ਸਤ੍ਰੀ 2 ਥੀਏਟਰਾਂ ਦੀ ਗੁਆਚੀ ਸ਼ਾਨ ਨੂੰ ਵਾਪਸ ਲੈ ਕੇ ਆਈ ਹੈ। ਇਹ ਹੋਰਰ-ਕਾਮੇਡੀ ਫਿਲਮ ਆਪਣੀ ਰਿਲੀਜ਼ ਤੋਂ ਬਾਅਦ ਲਗਾਤਾਰ ਚੰਗੀ ਕਮਾਈ ਕਰ ਰਹੀ ਹੈ। ਜਦੋਂ ਕਿ ਵੇਦਾ ਅਤੇ ਖੇਲ-ਖੇਲ ਮੇਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਇਨ੍ਹੀਂ ਦਿਨੀਂ ਦੱਖਣ ਦੀਆਂ ਫਿਲਮਾਂ ਡਬਲ ਸਮਾਰਟ, ਮਿਸਟਰ ਬੱਚਨ ਅਤੇ ਥੰਗਾਲਨ ਵੀ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਹੋ ਰਹੀਆਂ ਹਨ, ਪਰ ਇਹ ਤਿੰਨੇ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰੀਆਂ।
ਸਤ੍ਰੀ 2
ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਫਿਲਮ ‘ਸਤ੍ਰੀ 2’ ਬਾਕਸ ਆਫਸ ‘ਤੇ ਲਗਾਤਾਰ ਧਮਾਲ ਮਚਾ ਰਹੀ ਹੈ। ਫਿਲਮ ਆਉਣ ਵਾਲੇ ਵੀਕੈਂਡ ‘ਚ ਆਸਾਨੀ ਨਾਲ 300 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਵੇਗੀ। ਇਸ ਫਿਲਮ ਨੂੰ ਦੇਖਣ ਲਈ ਵੱਡੀ ਗਿਣਤੀ ਲੋਕ ਸਿਨੇਮਾਘਰਾਂ ਦਾ ਰੁਖ ਕਰ ਰਹੇ ਹਨ। ਫਿਲਮ ਨੇ ਬਾਕਸ ਆਫਿਸ ‘ਤੇ ਆਪਣੀ ਪਕੜ ਬਣਾਈ ਰੱਖੀ ਅਤੇ ਸੱਤਵੇਂ ਦਿਨ 20 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਨਾਲ ਫਿਲਮ ਦੀ ਕੁੱਲ ਕਮਾਈ 275.35 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਖੇਲ ਖੇਲ ਮੇਂ
ਕਈ ਮਸ਼ਹੂਰ ਸਿਤਾਰਿਆਂ ਦੀ ਅਦਾਕਾਰੀ ਵਾਲੀ ਫਿਲਮ ‘ਖੇਲ ਖੇਲ’ ਦਰਸ਼ਕਾਂ ‘ਤੇ ਆਪਣਾ ਜਾਦੂ ਬਿਖੇਰਨ ‘ਚ ਅਸਫਲ ਰਹੀ ਹੈ। ਕਾਮੇਡੀ ਫਿਲਮ ਹੋਣ ਦੇ ਬਾਵਜੂਦ ਫਿਲਮ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਫਿਲਮ ‘ਚ ਅਕਸ਼ੇ ਤੋਂ ਇਲਾਵਾ ਤਾਪਸੀ ਪੰਨੂ, ਵਾਣੀ ਕਪੂਰ, ਫਰਦੀਨ ਖਾਨ, ਐਮੀ ਵਿਰਕ, ਪ੍ਰਗਿਆ ਜੈਸਵਾਲ ਅਤੇ ਆਦਿਤਿਆ ਸੀਲ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। ਸੱਤਵੇਂ ਦਿਨ ਫਿਲਮ ਨੇ ਸਿਰਫ 1 ਕਰੋੜ 16 ਲੱਖ ਰੁਪਏ ਦਾ ਹੀ ਕਲੈਕਸ਼ਨ ਕੀਤਾ। ਇਸ ਨਾਲ ਫਿਲਮ ਦੀ ਕੁੱਲ ਕਮਾਈ 18.41 ਕਰੋੜ ਰੁਪਏ ਹੋ ਗਈ ਹੈ।
ਵੇਦਾ
ਨਿਖਿਲ ਅਡਵਾਨੀ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ਵੇਦਾ ਵੀ ਕਮਾਲ ਨਹੀਂ ਕਰ ਸਕੀ। ਫਿਲਮ ‘ਚ ਜਾਨ ਅਬ੍ਰਾਹਮ ਅਤੇ ਸ਼ਰਵਰੀ ਵਾਘ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਟਿਕਟ ਖਿੜਕੀ ‘ਤੇ ਫਿਲਮ ਹੌਲੀ-ਹੌਲੀ ਅੱਗੇ ਵਧ ਰਹੀ ਹੈ। ਬੁੱਧਵਾਰ ਨੂੰ ਫਿਲਮ ਨੇ 62 ਲੱਖ ਰੁਪਏ ਦਾ ਕਾਰੋਬਾਰ ਕੀਤਾ ਸੀ। ਫਿਲਮ ਦਾ ਕੁਲ ਕਲੈਕਸ਼ਨ ਹੁਣ 16.92 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਥੰਗਲਾਨ
ਤਾਮਿਲ ਸਿਨੇਮਾ ਦੇ ਸੁਪਰਸਟਾਰ ਵਿਕਰਮ ਦਾ ਜਾਦੂ ਵੀ ਇਸ ਵਾਰ ਫਿੱਕਾ ਪੈ ਗਿਆ ਹੈ। ਫਿਲਮ ‘ਥੰਗਲਾਨ’ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਸੱਤਵੇਂ ਦਿਨ 1 ਕਰੋੜ 73 ਲੱਖ ਰੁਪਏ ਕਮਾ ਲਏ ਹਨ। ਇਸ ਦੇ ਨਾਲ ਹੀ ਫਿਲਮ ਦਾ ਕੁਲ ਕਲੈਕਸ਼ਨ ਹੁਣ 35.38 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਮਿਸਟਰ ਬੱਚਨ ਅਤੇ ਡਬਲ ਸਮਾਰਟ
ਰਵੀ ਤੇਜਾ ਅਤੇ ਭਾਗਿਆਸ਼੍ਰੀ ਬੋਰਸੇ ਦੀ ਫਿਲਮ ਮਿਸਟਰ ਬੱਚਨ ਦਾ ਵੀ ਬਾਕਸ ਆਫਿਸ ‘ਤੇ ਬੁਰਾ ਹਾਲ ਹੈ। ਫਿਲਮ ਨੇ ਬੁੱਧਵਾਰ ਨੂੰ 28 ਲੱਖ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਦਾ ਕੁਲ ਕਲੈਕਸ਼ਨ 9 ਕਰੋੜ 58 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਇਨ੍ਹਾਂ ਸਾਰੀਆਂ ਫਿਲਮਾਂ ਦੇ ਨਾਲ ਦੱਖਣ ਦੀ ਫਿਲਮ ਡਬਲ ਸਮਾਰਟ ਵੀ ਰਿਲੀਜ਼ ਹੋਈ ਸੀ। ਇਸ ਨੇ ਸੱਤਵੇਂ ਦਿਨ 44 ਲੱਖ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਦਾ ਕੁਲ ਕਲੈਕਸ਼ਨ ਹੁਣ 13.79 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।