Punjab Weather Update: ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਾਨਸੂਨ ਦੇ ਜਾਣ ਤੋਂ ਬਾਅਦ ਮੌਸਮ ਖੁਸ਼ਕ ਹੋ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦਾ ਫਰੀਦਕੋਟ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 35.4 ਡਿਗਰੀ ਰਿਹਾ। ਅਗਲੇ ਇੱਕ ਹਫ਼ਤੇ ਤੱਕ ਕਿਸੇ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਚੰਡੀਗੜ੍ਹ ਦਾ ਤਾਪਮਾਨ ਵੀ 33.1 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਅਨੁਸਾਰ ਅਗਲੇ ਇੱਕ ਹਫ਼ਤੇ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਿਤੇ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਇਨ੍ਹਾਂ ਦਿਨਾਂ ‘ਚ ਰਾਤ ਦਾ ਤਾਪਮਾਨ ਹੌਲੀ-ਹੌਲੀ ਘੱਟ ਜਾਵੇਗਾ ਅਤੇ ਤਾਪਮਾਨ ‘ਚ ਵੀ 2 ਡਿਗਰੀ ਦੀ ਗਿਰਾਵਟ ਆਵੇਗੀ। ਇਸ ਤੋਂ ਇਲਾਵਾ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਮਾਮੂਲੀ ਗਿਰਾਵਟ ਆਵੇਗੀ।
AQI ਖਰਾਬ ਹੋਣਾ ਹੋਇਆ ਸ਼ੁਰੂ
ਅਕਤੂਬਰ ਮਹੀਨਾ ਅਜੇ ਅੱਧਾ ਵੀ ਨਹੀਂ ਹੋਇਆ ਹੈ ਪਰ ਸੂਬੇ ਦਾ ਮੌਸਮ ਵੀ ਵਿਗੜਨਾ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਸਵੇਰ ਤੱਕ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਪ੍ਰਦੂਸ਼ਣ ਪੱਧਰ 100 AQI ਤੋਂ ਪਾਰ ਚਲਾ ਗਿਆ। ਪ੍ਰਦੂਸ਼ਣ ਬੋਰਡ ਵੱਲੋਂ ਇਸ ਨੂੰ ਪੀਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਅਤੇ ਸਾਹ ਲੈਣ ਵਿੱਚ ਤਕਲੀਫ਼, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਘਾਤਕ ਸਾਬਤ ਹੋ ਸਕਦਾ ਹੈ। ਸ਼ਨੀਵਾਰ ਸਵੇਰੇ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਨੂੰ ਛੱਡ ਕੇ ਜ਼ਿਆਦਾਤਰ ਸ਼ਹਿਰਾਂ ਵਿੱਚ AQI 100 ਤੋਂ ਵੱਧ ਸੀ। ਅੰਮ੍ਰਿਤਸਰ ਵਿੱਚ AQI 117, ਬਠਿੰਡਾ ਵਿੱਚ AQI 138, ਖੰਨਾ ਵਿੱਚ AQI 104, ਪਟਿਆਲਾ ਵਿੱਚ AQI 96, ਜਲੰਧਰ ਵਿੱਚ AQI 84, ਮੰਡੀ ਗੋਬਿੰਦਗੜ੍ਹ ਵਿੱਚ AQI 108, ਲੁਧਿਆਣਾ ਵਿੱਚ AQI 86 ਅਤੇ ਪਾਇਆ ਗਿਆ।