ 25 ਮਈ 1915 ਨੂੰ ਪਿੰਡ ਢੁੱਡੀਕੇ ਵਿਖੇ ਰਾਤ ਨੂੰ ਦਾਉਧਰ ਵਾਲੇ ਪਾਸੇ ਸੂਏ ਕੋਲ ਵੱਡੀ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਭਰ ਦੇ ਗ਼ਦਰੀਆਂ ਨੇ ਭਾਗ ਲਿਆ। ਇਸ ਮੀਟਿੰਗ ਵਿਚ 5 ਜੂਨ ਨੂੰ ਕਪੂਰਥਲਾ ਦਾ ਅਸਲਾਖਾਨਾ ਲੁੱਟਣ ਦਾ ਪ੍ਰੋਗਰਾਮ ਬਣਾਇਆ ਗਿਆ। 5 ਜੂਨ ਨੂੰ ਭਾਈ ਰੂੜ ਸਿੰਘ, ਭਾਈ ਈਸ਼ਰ ਸਿੰਘ, ਜਥੇਦਾਰ ਪਾਲਾ ਸਿੰਘ, ਬਾਬਾ ਪਾਲਾ ਸਿੰਘ ਵੱਡਾ, ਭਾਈ ਸ਼ਾਮ ਸਿੰਘ ਢੁੱਡੀਕੇ, ਭਾਈ ਬਚਨ ਸਿੰਘ ਢੁੱਡੀਕੇ, ਭਾਈ ਵੀਰ ਸਿੰਘ ਬਾਹੋਵਾਲ, ਭਾਈ ਬੂਟਾ ਸਿੰਘ ਅਕਾਲਗੜ੍ਹ, ਭਾਈ ਅਰਜਨ ਸਿੰਘ ਜਗਰਾਉਂ, ਭਾਈ ਕਪੂਰ ਸਿੰਘ ਕਾਂਉਕੇ ਆਦਿ ਕਪੂਰਥਲੇ ਪਹੁੰਚ ਗਏ। ਪਰ ਬੰਦਿਆਂ ਅਤੇ ਹਥਿਆਰਾਂ ਦੀ ਘਾਟ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰਕੇ 11 ਜੂਨ ਨੂੰ ਅੰਮ੍ਰਿਤਸਰ ਦੇ ਵੱਲਾ ਪੁਲ ਦੀ ਰੇਲਵੇ ਗਾਰਦ ਕੋਲੋਂ ਹਥਿਆਰ ਖੋਹਣ ਦਾ ਪ੍ਰੋਗਰਾਮ ਬਣਾਇਆ ਤੇ ਗਦਰੀ ਵੱਖ-ਵੱਖ ਪਾਸਿਆਂ ਨੂੰ ਖਿੰਡ ਗਏ।

ਦੂਜੇ ਦਿਨ ਸੁੰਦਰ ਤੇ ਹਰਨਾਮਾ ਨਾਂ ਦੇ ਬੌਰੀਏ ਤਿੱਤਰ ਫੜਦੇ ਫੜਦੇ ਫੌਜੀ ਬੈਰਕਾਂ ਦੇ ਪਿਛੇ ਆ ਗਏ। ਉਥੇ ਐਨੇ ਸਾਰੇ ਬੰਦਿਆਂ ਦੀਆਂ ਪੈੜਾਂ `ਤੇ ਛਵੀਆਂ ਦੇ ਨਿਸ਼ਾਨ ਦੇਖ ਕੇ ਉਨ੍ਹਾਂ ਨੂੰ ਕਿਸੇ ਗੜਬੜ ਦੀ ਸ਼ੱਕ ਪੈ ਗਈ। ਉਨ੍ਹਾਂ ਇਹ ਵੀ ਦੇਖ ਲਿਆ ਕਿ 28 ਬੰਦੇ ਕੰਡਿਆਂ ਦੀ ਵਾੜ ਟੱਪ ਕੇ ਦੂਜੇ ਪਾਸੇ ਗਏ ਹਨ। ਉਹ ਪੈੜਾਂ ਮਗਰ ਹੋ ਤੁਰੇ। 18 ਗਦਰੀਆਂ ਵਿਚੋਂ 7 ਕਰਤਾਰਪੁਰ ਵਲ, 3 ਛਾਉਣੀ ਵਲ ਤੇ 4 ਜਾਣੇ ਕਾਲਾ ਸੰਘਿਆ ਵੱਲ ਗਏ ਸਨ। ਪੱਕੀ ਸੜਕ `ਤੇ ਜਾ ਕੇ ਕੁਝ ਪੈੜਾਂ ਗੁਆਚ ਗਈਆਂ ਪਰ ਬੌਰੀਏ ਕਾਲਾ ਸੰਘਿਆ ਨੂੰ ਜਾ ਰਹੀਆਂ ਚਾਰ ਪੈੜਾਂ ਪਿਛੇ ਹੋ ਤੁਰੇ। ਕਾਲਾ ਸੰਘਿਆ ਪਹੁੰਚ ਕੇ ਉਨ੍ਹਾਂ ਨਾਲ ਨਾਲ ਪੁਲਿਸ ਲੈ ਲਈ ਤੇ ਪਿੰਡ ਚਿੱਟੀ ਦੇ ਗੁਰਦੁਆਰਾ ਸਾਹਿਬ ਵਿਚ ਚਲੇ ਗਏ। ਉਥੋਂ ਗੁਰਦੁਆਰੇ ਵਿਚੋਂ ਪੁਲਿਸ ਨੇ ਭਾਈ ਬੀਰ ਸਿੰਘ ਬਾਹੋਵਾਲ, ਭਾਈ ਬੂਟਾ ਸਿੰਘ ਅਕਾਲਗੜ੍ਹ, ਭਾਈ ਅਰਜਣ ਸਿੰਘ ਜਗਰਾਉਂ ਤੇ ਭਾਈ ਕਪੂਰ ਸਿੰਘ ਕਾਉਂਕੇ ਨੂੰ ਗ੍ਰਿਫ਼ਤਾਰ ਕਰ ਲਿਆ।

ਭਾਵੇਂ ਪਾਰਟੀ ਲਈ ਇਹ ਕਾਫ਼ੀ ਵੱਡੀ ਸੱਟ ਸੀ ਪਰ ਫਿਰ ਵੀ ਭਾਈ ਰੂੜ ਸਿੰਘ ਅਤੇ ਸਾਥੀਆਂ ਨੇ ਹੌਂਸਲਾ ਨਾ ਹਾਰਿਆ। ਉਨ੍ਹਾਂ ਨੇ 11 ਜੂਨ ਦੇ ਵੱਲ੍ਹਾ ਪੁਲ ਵਾਲੇ ਐਕਸਨ ਨੂੰ ਕਰਨ ਦੀ ਤਿਆਰੀ ਰੱਖ। ਇਸ ਦਿਨ ਭਾਈ ਬੰਤਾ ਸਿੰਘ ਸੰਘਵਾਲ, ਭਾਈ ਜਵੰਧ ਸਿੰਘ ਨੰਗਲ, ਭਾਈ ਉਤਮ ਸਿੰਘ ਹਾਂਸ, ਭਾਈ ਰੂੜ ਸਿੰਘ ਢੁੱਡੀਕੇ, ਭਾਈ ਈਸ਼ਰ ਸਿੰਘ ਢੁੱਡੀਕੇ, ਜਥੇਦਾਰ ਪਾਲਾ ਸਿੰਘ ਢੁੱਡੀਕੇ, ਭਾਈ ਪਾਲਾ ਸਿੰਘ ਢੁੱਡੀਕੇ (ਵੱਡਾ), ਭਾਈ ਸ਼ਾਮ ਸਿੰਘ ਢੁੱਡੀਕੇ, ਭਾਈ ਬਚਨ ਸਿੰਘ ਢੁੱਡੀਕੇ, ਭਾਈ ਪ੍ਰੇਮ ਸਿੰਘ ਸੁਰ ਸਿੰਘ, ਭਾਈ ਕਾਲਾ ਸਿੰਘ ਸੁਰ ਸਿੰਘ ਆਦਿ ਵਲੋਂ ਰਾਤ ਨੂੰ ਰੇਲਵੇ ਪੁਲ `ਤੇ ਲੱਗੀ ਗਾਰਦ ਦੇ ਦੋ ਬੰਦੇ ਮਾਰ ਕੇ ਅਸਲਾ ਲੁੱਟਿਆ ਗਿਆ। ਭਾਈ ਕਾਲਾ ਸਿੰਘ ਅਤੇ ਭਾਈ ਬੰਤਾ ਸਿੰਘ ਸੰਘਵਾਲ ਨੇ ਫੌਜੀਆਂ ਦੀਆਂ ਵਰਦੀਆਂ ਪਾ ਕੇ ਰਫ਼ਲਾਂ ਮੋਢਿਆਂ ਵਿਚ ਪਾ ਲਈਆਂ। ਰਾਹ ਜਾਂਦਿਆਂ ਗਦਰੀਆਂ ਨੇ ਇਕ ਰਾਜਪੂਤ ਜ਼ੈਲਦਾਰ ਦਾ ਘੋੜਾ ਖੋਹ ਲਿਆ। ਦਿਨ ਚੜ੍ਹਨ ਕਾਰਨ ਪੁਲਿਸ ਅਤੇ ਲੋਕਾਂ ਦੀ ਬਾਹਰ ਡਾਕੂ ਸਮਝ ਕੇ ਇਨ੍ਹਾਂ ਦੇ ਪਿਛੇ ਲੱਗ ਤੁਰੀ । ਗਦਰੀ ਮੁਕਾਬਲਾ ਕਰਦੇ ਹੋਏ ਗੋਇੰਦਵਾਲ ਤੋਂ ਦਰਿਆ ਬਿਆਸ ਪਾਰ ਗਏ। ਇਸ ਤੋਂ ਪਹਿਲਾਂ ਹੀ ਗਦਰੀਆਂ ਦੀਆਂ ਦੋ ਪਾਰਟੀਆਂ ਬਣ ਗਈਆਂ ਸਨ। ਭਾਈ ਰੂੜ ਸਿੰਘ ਢੁੱਡੀਕੇ ਤੇ ਭਾਈ ਬਚਨ ਸਿੰਘ ਢੁੱਡੀਕੇ ਹੋਰ ਰਸਤੇ ਕਪੂਰਥਲਾ ਪਹੁੰਚ ਗਏ ਸਨ। ਪੁਲਿਸ ਵਲੋਂ ਤਾਰਾਂ ਦੇਣ ਕਾਰਨ ਅਗਾਂਹ ਕਪੂਰਥਲਾ ਵਾਲੇ ਪਾਸੇ ਵੀ ਪੁਲਿਸ ਅਤੇ ਲੋਕਾਂ ਦੀ ਵਾਹਰ ਗਦਰੀਆਂ ਦਾ ਮੁਕਾਬਲਾ ਕਰਨ ਲਈ ਖੜੀ ਸੀ। ਗਦਰੀਆਂ ਦਾ ਇਹ ਮੁਕਾਬਲਾ ਛੱਤੀ ਘੰਟੇ ਚਲਿਆ। ਭਾਈ ਰੂੜ ਸਿੰਘ  ਕਿਸੇ ਪਾਸਿਉਂ ਕੱਪੜਿਆਂ ਦੀ ਪੰਡ ਲੈ ਕੇ ਆ ਗਿਆ ਤਾਂ ਕਿ ਘਿਰੇ ਹੋਏ ਗਦਰੀ ਭੇਸ ਬਦਲ ਕੇ ਨਿਕਲ ਜਾਣ। ਗਦਰੀਆਂ ਨੇ ਹਥਿਆਰ ਰੇਤ ਵਿਚ ਦੱਬ ਦਿੱਤੇ ਅਤੇ ਉਹ ਭੇਸ ਬਦਲ ਕੇ ਬਚ ਨਿਕਲਣ ਵਿਚ ਸਫ਼ਲ ਹੋ ਗਏ। ਭਾਈ ਰੂੁੜ ਸਿੰਘ, ਭਾਈ ਈਸ਼ਰ ਸਿੰਘ, ਜਥੇਦਾਰ ਪਾਲਾ ਸਿੰਘ, ਭਾਈ ਪਾਲਾ ਸਿੰਘ ਵੱਡਾ, ਭਾਈ ਸ਼ਾਮ ਸਿੰਘ ਢੁੱਡੀਕੇ, ਭਾਈ ਜਵੰਦ ਸਿੰਘ ਨੰਗਲ ਆਦਿ ਬੈਠ ਕੇ ਨਿਕਲ ਗਏ।

