ਹਾਲ ਹੀ ‘ਚ ਰਿਲੀਜ਼ ਹੋਈ ਰੋਹਿਤ ਸ਼ੈਟੀ ਦੀ ਫਿਲਮ ‘ਸਿੰਘਮ ਅਗੇਨ’ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਕਮਾਈ ਦੇ ਨਾਲ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਫਿਲਮ ਵਿੱਚ ਕਾਪ ਬ੍ਰਹਿਮੰਡ ਦੇ ਸਾਰੇ ਪੁਰਾਣੇ ਕਿਰਦਾਰ ਸ਼ਾਮਲ ਹਨ, ਜਿਸ ਵਿੱਚ ਸਿੰਘਮ ਦੇ ਨਾਲ-ਨਾਲ ‘ਸਿੰਬਾ’, ‘ਸੂਰਿਆਵੰਸ਼ੀ’ ਵੀ ਸ਼ਾਮਲ ਹਨ। ਹਾਲਾਂਕਿ, ਇਸ ਫਿਲਮ ਵਿੱਚ ਪਹਿਲੀ ਵਾਰ ਪੁਲਿਸ ਬ੍ਰਹਿਮੰਡ ਦੀ ਇੱਕ ਮਹਿਲਾ ਪੁਲਿਸ ਅਧਿਕਾਰੀ ਨੂੰ ਦਿਖਾਇਆ ਗਿਆ ਹੈ, ਜਿਸਦਾ ਕਿਰਦਾਰ ਦੀਪਿਕਾ ਪਾਦੂਕੋਣ ਨੇ ਨਿਭਾਇਆ ਹੈ।
‘ਸਿੰਘਮ ਅਗੇਨ’ ‘ਚ ‘ਸ਼ਕਤੀ ਸ਼ੈਟੀ ਯਾਨੀ ਲੇਡੀ ਸਿੰਘਮ’ ਦੇ ਕਿਰਦਾਰ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਹੈ ਅਤੇ ਜਲਦ ਹੀ ਇਸ ਕਿਰਦਾਰ ‘ਤੇ ਇਕ ਸਟੈਂਡ ਅਲੋਨ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਦੀਪਿਕਾ ਦੇ ਕਿਰਦਾਰ ‘ਤੇ ਫਿਲਮ ਬਣਨ ਦੀ ਪੁਸ਼ਟੀ ਤਾਂ ਕਰ ਦਿੱਤੀ ਹੈ ਪਰ ਫਿਲਮ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਨੇ ਇਸ ਫਿਲਮ ਬਾਰੇ ਕਿਹਾ, “ਸਾਡੇ ਦਿਮਾਗ ਵਿੱਚ ਇੱਕ ਧਾਰਨਾ ਹੈ, ਪਰ ਸਾਨੂੰ ਨਹੀਂ ਪਤਾ ਕਿ ਅਸੀਂ ਇਸਨੂੰ ਕਿੰਨੀ ਦੂਰ ਲੈ ਜਾ ਸਕਦੇ ਹਾਂ।”
‘ਲੇਡੀ ਸਿੰਘਮ’ ‘ਤੇ ਫਿਲਮ ਬਣਾਉਣ ਦਾ ਫੈਸਲਾ
ਸਾਲ 2023 ‘ਚ ਰੋਹਿਤ ਸ਼ੈੱਟੀ ਨੇ ‘ਸਿੰਘਮ ਅਗੇਨ’ ਲਈ ‘ਲੇਡੀ ਸਿੰਘਮ’ ਵਜੋਂ ਦੀਪਿਕਾ ਪਾਦੂਕੋਣ ਦਾ ਪਹਿਲਾ ਲੁੱਕ ਰਿਲੀਜ਼ ਕੀਤਾ ਸੀ। ਉਸ ਸਮੇਂ ਉਨ੍ਹਾਂ ਲਿਖਿਆ ਸੀ ਕਿ ‘ਨਾਰੀ ਸੀਤਾ ਦਾ ਰੂਪ ਹੈ ਤੇ ਦੁਰਗਾ ਦਾ ਵੀ। ਸਾਡੇ ਪੁਲਿਸ ਬ੍ਰਹਿਮੰਡ ਦੇ ਸਭ ਤੋਂ ਖ਼ਤਰਨਾਕ ਅਤੇ ਹਿੰਸਕ ਪੁਲਿਸ ਅਧਿਕਾਰੀ ਨੂੰ ਮਿਲੋ ਸ਼ਕਤੀ ਸ਼ੈੱਟੀ ਮੇਰੀ ਲੇਡੀ ਸਿੰਘਮ, ਦੀਪਿਕਾ ਪਾਦੂਕੋਣ। ਰੋਹਿਤ ਨੇ ਕਿਹਾ ਕਿ ‘ਲੇਡੀ ਸਿੰਘਮ’ ‘ਤੇ ਇੱਕ ਫਿਲਮ ਤੈਅ ਹੈ, ਜੇਕਰ ਨਹੀਂ ਤਾਂ ਇਸ ਦੇ ਕਿਰਦਾਰਾਂ ਨੂੰ ਲੋਕਾਂ ਵਿਚਕਾਰ ਨਹੀਂ ਲਿਆਂਦਾ ਜਾਂਦਾ।