ਕਿਸੇ ਵੀ ਯਾਤਰਾ ਵਿੱਚ ਇੱਕ ਸੀਟ ਸਭ ਤੋਂ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਜੇਕਰ ਤੁਹਾਡੇ ਕੋਲ ਸੀਟ ਹੈ ਤਾਂ ਤੁਹਾਡੀ ਯਾਤਰਾ ਸੁਚਾਰੂ ਢੰਗ ਨਾਲ ਚਲਦੀ ਹੈ। ਹਾਲਾਂਕਿ, ਜੇਕਰ ਤੁਹਾਡੇ ਕੋਲ ਸੀਟ ਨਹੀਂ ਹੈ ਤਾਂ ਤੁਹਾਡੀ ਯਾਤਰਾ ਕਿਸ ਤਰ੍ਹਾਂ ਦੀ ਜਾਵੇਗੀ ਇਹ ਤਾਂ ਰੱਬ ਭਰੋਸੇ ਹੀ ਹੈ। ਵੈਸੇ ਤਾਂ ਸਫਰ ਦੌਰਾਨ ਜ਼ਿਆਦਾਤਰ ਲੜਾਈਆਂ ਸੀਟਾਂ ਲਈ ਹੀ ਹੁੰਦੀਆਂ ਹਨ। ਇਨ੍ਹੀਂ ਦਿਨੀਂ ਇਸ ਨਾਲ ਜੁੜਿਆ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿੱਥੇ ਇੱਕ ਯਾਤਰੀ ਫਲਾਈਟ ਵਿੱਚ ਸੀਟ ਲਈ ਲੜਦਾ ਨਜ਼ਰ ਆ ਰਿਹਾ ਹੈ। ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਨਜ਼ਰ ਆ ਰਿਹਾ ਹੈ। ਤੁਸੀਂ ਅਕਸਰ ਟਰੇਨਾਂ ਅਤੇ ਬੱਸਾਂ ‘ਚ ਸੀਟਾਂ ਨੂੰ ਲੈ ਕੇ ਝਗੜਾ ਦੇਖਿਆ ਹੋਵੇਗਾ ਪਰ ਅੱਜਕਲ ਜੋ ਵੀਡੀਓ ਸਾਹਮਣੇ ਆਇਆ ਹੈ, ਉਹ ਬਿਲਕੁਲ ਵੱਖਰਾ ਹੈ ਕਿਉਂਕਿ ਇੱਥੇ ਇਹ ਲੜਾਈ ਫਲਾਈਟ ‘ਚ ਸੀਟਾਂ ਨੂੰ ਲੈ ਕੇ ਹੋ ਰਹੀ ਹੈ। ਜਿੱਥੇ ਪਹਿਲਾਂ ਇੱਕ ਸੀਟ ਨੂੰ ਲੈ ਕੇ ਦੋ ਯਾਤਰੀਆਂ ਵਿੱਚ ਬਹਿਸ ਹੁੰਦੀ ਹੈ ਅਤੇ ਫਿਰ ਇਹ ਬਹਿਸ ਲੜਾਈ ਵਿੱਚ ਬਦਲ ਜਾਂਦੀ ਹੈ। ਉੱਥੇ ਖੜ੍ਹੀ ਏਅਰ ਹੋਸਟੈੱਸ ਲਗਾਤਾਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਸੀਟ ਲਈ ਦੂਜੇ ਨਾਲ ਬਹਿਸ ਕਰਦਾ ਨਜ਼ਰ ਆ ਰਿਹਾ ਹੈ। ਗੱਲ ਇੰਨੀ ਵਧ ਗਈ ਕਿ 3-4 ਸਵਾਰੀਆਂ ਨੇ ਮਿਲ ਕੇ ਉਸ ਵਿਅਕਤੀ ਨੂੰ ਥੱਪੜ ਅਤੇ ਮੁੱਕਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉੱਥੇ ਖੜ੍ਹੀ ਏਅਰ ਹੋਸਟੈੱਸ ਨੇ ਉਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਕ੍ਰਿਪਾ ਕਰਕੇ ਰੁਕ ਜਾਓ ਪਰ ਮਾਮਲਾ ਇੱਥੋਂ ਤੱਕ ਚਲਾ ਗਿਆ ਕਿ ਕੋਈ ਵੀ ਏਅਰ ਹੋਸਟੈੱਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਹਾਲਾਤ ਇਹ ਸਨ ਕਿ ਫਲਾਈਟ ਕਰੂ ਨੇ ਇਸ ਲੜਾਈ ਦਾ ਐਲਾਨ ਵੀ ਕੀਤਾ, ਫਿਰ ਵੀ ਇਹ ਲੜਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਵਿੰਡੋ ਸੀਟ ‘ਤੇ ਬੈਠਣ ਨੂੰ ਲੈ ਕੇ ਹੋਇਆ ਸੀ।
1 ਲੱਖ ਤੋਂ ਵੱਧ ਲੋਕਾਂ ਨੇ ਦੇਖੀ ਵੀਡੀਓ
ਇਸ ਵੀਡੀਓ ਨੂੰ ਐਕਸ ‘ਤੇ @gharkekalesh ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਹੈ, ਖਬਰ ਲਿਖੇ ਜਾਣ ਤਕ ਵੀਡੀਓ ਨੂੰ 1 ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਭਾਈ, ਗਲੀ ਦੀ ਤਰ੍ਹਾਂ ਫਲਾਈਟ ਵਿਚ ਕੌਣ ਲੜਦਾ ਹੈ?’ ਜਦਕਿ ਦੂਜੇ ਨੇ ਲਿਖਿਆ, ‘ਚਾਰ ਲੋਕ ਮਿਲ ਕੇ ਇਕ ਵਿਅਕਤੀ ਨੂੰ ਮਾਰ ਰਹੇ ਹਨ… ਇਹ ਗਲਤ ਹੈ।’