ਭਾਈ ਰੂੜ ਸਿੰਘ ਆਪਣੇ ਸਾਥੀਆਂ ਨਾਲ ਪਿੰਡ ਪਹੁੰਚਣ ਵਿਚ ਸਫ਼ਲ ਹੋ ਗਿਆ। ਪੁਲਿਸ ਵਲੋਂ ਪੜਤਾਲ ਕਰਨ ਉਪਰੰਤ ਭਾਈ ਰੂੜ ਸਿੰਘ ਦਾ ਨਾਂ ਵੱਡੀਆਂ ਵਾਰਦਾਤਾਂ ਵਿਚ ਸ਼ਾਮਲ ਪਾਇਆ ਗਿਆ। ਅਖ਼ੀਰ ਇਨ੍ਹਾਂ ਨੂੰ ਪੁਲਿਸ ਨੇ 5 ਅਗਸਤ 1915 ਨੂੰ ਪਿੰਡ ਢੁੱਡੀਕੇ ਘਰੋਂ ਹੀ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਉਪਰ ਲਾਹੌਰ ਸਾਜਿਸ਼ ਕੇਸ-2 ਦਾ ਮੁੱਕਦਮਾ ਚਲਿਆ, ਜੋ ਕਿ 29 ਅਕਤੂਬਰ 1915 ਨੂੰ ਸ਼ੁਰੂ ਹੋਇਆ ਤੇ ਜਿਸ ਦਾ ਫ਼ੈਸਲਾ 30 ਮਾਰਚ 1916 ਨੂੰ ਸੁਣਾਇਆ ਗਿਆ। ਇਸ ਫ਼ੈਸਲੇ ਵਿਚ ਭਾਈ ਰੂੜ ਸਿੰਘ ਢੁੱਡੀਕੇ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਉਤਮ ਸਿੰਘ ਹਾਂਸ, ਭਾਈ ਬੀਰ ਸਿੰਘ ਬਾਹੋਵਾਲ ਤੇ ਭਾਈ ਰੰਗਾ ਸਿੰਘ ਖੁਰਦਪੁਰ ਫਾਂਸੀ ਅਤੇ ਘਰ ਘਾਟ ਜਯਤੀ ਦੀ ਸਜ਼ਾ ਸੁਣਾਈ ਗਈ।

ਜੇਲ੍ਹ ਵਿਚ ਆਪ ਪੂਰੀ ਚੜ੍ਹਦੀ ਕਲਾ ਵਿਚ ਰਹਿੰਦੇ ਸਨ ਅਤੇ ਨਿਰੰਤਰ ਪਾਠ ਤੇ ਸ਼ਬਦ ਕੀਰਤਨ ਕਰਦੇ ਸਨ। ਸ. ਹਰੀ ਸਿੰਘ ਢੁੱਡੀਕੇ ਦੇ ਦੱਸਣ ਅਨੁਸਾਰ ਭਾਈ ਰੂੜ ਸਿੰਘ ਦਾ ਘਰ ਭਾਈ ਪਾਖਰ ਸਿੰਘ ਦੇ ਘਰ ਨੇੜੇ ਹੋਣ ਕਾਰਨ ਗੁਰਬਾਣੀ ਅਤੇ ਸਿਆਸੀ ਵਿਚਾਰਾਂ ਦੀ ਪਾਹੁ ਉਨ੍ਹਾਂ ਤੋਂ ਚੜ੍ਹ ਗਈ ਸੀ। ਹਰੀ ਸਿੰਘ ਅਨੁਸਾਰ ਬਾਬਾ ਪਾਲਾ ਸਿੰਘ ਦੱਸਿਆ ਕਰਦੇ ਸਨ ਕਿ ਭਾਈ ਰੂੜ ਸਿੰਘ ਨੂੰ ਇੱਕ ਅੱਖੋ ਘੱਟ ਦਿਸਦਾ ਸੀ ਤੇ ਇਕ ਕੰਨੋ ਘੱਟ ਸੁਣਦਾ ਸੀ ਪਰ ਫਿਰ ਵੀ ਉਹ ਹਰ ਕੰਮ ਤੇ ਐਕਸ਼ਨ ਵਿਚ ਮੂਹਰੇ ਰਹਿੰਦਾ ਸੀ। ਹਾਰਡਕੌਰ ਹੋਣ ਕਰਕੇ ਉਸ ਨੂੰ ਫਾਂਸੀ ਦੀ ਸਜ਼ਾ ਦਿਤੀ ਗਈ ਸੀ। ਅਖ਼ੀਰ 5 ਯੋਧਿਆਂ ਨੂੰ 18 ਜੂਨ 1916 ਐਤਵਾਰ ਨੂੰ ਲਾਹੌਰ ਦੀ ਸੈਂਟਰਲ ਜੇਲ ਵਿਚ ਫਾਂਸੀ ਦੇ ਦਿੱਤੀ ਗਈ ਤੇ ਲਾਸ਼ਾਂ ਜੇਲ੍ਹ ਵਿਚ ਹੀ ਜਲਾ ਦਿੱਤੀਆਂ ਗਈਆਂ। ਇਸ ਯੋਧੇ ਦੀ ਪਿੰਡ ਢੁੱਡੀਕੇ ਵਿਖੇ ਕੋਈ ਯਾਦਗਾਰ ਨਹੀਂ ਹੈ।

