ਪੰਜਾਬ ਨਿਊਜ਼। ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਗਿਣਤੀ ਜਾਰੀ ਹੈ। ਪੋਸਟਲ ਬੈਲਟ ਪਹਿਲਾਂ ਗਿਣੇ ਗਏ ਸਨ। ਹੁਣ ਈਵੀਐਮ ਰਾਹੀਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਕੁੱਲ 45 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਗਿਣਤੀ ਕੇਂਦਰਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਾਰੀਆਂ ਚਾਰ ਸੀਟਾਂ ‘ਤੇ 20 ਨਵੰਬਰ ਨੂੰ ਵੋਟਿੰਗ ਹੋਈ ਸੀ। ਕੁੱਲ 63.91 ਫੀਸਦੀ ਵੋਟਿੰਗ ਹੋਈ।
ਇਸ ਤਰ੍ਹਾ ਹਨ ਹੁਣ ਤੱਕ ਦੇ ਨਤੀਜੇ
ਗਿੱਦੜਬਾਹਾ ਵਿੱਚ 4 ਰਾਊਂਡ ਹੋਏ। ਇੱਥੇ ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਨੂੰ 5976 ਵੋਟਾਂ ਦੀ ਲੀਡ ਹੈ। ਡੇਰਾ ਬਾਬਾ ਨਾਨਕ ਵਿੱਚ 11 ਗੇੜੇ ਹੋ ਚੁੱਕੇ ਹਨ। ‘ਆਪ’ ਨੂੰ 1382 ਵੋਟਾਂ ਦੀ ਲੀਡ ਹੈ। ਚੱਬੇਵਾਲ ਵਿੱਚ 9 ਗੇੜੇ ਪੂਰੇ ਹੋ ਚੁੱਕੇ ਹਨ। ‘ਆਪ’ ਉਮੀਦਵਾਰ ਇਸ਼ਾਂਕ ਅੱਗੇ ਹਨ। ਉਨ੍ਹਾਂ ਨੂੰ 19,132 ਵੋਟਾਂ ਦੀ ਲੀਡ ਹੈ। ਬਰਨਾਲਾ ਵਿੱਚ 8 ਗੇੜੇ ਪੂਰੇ ਹੋ ਚੁੱਕੇ ਹਨ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 2750 ਵੋਟਾਂ ਨਾਲ ਅੱਗੇ ਹਨ।
ਡਿੰਪੀ ਨੇ ਕਿਹਾ – ਵਰਕਰਾਂ ਨਾਲ ਜਸ਼ਨ ਮਨਾਵਾਂਗੇ
ਗਿੱਦੜਬਾਹਾ ਤੋਂ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਵਰਕਰਾਂ ਨਾਲ ਜਸ਼ਨ ਮਨਾਉਣਗੇ। ਉਸ ਤੋਂ ਬਾਅਦ ਹੋਰ ਕੰਮ ਕੀਤਾ ਜਾਵੇਗਾ। ਹੁਣ ਤੱਕ ਡਿੰਪੀ ਮੋਹਰੀ ਹੈ। ਉਨ੍ਹਾਂ ਦੇ ਘਰ ਰੋਡ ਸ਼ੋਅ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ।
ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਛੜੀ
ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਲੀਡ ਚੌਥੇ ਗੇੜ ਤੋਂ ਬਾਅਦ ਵਧ ਕੇ 5976 ਹੋ ਗਈ ਹੈ। ਡਿੰਪੀ ਨੂੰ 22088 ਵੋਟਾਂ ਮਿਲੀਆਂ ਹਨ। ਜਦਕਿ ਕਾਂਗਰਸ ਦੀ ਅੰਮ੍ਰਿਤਾ ਵੜਿੰਗ ਨੂੰ 16,112 ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਨੂੰ 4643 ਵੋਟਾਂ ਮਿਲੀਆਂ। ਉੱਥੇ ਹੀ ਡੇਰਾ ਬਾਬਾ ਨਾਨਕ ਵਿੱਚ ਕਾਂਗਰਸ 9ਵੇਂ ਗੇੜ ਵਿੱਚ ਪਛੜ ਗਈ ਹੈ। ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 505 ਵੋਟਾਂ ਨਾਲ ਅੱਗੇ ਹਨ। ਉਨ੍ਹਾਂ ਨੂੰ 30,420 ਵੋਟਾਂ ਮਿਲੀਆਂ ਹਨ। ਜਦਕਿ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ ਨੂੰ 29,915 ਅਤੇ ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਨੂੰ 3609 ਵੋਟਾਂ ਮਿਲੀਆਂ।