ਸਕੂਲਾਂ ਵਿੱਚ ਪੜ੍ਹਾਈ ਅਤੇ ਅਨੁਸ਼ਾਸਨ ਪ੍ਰਤੀ ਅਧਿਆਪਕਾਂ ਦੀ ਸਖ਼ਤੀ ਆਮ ਗੱਲ ਹੈ। ਕਈ ਵਾਰ ਅਧਿਆਪਕ ਬੱਚਿਆਂ ਨੂੰ ਡਾਂਟ ਕੇ ਅਤੇ ਕਈ ਵਾਰ ਕੁੱਟਮਾਰ ਕਰਕੇ ਸਬਕ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਚੀਨ ਦੇ ਇੱਕ ਮਿਡਲ ਸਕੂਲ ਵਿੱਚ ਇੱਕ ਸਮਰ ਕੈਂਪ ਦੌਰਾਨ ਇੱਕ ਬੱਚੇ ਨੂੰ ਅਧਿਆਪਕ ਨੇ ਅਜਿਹੀ ਦਰਦਨਾਕ ਸਜ਼ਾ ਦਿੱਤੀ ਕਿ ਹੁਣ ਉਹ ਸਦਾ ਲਈ ਆਪਣੇ ਪੈਰਾਂ ‘ਤੇ ਖੜ੍ਹਾ ਨਹੀਂ ਹੋ ਸਕੇਗਾ।
ਇਹ ਹੈਰਾਨ ਕਰਨ ਵਾਲਾ ਮਾਮਲਾ ਚੀਨ ਦੇ ਸ਼ਾਨਡੋਂਗ ਸੂਬੇ ਦੇ ਇੱਕ ਮਿਡਲ ਸਕੂਲ ਦਾ ਹੈ, ਜਿੱਥੇ ਅਧਿਆਪਕ ਨੇ ਇੱਕ ਸਮਰ ਕੈਂਪ ਵਿੱਚ ਇੱਕ 13 ਸਾਲ ਦੇ ਵਿਦਿਆਰਥੀ ਨੂੰ 1,000 ਸਿਟ-ਅੱਪ ਕਰਕੇ ਸਜ਼ਾ ਦਿੱਤੀ, ਜਿਸ ਨਾਲ ਬੱਚੇ ਦੀ ਜਾਨ ਨੂੰ ਖਤਰਾ ਹੋ ਗਿਆ 200 ਸਿਟ-ਅੱਪ ਕਰਨ ਤੋਂ ਬਾਅਦ, ਬੱਚੇ ਨੇ ਦਰਦ ਨਾਲ ਚੀਕਿਆ, ਪਰ ਫਿਰ ਵੀ ਅਧਿਆਪਕ ਨੇ ਉਸਨੂੰ ਤੰਗ ਕਰਨਾ ਜਾਰੀ ਰੱਖਿਆ।
ਬੱਚੇ ਨੂੰ ਲੱਤ ਵਿੱਚ ਹੋਇਆ ਅਸਿਹ ਦਰਦ
ਦੱਸਿਆ ਜਾ ਰਿਹਾ ਹੈ ਕਿ ਦਰਦਨਾਕ ਸਜ਼ਾ ਕਾਰਨ ਬੱਚੇ ਦੀ ਲੱਤ ‘ਚ ਅਸਹਿ ਦਰਦ ਹੋਇਆ, ਜਿਸ ਨੂੰ ਸ਼ੁਰੂ ‘ਚ ਮਾਸਪੇਸ਼ੀਆਂ ‘ਚ ਦਰਦ ਸਮਝਿਆ ਗਿਆ ਅਤੇ ਉਸ ਨੂੰ ਦਵਾਈ ਦਿੱਤੀ ਗਈ। ਪਰ ਬਾਅਦ ਵਿੱਚ ਡਾਕਟਰਾਂ ਨੇ ਖੁਲਾਸਾ ਕੀਤਾ ਕਿ ਬੱਚਾ ਰੈਬਡੋਮਾਈਲਿਸਿਸ ਨਾਮਕ ਇੱਕ ਗੰਭੀਰ ਮੈਡੀਕਲ ਸਥਿਤੀ ਤੋਂ ਪੀੜਤ ਸੀ, ਜੋ ਕਿ ਬਹੁਤ ਜ਼ਿਆਦਾ ਸਰੀਰਕ ਕਸਰਤ ਕਰਕੇ ਹੁੰਦਾ ਹੈ। ਇਹ ਮਾਸਪੇਸ਼ੀਆਂ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ ਅਤੇ ਜਿਗਰ ਅਤੇ ਗੁਰਦਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਬੱਚੇ ਦੀ ਮਾਨਸਿਕ ਸਿਹਤ ਤੇ ਵੀ ਅਸਰ
ਨਤੀਜਾ ਇਹ ਹੋਇਆ ਕਿ ਅਧਿਆਪਕ ਦੀ ਸਖ਼ਤੀ ਕਾਰਨ ਵਿਦਿਆਰਥੀ ਪੱਕੇ ਤੌਰ ’ਤੇ ਅਪਾਹਜ ਹੋ ਗਿਆ। ਉਹ ਹੁਣ ਸਾਰੀ ਉਮਰ ਆਪਣੇ ਪੈਰਾਂ ‘ਤੇ ਖੜ੍ਹਾ ਨਹੀਂ ਹੋ ਸਕੇਗਾ। ਇਸ ਘਟਨਾ ਨੇ ਨਾ ਸਿਰਫ਼ ਬੱਚੇ ਨੂੰ ਸਰੀਰਕ ਤੌਰ ‘ਤੇ ਨੁਕਸਾਨ ਪਹੁੰਚਾਇਆ, ਸਗੋਂ ਉਸ ‘ਤੇ ਮਾਨਸਿਕ ਅਤੇ ਭਾਵਨਾਤਮਕ ਤੌਰ ‘ਤੇ ਵੀ ਡੂੰਘਾ ਪ੍ਰਭਾਵ ਪਾਇਆ। ਬੱਚੇ ਦੇ ਮਾਪਿਆਂ ਨੇ ਕੈਂਪ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਫਿਲਹਾਲ ਮਾਮਲਾ ਅਦਾਲਤ ‘ਚ ਹੈ।