ਸਿੱਖ ਕੌਮ ਦੇ ਵਿਲੱਖਣ ਸ਼ਹੀਦ ਨੂੰ ਸ਼ਰਧਾਂਜਲੀ: ਕੁਕਨਸ ਦੀ ਰਾਖ਼ ਵਾਂਗ ਮੁੜ ਮੁੜ ਉਠਦੇ ਰਹਿਣਗੇ ਦਿਲਾਵਰ ਸਿੰਘ
ਜੇ ਸਿਧਾਂਤਾਂ ਦੀ ਰਾਖੀ ਦੇ ਇਤਿਹਾਸ ਦੀ ਗੱਲ ਕਰਨੀ ਹੋਵੇ ਤਾਂ ਭਾਈ ਦਿਲਾਵਰ ਸਿੰਘ ਸਾਡੇ ਪੁਰਾਤਨ ਤੇ ਨਵੀਨ ਸ਼ਹੀਦਾਂ ਦੀ ਕਤਾਰ ਵਿਚ ਬੜੀ ਸ਼ਾਨ ਨਾਲ ਖੜ੍ਹੇ ਨਜ਼ਰ ਆਉਂਦੇ ਹਨ ਅਤੇ ਉਹ ਕਈ ਪੱਖਾਂ ਤੋਂ ਵਿਲੱਖਣ, ਨਿਆਰੇ ਅਤੇ ਅਤਿ ਪਿਆਰੇ ਸ਼ਹੀਦ ਸਮਝੇ ਜਾਣਗੇ। ਵਿਲੱਖਣਤਾ ਤੇ ਨਿਆਰੇਪਣ ਦਾ ਅਹਿਸਾਸ ਕਰਨ ਲਈ ਸਾਨੂੰ ਰਤਾ ਕੁ ਆਪਣੀਆਂ ਯਾਦਾਂ ਨੂੰ ਉਸ ਦੌਰ ਵਿਚ ਲਿਜਾਣਾ ਪਵੇਗਾ ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਵਿਚ ਹਜ਼ਾਰਾਂ ਮਾਵਾਂ ਦੀ ਗੋਦ ਸੁੰਨੀ ਕਰ ਦਿੱਤੀ ਗਈ ਸੀ। ਸਿੱਖ ਇਤਿਹਾਸ ਨੂੰ ਥੋੜਾ ਬਹੁਤਾ ਵੀ ਜਾਨਣ ਵਾਲੇ ਲੋਕ ਹਿੱਕ ਠੋਕ ਕੇ ਕਹਿ ਸਕਦੇ ਹਨ ਕਿ ਮੀਰ ਮੰਨੂੰ ਦੀ ਹਕੂਮਤ ਵਿਚ ਵੀ ਇੰਨੀਆਂ ਜਵਾਨੀਆਂ ਦਾ ਘਾਣ ਨਹੀਂ ਸੀ ਹੋਇਆ, ਜਿੰਨਾ ਇਸ ਜ਼ਾਲਮ, ਬੇਰਹਿਮ, ਨਿਰਦਈ ਤੇ ਰੂਹ ਤੋਂ ਸੱਖਣੀ ਪੱਥਰਦਿਲ ਹਕੂਮਤ ਦੌਰਾਨ ਹੋਇਆ ਸੀ। ਹਾਂ, ਇਹ ਉਨ੍ਹਾਂ ਹੀ ਸਮਿਆਂ ਦੀ ਗੱਲ ਹੈ ਜਦੋਂ ਟਰੈਕਟਰ, ਖੇਤੀ ਦੇ ਸੰਦ, ਘਰਾਂ ਦਾ ਸਮਾਨ ਤੇ ਖੇਤਾਂ ਵਿਚੋਂ ਪੁੱਟ ਕੇ ਲਿਆਂਦੀਆਂ ਗਈਆਂ ਮੋਟਰਾਂ ਵੀ ਥਾਣਿਆਂ ਵਿਚ ‘ਨਜ਼ਰਬੰਦ‘ ਸਨ। ਲਹਿਲਹਾਉਂਦੀਆਂ ਫ਼ਸਲਾਂ ਉਤੇ ਸੁਹਾਗੇ ਫੇਰ ਦਿਤੇ ਗਏ ਸਨ। ਟੱਬਰਾਂ ਦੀ ਹਾਲਤ ਬਿਆਨ ਕਰਨ ਲਈ ਇਤਿਹਾਸ ਅਜੇ ਵੀ ਸਾਨੂੰ ਆਵਾਜ਼ਾਂ ਮਾਰਦਾ ਹੈ ਅਤੇ ਕਿਸੇ ਰਤਨ ਸਿੰਘ ਭੰਗੂ ਦੇ ਮੁੜ ਪੈਦਾ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਇਥੇ ਹੀ ਬੱਸ ਨਹੀਂ ਸਗੋਂ ਇਕ ਇਕੱਠ ਵਿਚ ਮੁੱਖ ਮੰਤਰੀ ਬੇਅੰਤ ਸਿੰਘ ਦੇ ਕੁੱਝ ਚਾਪਲੂਸ ਬੇਸ਼ਰਮੀ ਦੀਆਂ ਸਭ ਹੱਦਾਂ ਪਾਰ ਕਰਕੇ ਆਪਣੀ ਜੁੰਡੀ ਦੇ ਇਸ ਯਾਰ ਦੀ ‘ਪ੍ਰਾਪਤੀ‘ ਨੂੰ ਗੁਰੂਆਂ ਦੇ ਬਰਾਬਰ ਲੈ ਜਾਣ ਦੀ ਹਿਮਾਕਤ ਕਰ ਰਹੇ ਸਨ। ਇਸ ਉਦਾਸ ਖਲਾਅ ਨੂੰ ਭਰਨ ਲਈ ਹੀ ਭਾਈ ਦਿਲਾਵਰ ਸਿੰਘ ਮੈਦਾਨ ਵਿਚ ਉਤਰੇ ਸਨ ਅਤੇ ਉਨ੍ਹਾਂ ਨੇ ਇਕ ਵਾਰ ਮੁੜ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਯਾਦ ਕਰਵਾ ਕੇ ਇਹ ਐਲਾਨ ਕੀਤਾ ਕਿ ਸਿੱਖ ਇਤਿਹਾਸ ਕੁਕਨਸ ਦੀ ਰਾਖ ਵਾਂਗ ਮੁੜ ਮੁੜ ਉਠਦਾ ਹੈ ਤੇ ਆਪਣਾ ਜਾਹੋ ਜਲਾਲ ਵਿਖਾਉਂਦਾ ਹੈ, ਵਿਖਾਉਂਦਾ ਰਿਹਾ ਹੈ ਅਤੇ ਅੱਗੇ ਨੂੰ ਵੀ ਵਿਖਾਉਂਦਾ ਰਹੇਗਾ।

ਇਤਿਹਾਸ ਦਾ ਜਾਗਦਾ ਸੱਚ ਇੰਨਾ ਵੀ ਕਮਲਾ ਰਮਲਾ ਨਹੀਂ ਹੈ ਕਿ ਉਹ ਆਉਣ ਵਾਲੇ ਕੱਲ੍ਹ ਨੂੰ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਵੀ ‘ਸ਼ਹੀਦ‘ ਕਰਾਰ ਦੇਵੇਗਾ। ਉਂਝ ਇਹ ਫੈਸਲਾ ਕਰਨ ਲਈ ਸਾਨੂੰ ਇਤਿਹਾਸ ਦੀ ਰੂਹ ਨਾਲ ਸਰਸ਼ਾਰ ਹੋਣਾ ਚਾਹੀਦਾ ਹੈ। ਕੌਣ ਸ਼ਹੀਦ ਹੈ ਤੇ ਕੌਣ ਸ਼ਹੀਦ ਨਹੀਂ, ‘ਸਮੇਂ ਦਾ ਅੱਜ‘ ਇਹ ਫੈਸਲਾ ਕਰਨ ਦੇ ਯੋਗ ਨਹੀਂ ਹੁੰਦਾ ਕਿਉਂਕਿ ਹਕੂਮਤਾਂ ਦੇ ਵਗ ਰਹੇ ਝੱਖੜ ਦੌਰਾਨ ਸੱਚੇ ਸ਼ਹੀਦ ਦੀ ਪਛਾਣ ਸਥਾਪਤ ਹੋਣ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਪਰ ਸਾਡੀ ਕੌਮ ਦੀ ਇਤਿਹਾਸ ਬਾਰੇ ਚੇਤੰਨਤਾ ਨੂੰ ਕਿਉਂ ਸੋਕਾ ਪੈ ਗਿਆ ਹੈ, ਇਸ ਦਾ ਝੋਰਾ ਸਾਨੂੰ ਜ਼ਰੂਰ ਉਦਾਸ ਕਰਦਾ ਹੈ।

ਆਓ ਇਤਿਹਾਸ ਦੇ ਵਿਹੜੇ ਵਿਚ ਕਦਮ ਰੱਖੀਏ। ਅਜੇ ਕੱਲ ਦੀਆਂ ਗੱਲਾਂ ਹਨ ਜਦੋਂ ਮਹਾਤਮਾ ਗਾਂਧੀ ਨੇ ਜਨਰਲ ਡਾਇਰ ਨੂੰ ਮਾਰਨ ਵਾਲੇ ਮਹਾਨ ਸ਼ਹੀਦ ਊਧਮ ਸਿੰਘ ਦੇ ਇਤਿਹਾਸਕ ਕਾਰਨਾਮੇ ਦੀ ਖੁੱਲ੍ਹੇਆਮ ਨਿੰਦਾ ਕੀਤੀ ਸੀ ਅਤੇ ਇਹ ਵੀ ਕੱਲ ਦੀਆਂ ਹੀ ਗੱਲਾਂ ਹਨ ਜਦੋਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਸਿਰਫ਼ ਖੱਬੇਪੱਖੀ ਜਥੇਬੰਦੀਆਂ ਹੀ ਮਨਾਉਂਦੀਆਂ ਸਨ। ਅੱਜ ਕਲ੍ਹ ਇਹ ਸ਼ਹੀਦੀ ਦਿਵਸ ਮਨਾਉਣ ਲਈ ਕਾਂਗਰਸੀ ਸਭ ਤੋਂ ਅੱਗੇ ਹੁੰਦੇ ਹਨ। ਹਾਂ, ਉਹੋ ਕਾਂਗਰਸੀ ਜਿਸ ਦੇ ਨੇਤਾ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਫਾਂਸੀ ਰੁਕਾਉਣ ਲਈ ਜਾਣ ਬੁਝ ਕੇ ਕੁਝ ਵੀ ਨਹੀਂ ਸਨ ਕਰਨਾ ਚਾਹੁੰਦੇ। ਗਦਰ ਪਾਰਟੀ ਦੇ ਲਹਿਰ ਦੇ ਸ਼ਹੀਦਾਂ ਨੂੰ ਵੀ ਭਲਾਂ ਕੌਣ ਪੁੱਛਦਾ ਸੀ? ਇਹ ਗੱਲ ਵੀ ਸਾਡੀਆਂ ਯਾਦਾਂ ਵਿਚੋਂ ਵਿਸਰਦੀ ਜਾ ਰਹੀ ਹੈ ਕਿ ਬੱਬਰ ਅਕਾਲੀਆਂ ਵਲੋਂ ਗਦਾਰਾਂ ਨੂੰ ਸੋਧਣ ਦੀਆਂ ਕਾਰਵਾਈਆਂ ਤੇ ਕੁਰਬਾਨੀਆਂ ਦੀ ਪ੍ਰਸੰਸਾ ਕਰਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਿੰਦਾ ਕਰਦੀ ਹੁੰਦੀ ਸੀ ਤੇ ਇਸ ਸਬੰਧ ਵਿਚ ਮਤੇ ਬਕਾਇਦਾ ਰਿਕਾਰਡ ਵਿਚ ਦਰਜ ਹਨ। ਇਥੇ ਸ. ਮਲਵਿੰਦਰ ਸਿੰਘ ਵੜੈਚ ਦਾ ਜ਼ਿਕਰ ਆਪ ਮੁਆਰੇ ਹੀ ਆ ਜਾਂਦਾ ਹੈ ਜਿਸ ਨੇ ਇਨ੍ਹਾਂ ਸ਼ਹੀਦਾਂ ਨੂੰ ਸਾਡੀਆਂ ਯਾਦਾਂ ਵਿਚ ਵਸਾਉਣ ਅਤੇ ਰਸਾਉਣ ਲਈ ਇਕ ਵੱਡੀ ਸੰਸਥਾ ਤੋਂ ਵੀ ਵੱਡਾ ਕੰਮ ਕੀਤਾ ਹੈ। ਇਤਿਹਾਸ ਨੂੰ ਕਿਸ ਨਿਰਪੱਖਤਾ, ਸੰਜੀਦਗੀ ਤੇ ਇਮਾਨਦਾਰੀ ਨਾਲ ਵੇਖਣਾ ਚਾਹੀਦਾ ਹੈ, ਇਹ ਸਿਹਰਾ 80ਵਿਆਂ ਵਿਚੋਂ ਲੰਘ ਰਹੇ ਇਸ ਬੁੱਢੇ ਜਰਨੈਲ ਨੂੰ ਜਾਂਦਾ ਹੈ ਜੋ ਅਜੇ ਵੀ ਛਿਪੇ ਰਹਿਣ ਦੀ ਚਾਹ ਨਾਲ ਜਾਗਣ ਤੇ ਜਗਾਉਣ ਦੀ ਨਿਰਮਲ ਰੀਤ ਨੂੰ ਜਾਰੀ ਰੱਖ ਰਿਹਾ ਹੈ।

ਇਹ ਗ਼ੈਰਇਤਿਹਾਸਕ, ਬਦਨਾਮ ਤੇ ਝੂਠ ਵਰਗੇ ਸੱਚ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਮੇਂ ਦੀਆਂ ਤਾਕਤਾਂ ਨੇ ਸ਼ਹੀਦ ਦੀ ਪਰਿਭਾਸ਼ਾ ਨੂੰ ਹਮੇਸ਼ਾ ਹੀ ਧੁੰਦਲੀ ਕਰਨ ਦਾ ਬਦਕਾਰ ਕੰਮ ਬੜੇ ਚਾਵਾਂ ਨਾਲ ਆਪਣੇ ਮੋਢਿਆਂ ਉਤੇ ਚੁਕਿਆ ਹੁੰਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਸ਼ਹੀਦ ਦਾ ਰੁਤਬਾ ਦੇ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ‘ਸ਼ਹਾਦਤ‘ ਸ਼ਬਦ ਦੇ ਅਰਥ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। ਜਦੋਂ ਕੌਮਾਂ ਸੁੱਤੀਆਂ ਹੁੰਦੀਆਂ ਹਨ ਤਾਂ ਇਨ੍ਹਾਂ ਲੋਕਾਂ ਦੀ ਸੱਚ ਮੁੱਚ ਹੀ ਬੱਲੇ ਬੱਲੇ ਹੁੰਦੀ ਹੈ ਅਤੇ ਸੱਚ ਕੁਝ ਚਿਰ ਲਈ ਕੂੜ ਦੇ ਬਦਲਾਂ ਹੇਠਾਂ ਢੱਕਿਆ ਰਹਿ ਜਾਂਦਾ ਹੈ ਪਰ ਸਮਾਂ ਆਉਣ ‘ਤੇ ਇਤਿਹਾਸਕਾਰ ਅਸਲ ਸੱਚ ਨੂੰ ਰੌਸ਼ਨ ਕਰਦੇ ਹੀ ਹਨ।

ਇਹ ਤਾਂ ਸੱਚੀ ਮੁੱਚੀ ਬੀਤੇ ਕੱਲ੍ਹ ਦੀ ਗੱਲ ਹੈ ਜਦੋਂ ‘ਨਿਹੰਗ‘ ਸ਼ਬਦ ਤੇ ਉਸ ਸ਼ਬਦ ਦੀ ਸ਼ਾਨਾਮੱਤੀ ਰਵਾਇਤ ਨੂੰ ਬਦਨਾਮ ਕਰਨ ਵਾਲੇ ਪੂਹਲੇ ਦੀ ਬਰਸੀ ‘ਤੇ ਉਹ ਐਮ.ਐਲ.ਏ. ਜਾ ਕੇ ਪੂਹਲੇ ਦੀਆਂ ਸਿਫ਼ਤਾਂ ਕਰਦਾ ਹੈ ਜਿਸ ਦਾ ਆਪਣਾ ਪਿਤਾ ਸਿੱਖ ਕੌਮ ਦੀ ਆਜ਼ਾਦੀ ਲਈ ਲੜਦਾ ਰਿਹਾ ਹੈ। ਭਲਾਂ ਆਉਣ ਵਾਲਾ ਕੱਲ ਇਸ ਵਿਅਕਤੀ ਦੀ ਇਤਿਹਾਸਕ ਸਮਝ ਬਾਰੇ ਕੀ ਫੈਸਲਾ ਲਵੇਗਾ ਅਤੇ ਉਸ ਦੇ ਪਿਤਾ ਦੀਰੂਹ ਸੁਰਗਾਂ ਵਿਚੋਂ ਇਸ ਪੁੱਤਰ ਨੂੰ ਕਿਵੇਂ ਕੋਸਦੀ ਹੋਵੇਗੀ, ਅਸੀਂ ਇਹ ਟਿੱਪਣੀ ਸੁਹਿਰਦ ਪਾਠਕਾਂ ਅਤੇ ਜ਼ਮੀਰਾਂ ਦੇ ਰਾਖਿਆਂ ਉਤੇ ਛੱਡਦੇ ਹਾਂ।

ਹੁਣ ਆਓ ਉਸ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਅੱਜ ਇਕ ਅਖ਼ਬਾਰ ਵਿਚ ਦਿੱਤੇ ਇਸ਼ਤਿਹਾਰ ਬਾਰੇ ਗੱਲ ਕਰੀਏ ਜਿਸ ਵਿਚ ਭਾਈ ਸਾਹਿਬ ਨੇ ਭਾਈ ਦਿਲਾਵਰ ਸਿੰਘ ਨੂੰ ਆਪਣਾ ‘ਯਾਰ‘ ਕਹਿ ਕੇ ਸੰਬੋਧਨ ਕੀਤਾ ਹੈ। ਤੁਹਾਨੂੰ ਚੇਤੇ ਹੋਏਗਾ ਕਿ ਭਾਈ ਬਲਵੰਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਨੇ ਹਾਲ ਵਿਚ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਇਕ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਛੇਤੀ ਛੇਤੀ ਫਾਂਸੀ ਦਿੱਤੀ ਜਾਵੇ ਕਿਉਂਕਿ ਉਹ ਆਪਣੇ ਯਾਰ ਨੂੰ ਮਿਲਣ ਲਈ ਉਤਾਵਲੇ ਹਨ। ਭਾਈ ਬਲਵੰਤ ਸਿੰਘ ਦੇ ਆਪਣੇ ਲਫ਼ਜਾਂ ਅਨੁਸਾਰ ਉਸ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਯਾਰ ਦਿਲਾਵਰ ਨੂੰ ਧੂੰਆਂ ਬਣਦੇ ਦੇਖਿਆ ਸੀ। ਇਕ ਯਾਰ ਦੀ ਦੂਜੇ ਯਾਰ ਨੂੰ ਇੰਝ ਉਤਾਵਲੇ ਹੋ ਕੇ ਰੂਹਾਂ ਦੀ ਦੁਨੀਆਂ ਵਿਚ ਮਿਲਣ ਦੀ ਇਹੋ ਜਿਹੀ ਕਹਾਣੀ ਇਤਿਹਾਸ ਦੇ ਪੱਤਰਿਆਂ ਉਤੇ ਸ਼ਾਇਦ ਹੀ ਕਿਤੇ ਮਿਲਦੀ ਹੋਵੇ। ਇਹੋ ਜਿਹੀ ਦਾਸਤਾਨ ਲਈ ਸਾਡੀ ਕੌਮ ਨੂੰ ਹੰਝੂਆਂ ਦੇ ਦਰਿਆ ਵਗਾ ਦੇਣੇ ਚਾਹੀਦੇ ਸਨ। ਪਰ ਸਾਡੀ ਕੌਮ? ਇਸ ਕੌਮ ਦੇ ਆਗੂ? ਗੁਰੂ-ਪੈਂਡੇ ਤੋਂ ਲਾਂਭੇ ਲਾਂਭੇ ਜਾ ਰਹੀ ਕੌਮ ਦੇ ਸ਼ਹੀਦਾਂ ਦਾ ਹਾਲ ਸ਼ਾਇਦ ਹਰਿੰਦਰ ਮਹਿਬੂਬ ਦੇ ਸ਼ਬਦਾਂ ਵਿਚ ਕੁਝ ਇਸ ਤਰ੍ਹਾਂ ਹੁੰਦਾ ਹੈ:

ਰਹਿਣ ਸ਼ਹੀਦ ਇਕੱਲੜੇ ਸੁੰਨੇ ਲੱਖ ਵਰੇ

ਗੁਰੂ ਦੇ ਪੈਂਡੇ ਕੌਮ ਨਾ ਜਦ ਤਕ ਸਫਰ ਕਰੇ

ਬਲਵੰਤ ਤੇ ਦਿਲਾਵਰ ਦੀ ਅਗੰਮੀ ਦੋਸਤੀ ਤੋਂ ਇਕ ਹੋਰ ਇਤਿਹਾਸਕ ਘਟਨਾ ਯਾਦ ਆ ਗਈ ਹੈ। ਸ਼ਹੀਦ ਰਾਮ ਪ੍ਰਸ਼ਾਦ ਬਿਸਮਲ ਅਤੇ ਸ਼ਹੀਦ ਅਸ਼ਫਾਕ ਉਲ੍ਹਾ ਗੂੜੇ ਯਾਰ ਸਨ। ਦੋਵਾਂ ਨੂੰ ਅੰਗਰੇਜ਼ ਹਕੂਮਤ ਦੌਰਾਨ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਸ਼ਹੀਦ ਬਿਸਮਲ ਸ਼ਾਇਰ ਵੀ ਸਨ। ਉਨ੍ਹਾਂ ਨੇ ਕਿਸੇ ਤਰ੍ਹਾਂ ਜੇਲ੍ਹ ਤੋਂ ਬਾਹਰ ਇਕ ਗਜ਼ਲ ਲਿਖ ਕੇ ਸ਼ਹੀਦ ਭਗਤ ਸਿੰਘ ਨੂੰ ਭੇਜੀ। ਸ਼ਹੀਦ ਭਗਤ ਸਿੰਘ ਨੇ ਸਮਝ ਲਿਆ ਕਿ ਇਹ ਗਜ਼ਲ ਲੁਕੇ ਰੂਪ ਵਿਚ ਉਨ੍ਹਾਂ ਨੂੰ ਜੇਲ੍ਹ ਤੋਂ ਛੁਡਾਉਣ ਦੀ ਸਕੀਮ ਬਾਰੇ ਗੱਲ ਕਰ ਰਹੀ ਹੈ। ਸ਼ਹੀਦ ਭਗਤ ਸਿੰਘ ਨੇ ਸਭ ਕੁਝ ਤੈਅ ਕਰ ਦਿਤਾ। ਪਰ ਸਕੀਮ ਅਨੁਸਾਰ ਰਾਮ ਪ੍ਰਸ਼ਾਦ ਬਿਸਮਲ ਤਾਂ ਛੁਡਾਏ ਜਾ ਸਕਦੇ ਹਨ ਲੇਕਿਨ ਅਸ਼ਫਾਕ ਉੱਲ੍ਹਾ ਨੂੰ ਛੁਡਾਉਣਾ ਬਹੁਤ ਮੁਸ਼ਕਲ ਸੀ। ਬਿਸਮਲ ਨੇ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਅਸ਼ਫਾਕ ਉੱਲ੍ਹਾ ਤੋਂ ਬਿਨਾਂ ਉਹ ਬਾਹਰ ਨਹੀਂ ਜਾਏਗਾ। ਮੁੱਕਦੀ ਗੱਲ ਦੋਵੇਂ ਯਾਰ ਇਕੱਠੇ ਫਾਂਸੀ ‘ਤੇ ਚੜ੍ਹੇ ਤੇ ਉਨ੍ਹਾਂ ਦੀ ਯਾਰੀ ਪ੍ਰਵਾਨ ਚੜ੍ਹੀ। ਪਰ ਬਲਵੰਤ ਦੀ ਕਹਾਣੀ ਫਿਰ ਵੀ ਵੱਖਰੀ ਹੈ। ਉਹ ਤਾਂ ਅਪੀਲ ਵੀ ਨਹੀਂ ਕਰ ਰਿਹਾ। ਕੋਈ ਦਲੀਲ ਵੀ ਨਹੀਂ ਦੇ ਰਿਹਾ। ਆਪਣੇ ਕਾਰਨਾਮੇ ‘ਤੇ ਮਾਣ ਵੀ ਕਰ ਰਿਹਾ ਹੈ। ਇਕ ਜਾਗਦਾ ਸਿੰਘ ਕਿਵੇਂ ਸੱਜ ਧੱਜ ਨਾਲ ਮਕਤਲ ਵੱਲ ਜਾਣ ਲਈ ਕਾਹਲਾ ਹੈ ਤੇ ਉਸ ਕੌਮ ਦੇ ਲੋਕ ਉਸ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਵਾਸਤੇ ਵੀ ਇਕੱਠੇ ਹੋਣ ਤੋਂ ਡਰਦੇ ਹਨ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਖਾਮੋਸ਼ ਹੈ ਤੇ ਖਾਮੋਸ਼ ਹੈ ਅਕਾਲ ਦਾ ਤਖ਼ਤ। ਖਾਮੋਸ਼ ਹਨ ਉਹ ਸੰਤ ਜਿਨ੍ਹਾਂ ਨੇ ਆਪਣੇ ਅੰਦਰਲੇ ‘ਸਿਪਾਹੀ‘ ਦੀ ਰੂਹ ਨੂੰ ਕਿੰਨੇ ਚਿਰਾਂ ਤੋਂ ਸੌਣ ਲਈ ਭੇਜਿਆ ਹੋਇਆ ਹੈ। ਦਸ਼ਮੇਸ਼ ਪਿਤਾ ਇਨ੍ਹਾਂ ਬਾਰੇ ਕੀ ਸੋਚਦੇ ਹੋਣਗੇ ਜਿਨ੍ਹਾਂ ਨੂੰ ਕੌਮ ਮਹਾਂਪੁਰਸ਼ ਕਹਿ ਕੇ ਸੱਜਦਾ ਕਰਦੀ ਹੈ। ਹਾਲਤ ਕੁਝ ਇਸ ਤਰ੍ਹਾਂ ਦੀ ਹੈ:

ਕੋਈ ਆਹਟ, ਕੋਈ ਆਵਾਜ਼, ਕੋਈ ਚਾਹ ਨਹੀਂ।

ਦਿਲ ਕੀ ਗਲੀਆਂ ਬੜੀ ਸੁੰਨ ਸਾਨ ਹੈਂ, ਆਏ ਕੋਈ।

ਉੱਘੇ ਬਰਤਾਨਵੀ ਇਤਿਹਾਸਕਾਰ ਟੇਲਰ ਨੇ ਗੱਲ ਨੇਪੋਲੀਅਨ ਦੀਆਂ ਗਲਤੀਆਂ ਬਾਰੇ ਕੀਤੀ ਸੀ ਪਰ ਇਹ ਟਿੱਪਣੀ ਉਨ੍ਹਾਂ ਸਭਨਾਂ ਕੌਮਾਂ ਦੀ ਹਾਲਤ ਬਾਰੇ ਢੁੱਕਦੀ ਹੈ ਜਿਨ੍ਹਾਂ ਦੀ ਲੀਡਰਸ਼ਿਪ ਢੇਰੀ ਢਾਹ ਕੇ ਬੈਠੀ ਹੋਈ ਹੈ। ਇਹ ਟਿੱਪਣੀ ਕੁਝ ਇਸ ਤਰ੍ਹਾਂ ਹੈ: ”ਉਸ (ਨੇਪੋਲੀਅਨ) ਨੇ ਇਤਿਹਾਸ ਦੀਆਂ ਗਲਤੀਆਂ ਤੋਂ ਇਹੋ ਸਬਕ ਸਿਖਿਆ ਕਿ ਉਸ ਨੇ ਨਵੀਆਂ ਗਲਤੀਆਂ ਕੀਤੀਆਂ।‘‘ ਸਾਡੀ ਕੌਮ ਵੀ ਇਤਿਹਾਸ ਦੀਆਂ ਗਲਤੀਆਂ ਤੋਂ ਇਹੋ ਸਬਕ ਸਿਖ ਰਹੀ ਹੈ ਕਿ ਹੁਣ ਉਹ ਨਵੀਆਂ ਗਲਤੀਆਂ ਕਰਨ ਦੇ ਰਾਹ ‘ਤੇ ਪਈ ਹੋਈ ਹੈ।

ਕਿਸਾਨਾ ਨੂੰ ਸੂਚਕ ਅੰਕ ਮੁਤਾਬਿਕ ਭਾਅ ਨਾ ਦੇ ਕੇ ਕੇਂਦਰ ਨੇ ਤਿੰਨ ਲੱਖ ਕਰੋੜ ਦਾ ਕਿਸਾਨਾ ਨੂੰ ਰਗੜਾ ਲਾਇਆ-ਸਿੱਧੂਪੁਰ
ਸਾਦਿਕ, (ਫਰੀਦਕੋਟ ) 3 ਸਤੰਬਰ ( ਗੁਰਭੇਜ ਸਿੰਘ ਚੌਹਾਨ): ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੀਆਂ ਜਿਨਸਾਂ ਦੇ ਭਾਅ ਸੂਚਕ ਅੰਕ ਮੁਤਾਬਿਕ ਨਾ ਦੇ ਕੇ ਕਿਸਾਨਾਂ ਨੂੰ ਤਿੰਨ ਲੱਖ ਕਰੋੜ ਰੁਪਏ ਦਾ ਘਾਟਾ ਪਾਇਆ ਹੈ। ਜਿਸ ਬਾਰੇ ਮੌਜੂਦਾ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਖੁਦ ਪਾਰਲੀਮੈਂਟ ਵਿੱਚ ਮੰਨ ਚੁੱਕੇ ਹਨ। ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਕਿਸਾਨਾਂ ਨੂੰ ਕਣਕ ਦਾ ਲਾਗਤ ਮੁੱਲ 1466 ਰੁਪਏ ਪ੍ਰਤੀ ਕੁਵਿੰਟਲ ਪੈਂਦਾ ਹੈ ਪਰ ਸਰਕਾਰ ਵੱਲੋਂ 1100 ਰੁਪਏ ਦਿੱਤਾ ਗਿਆ। ਉਲਟਾ ਕਿਸਾਨ ਉਪਰ ਆਬਿਆਨਾ ਅਤੇ ਮੋਟਰਾਂ ਦੇ ਬਿੱਲ ਲਗਾ ਕੇ ਕਿਸਾਨ ਨੂੰ ਹੋਰ ਆਰਥਿਕ ਘਾਟੇ ਵੱਲ ਧੱਕਿਆ ਜਾ ਰਿਹਾ ਹੈ। ਇਹ ਵਿਚਾਰ ਦਾਣਾ ਮੰਡੀ ਸਾਦਿਕ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ  ਸੂਬਾ ਪੱਧਰੀ ਕਿਸਾਨ ਬਚਾਓ ਕਿੱਤਾ ਬਚਾਓ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਪਿਸ਼ੌਰਾ ਸਿੰਘ ਸਿੱਧੂਪੁਰ ਨੇ ਕਾਨਫਰੰਸ ਵਿਚ ਸ਼ਾਮਲ ਵੱਡੀ ਗਿਣਤੀ ਵਿਚ ਕਿਸਾਨਾ ਅੱਗੇ ਪੇਸ਼ ਕੀਤੇ।  ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਜਨਰਲ ਸਕੱਤਰ ਬੋਘ ਸਿੰਘ ਮਾਨਸਾ ਨੇ ਕਿਹਾ ਕਿ  ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਦਰਿਆਈ ਪਾਣੀਆਂ ਨੂੰ ਪੰਜਾਬ ਤੋਂ ਖੋਹ ਕੇ ਦੂਜੇ ਸੂਬਿਆਂ ਨੂੰ ਦਿੱਤਾ ਹੈ ਸਰਾਸਰ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਹੈ । ਰਿਪੇਰੀਅਨ ਸਟੇਟ ਹੋਣ ਕਾਰਨ ਦਰਿਆਈ ਪਾਣੀਆਂ ਤੇ ਪਹਿਲਾਂ ਪੰਜਾਬ ਦਾ ਹੱਕ ਬਣਦਾ ਹੈ। ਦਰਿਆਈ ਪਾਣੀਆਂ ਦੇ ਮਾਹਿਰ ਹਰਿੰਦਰਪਾਲ ਸਿੰਘ ਮੁਤਾਬਿਕ 1988 ਦੇ ਹੜ੍ਹਾਂ ਦੌਰਾਨ ਰਿਪੇਰੀਅਨ ਸੂਬਾ ਹੋਣ ਕਾਰਨ ਪੰਜਾਬ ਦਾ ਲਗਭਗ ਇੱਕ ਅਰਬ ਡਾਲਰ ਦਾ ਨੁਕਸਾਨ ਅਤੇ ਸੈਕੜੇ ਕੀਮਤੀ ਜਾਂਨਾ ਵੀ ਗਈਆਂ ਪਰ ਗੈਰ ਰਿਪੇਰੀਅਨ ਹਰਿਆਣਾ, ਰਾਜਸਥਾਨ ਅਤੇ ਦਿੱਲੀ ਦਾ ਕੋਈ ਆਰਥਿਕ ਜਾਂ ਜਾਨੀ ਨੁਕਸਾਨ ਨਾ ਹੋਇਆ। ਪਰ ਇਨਾਂ ਘਾਟਾ ਸਹਿਣ ਦੇ ਬਾਵਜੂਦ ਵੀ ਸਾਰਾ ਧੱਕਾ ਪੰਜਾਬ ਦੇ ਕਿਸਾਨਾਂ ਨਾਲ ਹੀ ਕੀਤਾ ਜਾ ਰਿਹਾ ਹੈ।  ਕਾਕਾ ਸਿੰਘ ਕੱਟੜ ਜ਼ਿਲਾ ਜਨਰਲ ਸਕੱਤਰ ਬਠਿੰਡਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣਾ ਹੱਕ ਲੈਣ ਲਈ ਆਪਣੇ ਮਸਲੇ ਰਾਜਨੀਤਿਕ ਲੋਕਾਂ ਦੇ ਮੂੰਹ ਵਿੱਚ ਪਾਉਣ ਲਈ ਅਜਿਹੇ ਹੀ ਵੱਡੇ ਇਕੱਠਾਂ ਦੀ ਜਰੂਰਤ ਹੈ। ਇਸ ਕਾਨਫਰੰਸ ਨੂੰ ਗੁਰਬਖਸ਼ ਸਿੰਘ ਬਲਬੇੜ ਪ੍ਰਧਾਨ ਪਟਿਆਲਾ, ਹਰਦੇਵ ਸਿੰਘ ਮੰਡ ਮੀਤ ਪ੍ਰਧਾਨ ਪੰਜਾਬ, ਬਲਦੇਵ ਸਿੰਘ ਬਠਿੰਡਾ, ਉਦੈ ਸਿੰਘ ਜ਼ਿਲਾ ਪ੍ਰਧਾਨ ਫਿਰੋਜ਼ਪੁਰ, ਜਸਪਾਲ ਸਿੰਘ ਜ਼ਿਲਾ ਪ੍ਰਧਾਨ ਬਰਨਾਲਾ, ਹੁਸ਼ਿਆਰ ਸਿੰਘ ਜ਼ਿਲਾ ਪ੍ਰਧਾਨ ਸੰਗਰੂਰ ਤੇ ਜਗਜੀਤ ਸਿੰਘ ਡੱਲੇਵਾਲਾ ਜਿਲ੍ਹਾ ਪ੍ਰਧਾਨ ਫਰੀਦਕੋਟ ਅਤੇ ਸਾਰੇ ਜ਼ਿਲਿਆਂ ਦੇ ਪ੍ਰਧਾਨਾ ਨੇ ਸੰਬੋਧਨ ਕੀਤਾ। ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਬੋਹੜ ਸਿੰਘ ਰੁਪਈਆਂਵਾਲਾ ਜ਼ਿਲਾ ਜਨਰਲ ਸਕੱਤਰ, ਤੋਤਾ ਸਿੰਘ ਜੰਡਵਾਲਾ ਕਾਰਜਕਾਰੀ ਬਲਾਕ ਪ੍ਰਧਾਨ, ਗੁਰਬਚਨ ਸਿੰਘ ਗੁੱਜਰ ਪ੍ਰੈਸ ਸਕੱਤਰ, ਚਰਨਜੀਤ ਸਿੰਘ ਬਲਾਕ ਪ੍ਰਧਾਨ ਫਰੀਦਕੋਟ,ਕੁਲਵੰਤ ਸਿੰਘ ਜਨੇਰੀਆਂ, ਸਿਕੰਦਰ ਸਿੰਘ ਅਤੇ ਸਮੂਹ ਜ਼ਿਲਾ ਤੇ ਬਲਾਕ ਸਾਦਿਕ ਵੱਲੋਂ ਸਿਰਤੋੜ ਮਿਹਨਤ ਕੀਤੀ ਗਈ ਤੇ ਆਏ ਲੋਕਾਂ ਲਈ ਅਟੁੱਟ ਲੰਗਰ ਚੱਲਦਾ ਰਿਹਾ। ਭਾਰੀ ਬਾਰਸ਼ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੇ ਜੋਸ਼ ਵਿੱਚ ਕੋਈ ਕਮੀ ਨਾ ਆਈ ਤੇ ਉਹ ਪਾਣੀ ਵਧਣ ਕਾਰਨ ਖੜ੍ਹ ਕੇ ਆਗੂਆਂ ਦੇ ਵਿਚਾਰ ਸੁਣਦੇ ਰਹੇ।

ਸਿੱਖਜ਼ ਫਾਰ ਜਸਟਿਸ ਵੱਲੋਂ ਅਮਰੀਕਾ ’ਚ ਇਤਿਹਾਸਕ ਕਾਨਫਰੰਸ; ਨਿਊਯਾਰਕ ਦੇ ਕੌਂਸਲਰ ਵੱਲੋਂ ‘ਸਿੱਖ ਨਸਲਕੁਸ਼ੀ’ ਨੂੰ ਮਾਨਤਾ ਦਿੱਤੇ ਜਾਣ ਉੱਤੇ ਜ਼ੋਰ
ਗਿਆਨੀ ਗੁਰਬਚਨ ਸਿੰਘ (ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ)

ਨਿਊਯਾਰਕ, 28 ਅਗਸਤ, 2010, (ਪੰਜਾਬ ਨਿਊਜ਼ ਨੈਟ.): ਕੈਨੇਡਾ ਦੀ ਪਾਰਲੀਮੈਂਟ ’ਚ ‘ਸਿੱਖ ਨਸਲਕੁਸ਼ੀ’ ਦੇ ਦੁਖਾਂਤ ਬਾਰੇ ਪਟੀਸ਼ਨ ਪੇਸ਼ ਹੋਣ ’ਤੇ 15 ਅਗਸਤ ਨੂੰ ਦੇਸ਼ ਪੱਧਰੀ ਕਾਨਫਰੰਸ  ਆਯੋਜਨ ਮਗਰੋਂ ਹੁਣ ‘ਸਿੱਖਜ਼ ਫਾਰ ਜਸਟਿਸ’ ਵੱਲੋਂ ਅਮਰੀਕਾ ’ਚ ਇਤਿਹਾਸਕ ਕਾਨਫਰੰਸ ’ਚ ਕਾਨੂੰਨ ਮਾਹਿਰਾਂ, ਸਿਆਸਤਦਾਨਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਗਈ ਕਿ ਸੰਨ 1984 ਵਿਚ ਭਾਰਤ ਅੰਦਰ ਸਿੱਖਾਂ ਦੇ ਹੋਏ ਯੋਜਨਾਬੱਧ ਕਤਲੇਆਮ ਨੂੰ ‘ਨਸਲਕੁਸ਼ੀ’ ਕਰਾਰ ਦਿੱਤਾ ਜਾਵੇ। ਨਿਊਯਾਰਕ ਦੇ ਰਾਇਲ ਪੈਲੇਸ ’ 28 ਅਗਸਤ ਨੂੰ ਹੋਏ ਵਿਸ਼ਾਲ ਇਕੱਠ ’ਚ ਸ੍ਰੀ ਅਕਾਲ ਤਖ਼ਤ ਤੋਂ ‘ਸਿੱਖ ਨਸਲਕੁਸ਼ੀ’ ਬਾਰੇ ਜਾਰੀ ਆਦੇਸ਼ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਪੜ੍ਹਿਆ ਗਿਆ ਤੇ ਨਿਊਯਾਰਕ ਸਟੇਟ ਦੇ ਕਾਨੂੰਨਦਾਨਾਂ ਨੂੰ ਇਸ ਦੀ ਪੁਰਜ਼ੋਰ ਹਮਾਇਤ ਲਈ ਆਵਾਜ਼ ਉਠਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ’ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੀ ਕਾਨਫਰੰਸ ’ਚ ਸ਼ਾਮਿਲ ਹੋਏ।

ਗਿਆਨੀ ਤਰਲੋਚਨ ਸਿੰਘ (ਜਥੇਦਾਰ ਤਖਤ ਸ਼੍ਰੀ ਕੇਸ ਗੜ੍ਹ ਸਾਹਿਬ)

ਸ੍ਰੀ ਅਕਾਲ ਤਖ਼ਤ  ਦੇ ਜ੍ਯਥੇਦਾਰ ਗੁਰਬਚਨ ਸਿੰਘ ਨੇ ਸਿੱਖਜ਼  ਫਾਰ ਜਸਟਿਸ ਵੱਲੋਂ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ  ਲਈ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਜੱਦੋ-ਜਹਿਦ ਦੀ ਜ਼ੋਰਦਾਰ ਸ਼ਲਾਘਾ  ਕਰਦਿਆਂ ਸਮੁੱਚੇ ਸਿੱਖ ਭਾਈਚਾਰੇ ਨੂੰ ਇਕ ਵਾਰ ਫਿਰ ਅਪੀਲ ਕੀਤੀ ਕਿ ਉਹ ਨਵੰਬਰ ’84 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸਿੱਖਜ਼ ਫਾਰ ਜਸਟਿਸ ਦਾ ਸਮਰਥਨ ਕਰਨ।

ਇਸ ਦੌਰਾਨ  ਜਥੇਦਾਰ ਇਕਬਾਲ ਸਿੰਘ ਤੇ ਜਥੇਦਾਰ ਤਰਲੋਚਨ ਸਿੰਘ ਨੇ ਵੀ ਸਿੱਖਜ਼ ਫਾਰ ਜਸਟਿਸ ਦੀ ਭਰਪੂਰ  ਸ਼ਲਾਘਾ ਕੀਤੇ ਤੇ ਸਮੁੱਚੇ ਸਿੱਖ ਭਾਈਚਾਰੇ ਨੂੰ ਇਸ ਦਾ ਜ਼ੋਰਦਾਰ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਵੰਬਰ ’84 ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਇਕਜੁੱਟ ਹੋਣਾ ਜ਼ਰੂਰੀ ਹੈ।

ਮਨੁੱਖੀ ਹੱਕਾਂ ਦੀ ਚੈਂਪੀਅਨ ਮੰਨੀ ਜਾਂਦੀ ਨਿਊਯਾਰਕ ਕੌਂਸਲਰ ਜੁਲੀਸਾ ਫੁਰੇਰਾਸ ਨੇ ‘ਸਿੱਖ ਨਸਲਕੁਸ਼ੀ’ ਦੀ ਪ੍ਰਮਾਣਿਕਤਾ ਲਈ ਹਮਾਇਤ ਕਰਦਿਆਂ ਕਿਹਾ ਕਿ ਉਹ ਇਸ ਮੁੱਦੇ ’ਤੇ ਆਵਾਜ਼  ਉਠਾਏਗੀ। ਉਨ੍ਹਾਂ ਕਾਨਫਰੰਸ ’ਚ ਸਿੱਖਜ਼ ਫਾਰ ਜਸਟਿਸ ਅਤੇ ਜਥੇਦਾਰ ਸਾਹਿਬਾਨ ਨੂੰ ਨਿਊਯਾਰਕ ਕੌਂਸਲ ਦਾ ‘ਸਾਈਟੇਸ਼ਨ’ ਵੀ ਸੌਂਪਿਆ।

ਗਿਆਨੀ ਇਕਬਾਲ ਸਿੰਘ (ਜਥੇਦਾਰ ਤਖਤ ਸ਼੍ਰੀ ਹਰਮੰਦਰ ਸਾਹਿਬ, ਪਟਨਾ)

ਨਿਊਯਾਰਕ  ਸਟੇਟ ਦੇ ਅਸੈਂਬਲੀ ਮੈਂਬਰ ਡੇਵਿਡ ਨੇ ਕਿਹਾ ਕਿ ਅਮਰੀਕਾ ਮਨੁੱਖੀ ਹੱਕਾਂ ਦੇ ਮਾਮਲੇ  ’ਚ ਸਿੱਖਾਂ ਦੇ ਨਾਲ ਹੈ। ‘ਸਿੱਖਜ਼ ਫਾਰ  ਜਸਟਿਸ’ ਦੇ ਕਾਨੂੰਨੀ ਸਲਾਹਕਾਰ ਸ: ਗੁਰਪਤਵੰਤ ਸਿੰਘ ਪੰਨੂੰ ਨੇ ਅਮਰੀਕਾ ਦੇ ਇਲੀਨੌਆਇ ਸਟੇਟ ਵੱਲੋਂ ਬਣਾਏ ਨਸਲਕੁਸ਼ੀ ਕਮਿਸ਼ਨ ਦੀ ਤਰਜ਼ ’ਤੇ ਨਿਊਯਾਰਕ ਵਿਚ ਵੀ ਅਜਿਹਾ ਕਮਿਸ਼ਨ ਬਣਾਉਣ ਦੀ ਮੰਗ ਕਰਦਿਆਂ ਉਸ ਵਿਚ ‘ਸਿੱਖ ਨਸਲਕੁਸ਼ੀ’ ਸ਼ਾਮਿਲ ਕਰਨ ਦੀ ਜ਼ੋਰਦਾਰ ਅਪੀਲ ਕੀਤੀ।

ਵੈਨਕੂਵਰ ਤੋਂ  ਪੁੱਜੇ ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ  ਨੇ ਕਾਨਫਰੰਸ ਦਾ ਸੰਚਾਲਨ ਕਰਦਿਆਂ ਕੌਮਾਂਤਰੀ  ਪੱਧਰ ’ਤੇ ਸਿੱਖ ਨਸਲਕੁਸ਼ੀ ਦੇ ਦੁਖਾਂਤ ਦੀ ਮਾਨਤਾ, ਇਸ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਅਤੇ ਭਾਰਤੀ ਸੰਵਿਧਾਨ ਦੀ ਧਾਰਾ 25 ’ਚ ਸੋਧ ਲਈ ਸਮੂਹ ਜਥੇਬੰਦੀਆਂ ਨੂੰ ਇਕਮੁੱਠਤਾ ਦੇ ਪ੍ਰਗਟਾਵੇ ਲਈ ਸੱਦਾ ਦਿੱਤਾ।

ਕਾਨਫਰੰਸ ਵਿੱਚ ਬੁਲਾਰਿਆਂ ਦੇ ਵਿਚਾਰ ਸੁਣਦੇ ਹੋਏ ਸਰੋਤੇ

ਨਿਊਯਾਰਕ  ਕਾਨਫਰੰਸ ’ਚ ਆਲ ਇੰਡੀਆ ਸਿੱਖਜ਼  ਸਟੂਡੈਂਟ ਫੈਡਰੇਸ਼ਨ (ਮੀਰ ਮੁਹੰਮਦ) ਵੱਲੋਂ  ਸਿੱਖ ਨਸਲਕੁਸ਼ੀ ਦੇ ਪੀੜਤਾਂ ਬਾਰੇ ਤੱਥਾਂ ’ਤੇ ਆਧਾਰਿਤ ਡਾਕੂਮੈਂਟਰੀ ਪੇਸ਼ ਕੀਤੀ ਜਿਸ ਵਿਚ ਯੋਜਨਾਬੱਧ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਗਨਭੇਟ ਕਰਨ, ਹਜ਼ਾਰਾਂ ਸਿੱਖਾਂ ਦੇ ਸਮੂਹਿਕ ਕਤਲੇਆਮ ਤੇ ਸਰਕਾਰੀ ਦਹਿਸ਼ਤਗਰਦੀ ਦੇ ਨੰਗ ਨਾਚ ਦੇ ਰੌਂਗਟੇ ਖੜ੍ਹੇ ਕਰਨ ਵਾਲੇ ਪ੍ਰਗਟਾਵੇ ਕੀਤੇ ਗਏ।

ਸਿੱਖ ਨਸਲਕੁਸ਼ੀ  ਦਾ ਸੰਤਾਪ ਹੰਢਾਉਣ ਵਾਲੇ ਦਿੱਲੀ ਦੇ ਜਸਬੀਰ ਸਿੰਘ ਅਤੇ ਕਾਨਪੁਰ ਦੇ ਦਵਿੰਦਰ ਸਿੰਘ ਭਾਟੀਆ ਤੇ ਉਸ ਦੀ ਮਾਂ ਵੱਲੋਂ ਆਪਣੇ ਪੁੱਤਰ ਤੇ ਪਤੀ ਦੀ ਵਹਿਸ਼ੀਆਨਾ ਹੱਤਿਆ ਦੀ ਦਾਸਤਾਨ ਲੋਕਾਂ ਨਾਲ ਸਾਂਝੀ ਕੀਤੀ ਗਈ।

ਅਮਰੀਕਾ (ਨਿਊਯਾਰਕ) ਵਿਖੇ ਹੋਈ ਇਤਿਹਾਸਕ ਕਾਰਨਫਰੰਸ ਦਾ ਇੱਕ ਹੋਰ ਦ੍ਰਿਸ਼

ਸਿੱਖਜ਼ ਫਾਰ  ਜਸਟਿਸ ਦੇ ਕੋਆਰਡੀਨੇਟਰ ਸ: ਅਵਤਾਰ  ਸਿੰਘ ਪੰਨੂੰ ਨੇ ਬੋਲਦਿਆਂ ਕਿਹਾ ਕਿ ਸਿੱਖਜ਼  ਫਾਰ ਜਸਟਿਸ ਨੂੰ ਸ੍ਰੀ ਅਕਾਲ ਤਖ਼ਤ  ਵੱਲੋਂ ਮਿਲੀ ਮਾਨਤਾ ਤੋਂ ਬਾਅਦ ਇਹ ਸਿੱਖ ਨਸਲਕੁਸ਼ੀ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਤਾਂ ਜੋ ਨਵੰਬਰ 1984 ਸਿੱਖ ਨਸਲਕੁਸ਼ੀ ਬਾਰੇ ਕੌਮਾਂਤਰੀ ਪੱਧਰ ’ਤੇ ਜਾਗਰੂਕਤਾ ਫੈਲਾਈ ਜਾਵੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਅਸਲ ਤੱਥਾਂ ਤੋਂ ਜਾਣੂ ਕਰਵਾਇਆ ਜਾਵੇ।

ਇਸੇ ਦੌਰਾਨ  ਬਰਜਿੰਦਰ ਸਿੰਘ ਬਰਾੜ ਤੇ ਮਾਸਟਰ ਮੋਹਿੰਦਰ  ਸਿੰਘ ਨੇ ਸਿੱਖਜ਼ ਫਾਰ ਜਸਟਿਸ ਵੱਲੋਂ  ਕਰਵਾਈ ਗਈ ਇਸ ਤਰ੍ਹਾਂ ਦੀਆਂ ਹੋਰ ਕਾਨਫਰੰਸਾਂ ਕਰਵਾਉਣ ਦਾ ਪੁਰਜੋਰ ਸਮਰਥਨ ਕਰਦਿਆਂ ਸਮੁੱਚੇ ਸਿੱਖ ਭਾਈਚਾਰੇ ਨੂੰ ਇਨ੍ਹਾਂ ਕਾਨਫਰੰਸਾਂ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।

ਕੈਨੇਡਾ ਤੋਂ  ਯੂਥ ਕੋਆਰਡੀਨੇਟਰ ਜਤਿੰਦਰ ਸਿੰਘ ਗਰੇਵਾਲ ਟਰਾਂਟੋ, ਅਮਰੀਕਨ ਜੰਮਪਲ ਬੀਬੀ ਤੇਜੀ ਕੌਰ  ਬੈਂਸ, ਡਾ: ਬਖਸ਼ੀਸ਼ ਸਿੰਘ ਸੰਧੂ ਨਿਊਜਰਸੀ, ਬੀਬੀ ਬਲਬੀਰ ਕੌਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਿਊਯਾਰਕ ਦੇ ਬੱਚਿਆਂ ਵੱਲੋਂ ਹਾਜ਼ਰੀ ਲਵਾਈ ਗਈ।

ਕੌਮੀ ਇੱਕਜੁਟਤਾ ਹੀ ਸ਼ਹੀਦ ਦਿਲਾਵਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ
ਸਤਿਕਾਰਯੋਗ ਖਾਲਸਾ ਜੀ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

31 ਅਗਸਤ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਇਸੇ ਦਿਨ ਹੀ ਭਾਈ ਦਿਲਾਵਰ ਸਿੰਘ ਨੇ ਮਨੁੱਖਤਾ ਦੇ ਦੋਸ਼ੀ, ਕਾਤਲ, ਦਰਿੰਦੇ ਅਤੇ ਦਿੱਲੀ ਸਰਕਾਰ ਦੇ ਵਹਿਸ਼ੀ ਕਰਿੰਦੇ ਬੇਅੰਤੇ ਪਾਪੀ ਦਾ ਸੋਧਾ ਚਾੜਿਆ ਸੀ। ਅੱਜ ਅਸੀਂ ਪੰਜਾਬ ਵਿੱਚ ਜਿਉਂਦੇ ਘੁੰਮ ਰਹੇ ਹਾਂ ਇਹ ਸਿਰਫ ਭਾਈ ਦਿਲਾਵਰ ਸਿੰਘ ਦੀ ਮਹਾਨ ਕੁਰਬਾਨੀ ਦੇ ਕਾਰਣ ਹੈ। ਇੱਕ ਸਮਾਂ ਅਜਿਹਾ ਵੀ ਪੰਜਾਬ ਤੇ ਬਣ ਗਿਆ ਸੀ ਕਿ ਜਿੱਥੇ ਵੀ ਕਿਤੇ ਕਿਸੇ ਗੁਰਸਿੱਖ ਨੂੰ ਵੇਖਿਆ ਜਾਂਦਾ ਸੀ ਉੱਥੇ ਹੀ ਬਿਨਾ ਕਸੂਰੋਂ ਉਸ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਂਦਾ ਸੀ ਅਤੇ ਇਹ ਸਭ ਕੁਝ ਹੋ ਰਿਹਾ ਸੀ ਦਿੱਲੀ ਦੀ ਕਾਂਗਰਸ ਸਰਕਾਰ ਦੇ ਹੁਕਮਾਂ ਉੱਪਰ ਅਤੇ ਕਰਵਾ ਰਿਹਾ ਸੀ ਪਾਪੀ ਬੇਅੰਤਾ। ਇਸ ਬੇਅੰਤੇ ਪਾਪੀ ਨੇ ਜੁਲਮ ਕਰਨ ਅਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਮੀਰ ਮੰਨੂ ਵਰਗਿਆਂ ਨੂੰ ਵੀ ਬਹੁਤ ਪਿੱਛੇ ਛੱਡ ਦਿੱਤਾ ਸੀ। ਜਿੰਨਾਂ ਸਿੱਖੀ ਦਾ ਘਾਣ ਬੇਅੰਤੇ ਦੇ ਰਾਜ ਵਿੱਚ ਹੋਇਆ ਉਨ੍ਹਾਂ 20 ਵੀਂ ਸਦੀ ਵਿੱਚ ਕਿਤੇ ਨਹੀਂ ਹੋਇਆ। ਰਾਜ ਦੇ ਗਰੂਰ ਨੇ ਇਸ ਬਡਰੂਪੀਏ ਰੂਪ ਵਿੱਚ ਸਿੱਖ ਬਣ ਕੇ ਘੁੰਮ ਰਹੇ ਬੇਅੰਤੇ ਦੀ ਮਤਿ ਮਾਰ ਕੇ ਰੱਖ ਦਿੱਤੀ। ਬੱਚੇ, ਬਜੁਰਗ, ਬੀਬੀਆਂ, ਧੀਆਂ, ਭੈਣਾ, ਬੱਚੀਆਂ ਅਤੇ ਨੌਜਵਾਨਾਂ ਦੇ ਖੂਨ ਵਿੱਚ ਇਸ ਨੇ ਰੱਜ ਕੇ ਹੱਥ ਰੰਗੇ। ‘ਰਾਜ ਕਰੇਗਾ ਖਾਲਸਾ’ ਦੇ ਕਥਨ ਨੂੰ ਧੁਰੋਂ ਖਤਮ ਕਰਨ ਲਈ 20ਵੀਂ ਸਦੀ ਵਿੱਚ ਦਿੱਲੀ ਸਰਕਾਰ ਦੀ ਕਿਸੇ ਕੋਸ਼ਿਸ਼ ਨੂੰ ਇਸ ਪਾਪੀ ਬੇਅੰਤੇ ਨੇ ਫੇਲ ਨਾ ਹੋਣ ਦਿੱਤਾ। ਦਿੱਲੀ ਨਾਲ ਬਫਾਦਾਰੀ ਕਰਦਾ ਕਰਦਾ ਇਹ ਸਿੱਖੀ ਨਾਲ ਏਨਾਂ ਵੱਡਾ ਧੋਖਾ ਕਰ ਗਿਆ ਕਿ ਅੱਜ ਤੱਕ ਸਿੱਖ ਕੌਮ ਪੂਰੀ ਤਰ੍ਹਾਂ ਨਾਲ ਉਸ ਦੇ ਦਿੱਤੇ ਜਖਮਾਂ ਤੋਂ ਉੱਭਰ ਨਹੀਂ ਸਕੀ। ਪਰ ਸ਼ਾਇਦ ਬੇਅੰਤਾ ਇਹ ਭੁੱਲ ਗਿਆ ਸੀ ਜਿਸ ਕੌਮ ਨੂੰ ਉਸ ਨੇ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਉਹ ਕੌਮ ਬਾਜਾਂ ਵਾਲੇ ਮਾਹੀ ਦੀ ਸਜਾਈ ਹੋਈ ਮਰਦ ਦਲੇਰਾਂ ਦੀ ਕੌਮ ਹੈ। ਇਹ ਕੌਮ ਮੁਸ਼ਕਿਲ ਸਮਿਆਂ ਵਿੱਚ ਹੋਰ ਕਰੜੀ ਹੋ ਕੇ ਉੱਭਰਦੀ ਹੈ। ਇਸੇ ਦੌਰਾਨ ਬਾਬਾ ਹਰਨੇਕ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਜਨਮੇ ਜਾਲਮ ਦਾ ਨਾਸ ਕਰਨ ਵਾਲੇ ਸੂਰਵੀਰ ਭਾਈ ਦਿਲਾਵਰ ਸਿੰਘ ਦੀ ਨਿਗਾਹ ਵਿੱਚ ਇਹ ਬੇਅੰਤਾ ਪਾਪੀ ਕੰਡਾ ਬਣ ਕੇ ਰੜਕਣ ਲੱਗ ਗਿਆ। ਭਾਈ ਦਿਲਾਵਰ ਸਿੰਘ ਤੋਂ ਰੋਜਾਨਾ ਹੀ ਹੋ ਰਹੇ ਬੇਦੋਸ਼ੇ ਸਿੱਖਾਂ ਦੇ ਕਤਲ ਬਰਦਾਸ਼ਤ ਨਾ ਹੋਏ। ਆਪ ਭਾਈ ਦਿਲਾਵਰ ਸਿੰਘ ਪੰਜਾਬ ਪੁਲਿਸ ਦਾ ਮੁਲਾਜਮ ਸੀ ਇਸ ਕਰਕੇ ਉਸ ਨੂੰ ਪੂਰੀ ਜਾਣਕਾਰੀ ਸੀ ਕਿ ਜਿੰਨੇ ਵੀ ਸਿੱਖ ਨੌਜਵਾਨਾਂ ਨੂੰ ਖਾੜਕੂ ਆਖ ਕੇ ਮਾਰਿਆ ਜਾ ਰਿਹਾ ਹੈ ਉਹ ਸਾਰੇ ਹੀ ਆਮ ਸ਼ਹਿਰੀ ਅਤੇ ਸ਼ਾਂਤ ਮਈ ਰਹਿਣ ਵਾਲੇ ਨੌਜਵਾਨ ਸਨ। ਇਸ ਮਰਦ ਦਲੇਰ ਦਿਲਾਵਰ ਸਿੰਘ ਤੋਂ ਆਪਣੀ ਕੌਮ ਦਾ ਸਰਕਾਰੀ ਮਸ਼ਿਨਰੀ ਨਾਲ ਹੋ ਰਿਹਾ ਘਾਣ ਬਰਦਾਸ਼ਤ ਨਾ ਹੋਇਆ ਅਤੇ ਇਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਕੌਮ ਦੇ ਹੋਰ ਲੱਖਾਂ ਹੀ ਨੌਜਵਾਨਾਂ ਦੀਆਂ ਜਿੰਦਗੀਆਂ ਬਚਾਉਣ ਲਈ ਇਸ ਪਾਪੀ ਬੇਅੰਤੇ ਨੂੰ ਸੋਧਣ ਦਾ ਬੀੜਾ ਆਪਣੇ ਸਿਰ ਚੁੱਕ ਲਿਆ। 31 ਅਗਸਤ, 1995 ਨੂੰ ਆਪਣੇ ਸ਼ਰੀਰ ਨਾਲ ਬੰਬ ਬੰਨ ਕੇ ਉਸ ਦੁਸ਼ਟ ਪਾਪੀ ਬੇਅੰਤੇ ਦਾ ਨਾਸ ਕੀਤਾ ਅਤੇ ਆਪ ਸ਼ਹਾਦਤ ਦੇ ਕਰਕੇ ਸਿੱਖ ਕੌਮ ਨੂੰ ਸੁਰੱਖਿਅਤ ਕਰ ਗਿਆ।

ਆਉ ਅੱਜ ਆਪਾਂ ਸਾਰੇ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਹਨਾਂ ਸ਼ਹੀਦਾਂ ਦੇ ਮਕਸਦ ਨੂੰ ਪੂਰਾ ਕਰਨ ਵੱਲ ਵਧੀਏ। ਇੱਕਜੁੱਟਤਾ ਕੌਮ ਲਈ ਬਹੁਤ ਜਰੂਰੀ ਹੈ ਆਪਾਂ ਆਪਸ ਦੀਆਂ ਵੰਡੀਆਂ ਖਤਮ ਕਰਕੇ ਹੀ ਸਿੱਖ ਕੌਮ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

ਸੁਖਦੀਪ ਸਿੰਘ

ਯੂਥ ਖਾਲਸਾ ਫੈਡਰੇਸ਼ਨ